ਮੈਡੀਕਲ ਚੈਕਅਪ ਕੈਂਪ ਵਿੱਚ ਅਨੇਕਾਂ ਲੋਕਾਂ ਨੇ ਲਿਆ ਲਾਹਾ

ਲੁਧਿਆਣਾ,19 ਮਈ (ਸਮਰਾਟ ਸ਼ਰਮਾ) ਬਾਬਾ ਸਾਹਿਬ ਦਲਿਤ ਫੋਰਸ ਅਤੇ ਸਫਾਈ ਕਰਮਚਾਰੀ ਅੰਦੋਲਨ ਵੱਲੋਂ ਸਾਂਝੇ ਤੌਰ ਤੇ ਜਨਰਲ ਮੈਡੀਕਲ ਚੈਕਅਪ ਕੈਂਪ ਸਥਾਨਕ ਸ਼ਿਵਪੁਰੀ ਰੋਡ ਭਗਵਾਨ ਵਾਲਮੀਕਿ ਮੰਦਰ ਵਿਖੇ ਅਜੈਪਾਲ ਦਿਸ਼ਾਵਰ,ਮੀਤ ਪ੍ਰਧਾਨ ਪ੍ਰਸ਼ਾਂਤ ਮੂੰਗ ਕਾਲੀ ਤੇ ਸੁਭਾਸ਼ ਦਿਸ਼ਾਵਰ ਸਟੇਟ ਕਨਵੀਨਰ ਸਫਾਈ ਕਰਮਚਾਰੀ ਅੰਦੋਲਨ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਵਿੱਚ ਨਵੀਂ ਦਿੱਲੀ ਤੋਂ ਖਾਸ ਤੌਰ ਤੇ ਪੁੱਜੇ ਆਰ ਕੇ ਗੁਪਤਾ,ਅਨੁਜ ਸੂਦ ਨੋਡਲ ਅਫਸਰ ਆਈ ਐਸ ਐਚ ਪੀ ਨਵੀਂ ਦਿੱਲੀ ਅਤੇ ਡਾਕਟਰਾਂ ਦੀ ਟੀਮ ਡਾ: ਹਰਵੀਰ ਚੋਪੜਾ,ਡਾ:ਅੰਨਦਦੀਪ ਚੋਪੜਾ,ਡਾ:ਵਨੀਤਾ,ਮਹਿੰਦਰ ਸਿੰਘ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਲੋੜਵੰਦਾਂ ਨੂੰ ਦਵਾਈਆਂ ਦੇ ਨਾਲ ਮੁਫ਼ਤ ਐਨਕਾਂ ਵੰਡੀਆਂ । ਮੈਡੀਕਲ ਚੈਕਅਪ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਨਿਗਮ ਦੇ ਹੈਲਥ ਅਫਸਰ ਡਾ:ਵਿਪਨ ਮਲਹੋਤਰਾ ਤੇ ਥਾਣਾ ਡਵੀਜਨ ਨੰਬਰ-4 ਦੇ ਮੁੱਖ ਅਫਸਰ ਸੁਰਿੰਦਰ ਚੋਪੜਾ ਸ਼ਾਮਲ ਹੋਏ। ਮੁੱਖ ਮਹਿਮਾਨਾਂ ਨੇ ਬਾਬਾ ਸਾਹਿਬ ਦਲਿਤ ਫੋਰਸ ਅਤੇ ਸਫਾਈ ਕਰਮਚਾਰੀ ਅੰਦੋਲਨ ਦੇ ਇਸ ਇਸ ਉਪਰਾਲੇ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁਗ ਵਿੱਚ ਆਮ ਆਦਮੀ ਨੂੰ ਸਿਹਤ ਸੇਵਾਵਾਂ ਲੈਣਾ ਮੁਸ਼ਕਲ ਹੋ ਗਿਆ ਹੈ। ਇਹੋ ਜਿਹੇ ਮੈਡੀਕਲ ਕੈਂਪਾਂ ਵਿੱਚ ਅਨੇਕਾਂ ਲੋਕ ਸਿਹਤ ਸੇਵਾਵਾਂ ਦਾ ਲਾਹਾ ਲੈ ਲੈਂਦੇ ਹਨ। ਉਹਨਾਂ ਅਪੀਲ ਕੀਤੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਣ ਵਾਲੇ ਮੈਡੀਕਲ ਕੈਂਪਾਂ ਵਿੱਚ ਹਰ ਵਿਅਕਤੀ ਆਪਣੀ ਨੇਕ ਕਮਾਈ ਵਿੱਚੋਂ ਯੋਗਦਾਨ ਪਾਵੇ ਤਾਂ ਕਿ ਲੋਕ ਵੱਧ ਤੋਂ ਵੱਧ ਸਿਹਤ ਸੇਵਾਵਾਂ ਦਾ ਲਾਹਾ ਲੈ ਸਕਣ। ਇਸ ਮੌਕੇ ਰਾਕੇਸ਼ ਗਿੱਲ,ਜਤਿੰਦਰ ਫੌਜੀ,ਅਸ਼ੋਕ ਦਿਸਾਵਰ,ਲੱਕੀ ਮਾਨ ਸਿੰਘ,ਅਜੈ ਕੁਮਾਰ,ਸੁਨੀਲ ਕੁਮਾਰ,ਭਗਤ ਤਿਰਖਾ ਰਾਮ,ਰਾਮ ਸਰੂਪ ਪਵਾਰ,ਜਤਿੰਦਰ ਜਵੱਦੀ,ਅਮਿਤ ਕੁਮਾਰ,ਮਾਲਾ,ਪੁਸ਼ਪਾ ਦੇਬੀ,ਵੀਨਾ ਰਾਣੀ,ਵੀਰਮਤੀ,ਰਾਧਾ ਰਾਣੀ, ਮੀਨੂ ਆਦਿ ਹਾਜ਼ਰ ਸੀ।


