ਸ੍ਰੀ ਹੇਮਕੁੰਟ ਸਕੂਲ ਦੇ ਐੱਨ ਐੱਸ ਐੱਸ ਵਲੰਟੀਅਰਜ਼ ਨੇ ਮਨਾਇਆ ‘ਐਂਟੀ-ਟੈਰੇਰਿਜ਼ਮ ਡੇ’

ਕੋਟਈਸੇਖਾਂ,22 ਮਈ (ਜਸ਼ਨ)- ਸਹਾਇਕ ਡਾਇਰੈਕਟਰ ਸ: ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀ: ਸੈ: ਸਕੂਲ ਕੋਟ-ਈਸੇ-ਖਾਂ ਵਿੱਚ ਐਂਟੀਟੈਰੇਰਿਜ਼ਮ ਡੇ ਮਨਾਇਆ ਗਿਆ। ਇਸ ਸੈਮੀਨਾਰ ਵਿੱਚ 50 ਵਲੰਟੀਅਰ (ਵਿਦਿਆਰਥੀ) ਨੇ ਭਾਗ ਲਿਆ। ਸੈਮੀਨਾਰ ਵਿਚ 11ਵੀਂ ਕਲਾਸ ਦੀ ਕੋਮਲਪ੍ਰੀਤ ਕੌਰ, ਅਮਨਦੀਪ ਕੌਰ, ਹਰਕਰਮਜੀਤ ਕੌਰ ਅਤੇ ਕੋਮਲਪ੍ਰੀਤ ਕੌਰ ਸੰਧੂ ਦੀ ਮੁੱਖ ਭੂਮਿਕਾ ਰਹੀ। ਸੈਮੀਨਾਰ ਦੀ ਸ਼ੁਰੂਆਤ ਪ੍ਰੋਗਰਾਮ ਅਫ਼ਸਰ ਕੁਲਦੀਪ ਰਾਏ ਨੇ ਕੀਤੀ। ਉਹਨਾਂ ਨੇ ਸਕੂਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਦੇਖ- ਰੇਖ ਹੇਠਾਂ ਸਾਰਾ ਪ੍ਰੋਗਰਾਮ ਕਰਵਾਇਆ । ਵਲੰਟੀਅਰਜ਼ ਨੇ ਐਂਟੀਟੈਰੀਰਿਜ਼ਮ ਡੇ ਬਾਰੇ ਭਾਸ਼ਨ ਦਿੱਤਾ। ਉਹਨਾਂ ਨੇ ਸਮਾਜ ਵਿਚੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਪ੍ਰਣ ਲਿਆ। ਸਕੂਲ ਦੇ ਚੇਅਰਮੈਨ ਸ:ਸੰਧੂ ਨੇ ਅੱਤਵਾਦ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਕਿ ਦੇਸ਼ ਦੇ ਨਾਗਰਿਕ ਹੋਣ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਇੱਕ ਜੁੱਟ ਹੋ ਕੇ ਅੱਤਵਾਦ ਰੂਪੀ ਬਿਮਾਰੀ ਨੂੰ ਜੜ੍ਹ ਤੋਂ ਪੁੱਟ ਸੁੱਟੀਏ। ਸਾਰੇ ਵਿਦਿਆਰਥੀ ਉਹਨਾਂ ਦੇ ਭਾਸ਼ਣ ਤੋਂ ਬਹੁਤ ਪ੍ਰਭਾਵਿਤ ਹੋਏ। ਸਕੂਲ ਦੇ ਪਿ੍ਰੰਸੀਪਲ ਮੈਡਮ ਸ੍ਰੀਮਤੀ ਹਰਪ੍ਰੀਤ ਕੌਰ ਸਿੱਧੂ ਨੇ ਚੇਅਰਮੈਨ ਅਤੇ ਐਮ.ਡੀ. ਮੈਡਮ ਸ੍ਰੀਮਤੀ ਰਣਜੀਤ ਕੌਰ ਸੰਧੂ ਦਾ ਇਸ ਸੈਮੀਨਾਰ ਤੇ ਪਹੁੰਚਣ ਤੇ ਸਵਾਗਤ ਕੀਤਾ। ਸੈਮੀਨਾਰ ਦੀ ਸਮਾਪਤੀ ਤੇ ਪ੍ਰੋਗਰਾਮ ਅਫ਼ਸਰ ਰਣਬੀਰ ਕੌਰ ਨੇ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।


