ਸਿੱਖ ਭਾਈਚਾਰੇ ਦੀ ਮਜ਼ਬੂਤੀ ’ਚ ਜੱਸਾ ਸਿੰਘ ਰਾਮਗੜੀਆ ਦਾ ਮਹਾਨ ਯੋਗਦਾਨ-ਗੁਰਪ੍ਰੀਤ ਸਿੰਘ ਕਾਂਗੜ

ਮੋਗਾ,20 ਮਈ (ਜਸ਼ਨ)-ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ ਵੱਖ-ਵੱਖ ਕੈਟਾਗਰੀਆਂ ਦੀਆਂ 3,850  ਆਸਾਮੀਆਂ ਨੂੰ ਜਲਦੀ ਪੁਰ ਕੀਤਾ ਜਾਵੇਗਾ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਮੋਟਰਾਂ ਦੇ 50 ਹਜ਼ਾਰ ਨਵੇਂ ਕੁਨੈਕਸ਼ਨ ਜਲਦੀ ਦਿੱਤੇ ਜਾਣਗੇ। ਝੋਨੇ ਦੇ ਆਗਾਮੀ ਸੀਜ਼ਨ ਦੌਰਾਨ 12 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਹੈ, ਜਦ ਕਿ ਸਰਕਾਰ ਵੱਲੋਂ 13 ਹਜ਼ਾਰ ਮੈਗਾਵਾਟ ਬਿਜਲੀ ਦੇ ਪ੍ਰਬੰਧ ਕੀਤੇ ਗਏ ਹਨ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 295ਵੇਂ ਜਨਮ ਦਿਹਾੜੇ ਸਬੰਧੀ  ਆਯੋਜਿਤ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਕਾਂਗੜ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਮਜ਼ਬੂਤੀ ‘ਚ ਜੱਸਾ ਸਿੰਘ ਰਾਮਗੜੀਆ ਦਾ ਮਹਾਨ ਯੋਗਦਾਨ ਹੈ। ਉਨਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਅਤੇ ਹੋਰ ਸਿੱਖ ਸਰਦਾਰਾਂ ਦੀਆਂ ਬਹਾਦਰੀਆਂ ਦੀਆਂ ਮਿਸਾਲਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ। ਉਨਾਂ ਕਿਹਾ ਕਿ ਸਿੱਖ ਪੰਥ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ, ਪ੍ਰੰਤੂ ਸਿੱਖ ਪੰਥ ਨੂੰ ਮਜ਼ਬੂਤੀ ਵੱਖ-ਵੱਖ ਮਿਸਲਾਂ ਅਤੇ ਹੋਰ ਸਿੱਖ ਆਗੂਆਂ ਨੇ ਦਿੱਤੀ। ਉਨਾਂ ਕਿਹਾ ਕਿ ਜੱਸਾ ਸਿੰਘ ਰਾਮਗੜੀਆ ਇੱਕ ਬਹਾਦਰ ਯੋਧੇ ਸਨ, ਜਿਨਾਂ ਨੇ ਸਿੱਖਾਂ ‘ਤੇ ਜ਼ਬਰ-ਜੁਲਮ ਦੇ ਖਿਲਾਫ਼ ਡਟ ਕੇ ਮੁਕਾਬਲਾ ਕੀਤਾ ਅਤੇ ਦਰਬਾਰ ਸਾਹਿਬ ਅੰਮਿ੍ਰਤਸਰ ਦੀ ਪਵਿੱਤਰਤਾ ਕਾਇਮ ਰੱਖਣ ਲਈ ਵਿਸੇਸ਼ ਯੋਗਦਾਨ ਪਾਇਆ। ਉਨਾਂ ਕਿਹਾ ਕਿ ਕੈਪਟਨ ਸਰਕਾਰ ਇਤਿਹਾਸ ਅਤੇ ਪੰਜਾਬੀਆਂ ਦੀਆਂ ਬਹਾਦਰੀ ਦੀਆਂ ਮਿਸਾਲਾਂ ਨੂੰ ਸੰਭਾਲਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਜੱਸਾ ਸਿੰਘ ਰਾਮਗੜੀਆ ਦਾ ਜੀਵਨ ਸਾਡੇ ਲਈ ਚਾਨਣ ਮੁਨਾਰਾ ਹੈ ਅਤੇ ਸਾਨੂੰ ਉਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਮੌਕੇ ਰਾਮਗੜੀਆ ਵੈਲਫ਼ੇਅਰ ਸੋਸਾਇਟੀ ਵੱਲੋਂ ਸ: ਕਾਂਗੜ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਰੈਸਟ ਹਾੳੂਸ ਵਿਖੇ ਪਹੰੁਚਣ ’ਤ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਸ. ਗੁਰਪ੍ਰੀਤ ਸਿੰਘ ਕਾਂਗੜ ਨੂੰ ਸ਼ਾਲ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਜਦਕਿ ਡਾ: ਹਰਜੋਤ ,ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ ,ਗੁਰਸੇਵਕ ਸਿੰਘ ਚੀਮਾ ਆਦਿ ਨੇ ਬੁੱਕੇ ਦੇ ਕੇ ਮੰਤਰੀ ਨੂੰ ਜੀ ਆਇਆਂ ਕਿਹਾ । ਕੈਬਨਿਟ ਮੰਤਰੀ ਬਣਨ ਉਪਰੰਤ ਜ਼ਿਲਾ ਮੋਗਾ ਵਿਖੇ ਪਹਿਲੀ ਵਾਰ ਪਹੁੰਚਣ ’ਤੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ‘ਗਾਰਡ ਆਫ਼ ਆਨਰ’ ਪੇਸ਼ ਕੀਤਾ ਗਿਆ। ਵਿਸ਼ਕਰਮਾ ਭਵਨ ਵਿਖੇ ਸਮਾਗਮ ਦੌਰਾਨ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਮੰਤਰੀ ਨੂੰ ਕੈਬਨਿਟ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਮੋਗਾ ਪਹੁੰਚਣ ‘ਤੇ ਜੀ ਆਇਆਂ ਕਿਹਾ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ਦੀ ਵਧਾਈ ਵੀ ਦਿੱਤੀ। ਉਨਾਂ ਕਿਹਾ ਕਿ  ਸਿੱਖਾਂ ਅਤੇ ਪੰਜਾਬੀਆਂ ਦੀਆਂ ਬਹਾਦਰੀ ਦੀਆਂ ਮਿਸਾਲਾਂ ਵਿਸ਼ਵ ਵਿੱਚ ਹੋਰ ਕਿਤੇ ਨਹੀਂ ਮਿਲਦੀਆਂ। ਉਨਾਂ ਇਸ ਮੌਕੇ ਬੱਚਿਆਂ ਦੀ ਸਿੱਖਿਆ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖਿਅਤ ਸਮਾਜ ਹੀ ਸੂਬੇ ਅਤੇ ਰਾਸ਼ਟਰ ਦੇ ਨਵ ਨਿਰਮਾਣ ‘ਚ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਸਾਬਕਾ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬਰਾੜ,ਸੂਬਾ ਸਕੱਤਰ ਸ: ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਸੂੁਬਾ ਸਕੱਤਰ ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ,ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ,ਗੁਰਸੇਵਕ ਸਿੰਘ ਚੀਮਾ ਚੇਅਰਮੈਨ,ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਬਲਖੰਡੀ,ਰੀਮਾ ਰਾਣੀ ਬਲਾਕ ਪ੍ਰਧਾਨ,ਬੀਬੀ ਪਰਮਜੀਤ ਕੌਰ ਕਪੂਰੇ,ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਪੀ ਏ ਰੁਪਿੰਦਰ ਸਿੰਘ ਦੀਨਾ,ਕੁਲਦੀਪ ਸਿੰਘ ਢੋਸ,ਨਰਿੰਦਰਪਾਲ ਸਿੱਧੂ ਕੌਂਸਲਰ,ਗੁਰਪਾਲ ਸਿੰਘ ਸਰਪੰਚ ਸੰਧੂਆਂਵਾਲਾ,ਜਗਰੂਪ ਸਿੰਘ ਤਖਤੂਪੁਰਾ,ਪਰਮਪਾਲ ਸਿੰਘ ਤਖਤੂਪੁਰਾ, ਭੋਲਾ ਸਿੰਘ ਬਰਾੜ ਸਮਾਧ ਭਾਈ ਸਕੱਤਰ ਪੰਜਾਬ ਕਾਂਗਰਸ,ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਬੀ ਸੀ ਵਿੰਗ ਪੰਜਾਬ ਕਾਂਗਰਸ,ਕਰਨੈਲ ਸਿੰਘ ਦੌਧਰੀਆ ਜ਼ਿਲਾ ਪ੍ਰਧਾਨ ਬੀ ਸੀ ਵਿੰਗ,ਗੋਗੀ ਦੌਧਰੀਆ,ਸੋਸ਼ਲ ਮੀਡੀਆ ਸੈੱਲ ਧਰਮਕੋਟ ਦੇ ਇੰਚਾਰਜ ਸਵਰਨ ਖੋਸਾ,ਕੈਨ ਏਸ਼ੀਆ ਇੰਮੀਗਰੇਸ਼ਨ ਦੇ ਡਾਇਰੈਕਟਰ ਸਰਬਜੀਤ ਸਿੰਘ ਮੱਲੀ, ਡਾਇਰੈਕਟਰ ਜਸ਼ਨਦੀਪ ਸਿੰਘ ਖੋਸਾ,ਗੋਵਰਧਨ ਪੋਪਲੀ ਐੱਮ ਸੀ, ਐੱਮ ਸੀ ਅਸ਼ੋਕ ਧਮੀਜਾ,ਪ੍ਰੇਮ ਚੱਕੀ ਵਾਲਾ ਅੇੱਮ ਸੀ,ਇੰਦਰਪਾਲ ਸਿੰਘ ਬੱਬੀ,ਰਮਨ ਮੱਕੜ,ਰਾਜਾ ਸਿੰਘ ਭਾਰਤ ਵਾਲੇ,ਚਮਕੌਰ ਸਿੰਘ ਝੰਡੇਆਣਾ, ਕੁਲਦੀਪ ਸਿੰਘ ਗਰੀਨ,ਗੁਰਪ੍ਰੀਤਮ ਸਿੰਘ ਚੀਮਾ,ਜੋਧਾ ਬਰਾੜ,ਗੁੱਗੂ ਦਾਤਾ,ਗੁਰਪ੍ਰੀਤ ਸਿੰਘ ਹੈਪੀ,ਚਰਨਜੀਤ ਸਿੰਘ ਝੰਡੇਆਣਾ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ