ਪਿੰਡ ਸਿਵੀਆਂ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ

ਬਰਗਾੜੀ, 19 ਮਈ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਚੜਦੀ ਕਲਾ ਸੇਵਾ ਜੱਥਾ ਸਿਵੀਆਂ ਦੇ ਉੱਦਮ ਸਦਕਾ ਸਥਾਨਕ ਗੁਰਦੁਆਰਾ ਬਾਬਾ ਮਸਤ ਰਾਮ ਦੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਜਗਦੰਬੇ ਅੱਖਾਂ ਦਾ ਹਸਪਤਾਲ ਬਾਘਾਪੁਰਾਣਾ ਦੇ ਡਾਕਟਰਾਂ ਦੀ ਟੀਮ ਵੱਲੋਂ 110 ਦੇ ਕਰੀਬ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੱਥੇ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੈਸ਼ਨ ਵੀ ਮੁਫ਼ਤ ਕੀਤੇ ਜਾਣਗੇ। ਇਸ ਸਮੇਂ ਦਲੇਰ ਸਿੰਘ ਡੋਡ, ਸੁਖਮੰਦਰ ਸਿੰਘ ਖਾਲਸਾ, ਗੁਰਪ੍ਰਤਾਪ ਸਿੰਘ, ਭਾਈ ਮੱਖਣ ਸਿੰਘ ਖਾਲਸਾ ਮੁੱਖ ਸੇਵਾਦਾਰ ਚੜਦੀਕਲਾ ਸੇਵਾ ਜੱਥਾ ਸਿਵੀਆਂ, ਸਤਨਾਮ ਸਿੰਘ, ਡਾ. ਜਸਵੀਰ ਸਿੰਘ, ਬੋਹੜ ਸਿੰਘ, ਬਲਵੀਰ ਸਿੰਘ, ਗੀਪਾ ਸੰਧੂ, ਘਣ ਸਿੰਘ ਖਾਲਸਾ, ਬਾਬਾ ਬਿੱਲੂ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਬਰਗਾੜੀ-1