ਮਹਿਲਾ ਐਸ.ਪੀ ਕਸ਼ਮੀਰ ਕੌਰ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ

ਫਿਰੋਜ਼ਪੁਰ ,19 ਮਈ (ਪੰਕਜ ਕੁਮਾਰ ) ਇਕ ਨਿਧੜਕ ਤੇ ਅਨੁਸਾਸ਼ਿਤ ਅਧਿਕਾਰੀ ਵਜੋਂ ਜਾਣੇ ਜਾਂਦੇ ਮਹਿਲਾ ਪੀਪੀਐਸ ਸ਼੍ਰੀਮਤੀ ਕਸ਼ਮੀਰ ਕੌਰ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਉਹ ਅੱਜਕਲ ਫਿਰੋਜ਼ਪੁਰ ਵਿਖੇ ਐਸ ਪੀ ਕਰਾਈਮ ਵਜੋਂ ਤਾਇਨਾਤ ਸਨ lਉਨ੍ਹਾਂ ਦੀ ਉਮਰ 57 ਸਾਲ ਸੀ। ਫਿਰੋਜ਼ਪੁਰ ਦੀ ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਕਸ਼ਮੀਰ ਕੌਰ ਢਿੱਲੋਂ ਦੀ ਸ਼ਨੀਵਾਰ ਨੂੰ ਉਨ੍ਹਾਂ ਦੇ ਜ਼ੀਰਾ ਸਥਿਤ ਘਰ 'ਚ ਹਾਰਟ ਅਟੈਕ ਕਾਰਨ ਮੌਤ ਹੋ ਗਈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਲਗਭਗ ਸਵੇਰੇ 6 ਵਜੇ ਅਚਾਨਕ ਕਸ਼ਮੀਰ ਕੌਰ ਢਿੱਲੋਂ ਨੂੰ ਹਾਰਟ ਅਟੈਕ ਆ ਗਿਆ ਅਤੇ ਜਦੋਂ ਉਨ੍ਹਾਂ ਨੂੰ ਮੈਡੀਕਲ ਸਹੂਲਤ ਲਈ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕਸ਼ਮੀਰ ਕੌਰ ਪੀ.ਪੀ. ਐੱਸ. ਦੀ ਅਚਾਨਕ ਮੌਤ 'ਤੇ ਪੁਲਸ ਵਿਭਾਗ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਜ਼ਿਲਾ ਫਿਰੋਜ਼ਪੁਰ ਦੇ ਪੁਲਸ ਅਧਿਕਾਰੀ, ਐੱਨ. ਜੀ. ਓਜ਼ ਅਤੇ ਪੁਲਸ ਪਬਲਿਕ ਦੇ ਮੈਂਬਰ ਆਦਿ ਨੇ ਕਸ਼ਮੀਰ ਕੌਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।


