ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਕਲ਼ਾ ਵਿਖੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ

ਨੱਥੂਵਾਲਾ ਗਰਬੀ , 22 ਮਈ (ਪੱਤਰ ਪਰੇਰਕ)-ਨਜ਼ਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ਰੰਸੀਪਲ ਸਤੀਸ਼ ਕੁਮਾਰ ਦੁਆ ਦੀ ਅਗਵਾਈ ਵਿੱਚ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਗਏ।ਇਸ ਮੌਕੇ ਤੇ ਪਿ੍ਰੰਸੀਪਲ ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਸਤਾਰ ਸਾਡੇ ਸਿਰ ਦਾ ਤਾਜ ਹੀ ਨਹੀ ਹੈ ਬਲਕਿ ਇਹ ਸਾਡੇ ਸਿਰ ਦੀ ਹੈਲਮਟ ਦੀ ਤਰਾਂ ਰੱਖਵਾਲੀ ਵੀ ਕਰਦੀ ਹੈ । ਇਸ ਤੋਂ ਇਲਾਵਾ ਪੱਗ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾ ਅੰਗ ਵੀ ਹੈ। ਇਸ ਵਾਸਤੇ ਹਰ ਨੌਜਵਾਨ ਦੇ ਸਿਰ ਤੇ ਪੱਗ ਦਾ ਹੋਣਾ ਜਰੂਰੀ ਹੈ।। ਇਸ ਮੌਕੇ ਤੇ ਸਕੂਲ ਦੇ ਵਾਇਸ ਪਿ੍ਰਸੀਪਲ ਫੱਗਣ ਸਿੰਘ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰਕੇ ਦਸਤਾਰ ਦੀ ਰਖਵਾਲੀ ਕੀਤੀ ਹੈ ਦਸਤਾਰ ਨਾਲ ਪੂਰੀ ਦੁਨੀਆਂ ਵਿੱਚ ਸਾਡੀ ਇੱਕ ਬਹੁਤ ਹੀ ਵਧੀਆ ਵਿਲੱਖਣ ਪਹਿਚਾਣ ਬਣੀ ਹੋਈ ਹੈ। ਦਸਤਾਰਧਾਰੀ ਇਨਸਾਨ ਨੂੰ ਇੱਜਤਦਾਰ ਅਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਸਮਝਿਆ ਜਾਂਦਾ ਹੈ ਇਸ ਵਾਸਤੇ ਸਾਰੇ ਵਿਦਿਆਰਥੀਆਂ ਦਾ ਦਸਤਾਰਧਾਰੀ ਹੋਣਾ ਜਰੂਰੀ ਹੈ। ਇੰਨਾ੍ਹ ਮੁਕਾਬਲਿਆਂ ਵਿੱਚ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਅਰਸ਼ਦੀਪ ਸਿੰਘ ਗਿਆਰਵੀ ਜਮਾਤ ਨੇ ਪਹਿਲਾ ਸਥਾਨ,ਅਕਾਸ਼ਦੀਪ ਸਿੰਘ ਬਾਰਵੀਂ ਜਮਾਤ ਅਤੇ ਮਹਿਕਪ੍ਰੀਤ ਸਿੰਘ ਗਿਆਰਵੀਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾ੍ਹ ਕੁਲਜੀਤ ਸਿੰਘ ਬਾਰਵੀਂ ਜਮਾਤ ਤੀਸਰੇ ਨੰਬਰ ਤੇ ਰਿਹਾ। ਇਸ ਮੌਕੇ ਤੇ ਸਰਬਜੀਤ ਸਿੰਘ,ਤੀਰਥ ਸਿੰਘ,ਗੁਰਪ੍ਰ੍ਰੀਤ ਸਿੰਘ,ਜਸਕਰਨ ਸਿੰਘ ਸਕੂਲ ਦਾ ਬਾਕੀ ਸਟਾਫ ਅਤੇ ਵਿਦਿਆਰਥੀ ਹਾਜਰ ਸਨ।