ਕਾਰ ਦਰੱਖਤ ਨਾਲ ਟਕਰਾਈ, ਇਕ ਗੰਭੀਰ ਜ਼ਖਮੀ

 ਧਰਮਕੋਟ 19 ਮਈ (ਰਾਜਵਿੰਦਰ ਸਿੰਘ):  ਬੀਤੇ ਕੱਲ ਧਰਮਕੋਟ-ਕੋਟ ਈਸੇ ਖਾਂ ਰੋਡ ’ਤੇ ੲਕ ਵਾਰ ਉਸ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਗਈ, ਜਦ ਦਸ਼ਮੇਸ ਨਗਰ ਕੋਟ ਈਸੇ ਖਾਂ ਦਾ ਵਾਸੀ ਮਨੀ ਨਾਮ ਦਾ ਲੜਕਾ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਮੋਟਰਸਾਈਕਲ ਗਲਤ ਸਾਈਡ ਤੇ ਆ ਰਿਹਾ ਸੀ,         , ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸ ਦੀ ਕਾਰ ਸੜਕ ਤੋਂ ਉੱਤਰ ਕੇ ਦਰੱਖਤ ਨਾਲ ਜਾ ਟਕਰਾਈ। ਕਾਰ ਸਵਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਇਸ ਦੁਰਘਟਨਾ ਵਿਚ ਕਾਰ ਦੇ ਪਰਖਚੇ ਉੱਡ ਗਏ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ