ਸਥਾਈ ਲੋਕ ਅਦਾਲਤ ਵਿੱਚ ਕੀਤੇ ਕੇਸਾਂ ਨੇ ਰੰਗ ਲਿਆਂਦਾ ਵਾਰਡ ਨੰਬਰ 4 ਵਿੱਚ ਵਿਕਾਸ ਦੇ ਕੰਮ ਮੁੜ ਸ਼ੁਰੂ- ਕੌਂਸਲਰ ਨਸੀਬ ਬਾਵਾ ਐਡਵੋਕੇਟ

ਮੋਗਾ, 22 ਮਈ (ਜਸ਼ਨ): ਵਾਰਡ ਨੰਬਰ 4 ਵਿੱਚ ਵਿਕਾਸ ਦੇ ਕੰਮ ਮੁੜ ਸ਼ੁਰੂ ਹੋ ਚੁੱਕੇ ਹਨ ਅਤੇ ਅੱਜ ਵਾਰਡ ਦੀਆਂ ਮੇਨ ਗਲੀਆਂ ਵਿੱਚ ਪ੍ਰੀਮੈਕਸ ਪਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਬਾਰੇ ਵਾਰਡ ਨੰਬਰ 4 ਦੇ ਕੌਂਸਲਰ ਨਸੀਬ ਬਾਵਾ ਨੇ ਦੱਸਿਆ ਕਿ ਸਿਆਸੀ ਕਾਰਨਾਂ ਕਰਕੇ ਬਹੁਤ ਲੰਮੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਦੇ ਕੰਮਾਂ ਵਿੱਚ ਰੁਕਾਵਟ ਆ ਗਈ ਸੀ, ਪ੍ਰੰਤੂ ਕਾਰਪੋਰੇਸ਼ਨ ਦੇ ਮੇਅਰ ਅਕਸ਼ਿਤ ਜੈਨ ਅਤੇ ਕਾਰਪੋਰੇਸ਼ਨ ਦੇ ਅਫ਼ਸਰਾਂ ਵਿੱਚ ਤਾਲਮੇਲ ਦਿਸ ਰਿਹਾ ਹੈ, ਜਿਸ ਕਾਰਨ ਲੰਮੇ ਸਮੇਂ ਤੋਂ ਵਿਕਾਸ ਦੇ ਰੁਕੇ ਹੋਏ ਕੰਮ ਫਿਰ ਸ਼ੁਰੂ ਹੋ ਰਹੇ ਹਨ।
ਸ਼੍ਰੀ ਬਾਵਾ ਨੇ ਦੱਸਿਆ ਕਿ ਮੁਹੱਲੇ ਵਿੱਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਮਨਚੰਦਾ ਕਲੌਨੀ ਵਿੱਚ ਟਿਊਬਵੈੱਲ ਚਾਲੂ ਹੋ ਚੁੱਕਾ ਹੈ, ਜਿਸ ਨਾਲ ਵਾਰਡ ਨੰਬਰ 4 ਵਿੱਚ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ, ਸਗੋਂ ਵਾਰਡ ਨੰਬਰ 3 ਅਤੇ 5 ਦੇ ਵਸਨੀਕਾਂ ਨੂੰ ਵੀ ਇਸ ਟਿਊਬਵੈੱਲ ਦੇ ਚੱਲਣ ਨਾਲ ਸੁੱਖ ਦਾ ਸਾਹ ਮਿਲੇਗਾ। ਸ਼੍ਰੀ ਬਾਵਾ ਨੇ ਦੱਸਿਆ ਕਿ ਜਿਹੜੀਆਂ ਗਲੀਆਂ ਜਿਸ ਤਰ੍ਹਾਂ ਲਾਲ ਸਿੰਘ ਵਾਲੀ ਗਲੀ, ਗਰਚਾ ਵਾਲੀ ਗਲੀ, ਸੈਕਰਟ ਹਾਰਟ ਦੇ ਪਿਛਲੇ ਪਾਸੇ ਵਾਲੀ ਸੜ੍ਹਕ ਅਤੇ ਇੰਦਰ ਸਿੰਘ ਗਿੱਲ ਦੀਆਂ ਜਿਆਦਾ ਟੁਟੀਆਂ ਹੋਈਆਂ ਸੜ੍ਹਕਾਂ ਜਿਥੇ ਆਵਾਜਾਈ ਬਹੁਤ ਜਿਆਦਾ ਰਹਿੰਦੀ ਹੈ ਅਤੇ ਇਨ੍ਹਾਂ ਮੇਨ ਸੜ੍ਹਕਾਂ ਤੇ ਪਹਿਲ ਦੇ ਅਧਾਰ ਤੇ ਕੰਮ ਕੀਤਾ ਜਾਵੇਗਾ। ਸ਼੍ਰੀ ਬਾਵਾ ਦੱਸਿਆ ਕਿ ਡਾ. ਕੁਲਦੀਪ ਸਿੰਘ ਗਿੱਲ ਦੇ ਸਾਹਮਣੇ ਬਣਨ ਵਾਲੀਆਂ ਸੜ੍ਹਕਾਂ ਦੇ ਟੈਂਡਰ ਲੱਗ ਚੁੱਕੇ ਹਨ। ਉਸ ਨੂੰ ਵੀ ਟੈਂਡਰ ਦੀ ਪ੍ਰਕਿਰਿਆ ਮੁਕੰਮਲ ਹੋਣ ਤੇ ਕੰਮ ਸ਼ੁਰੂ ਕਰ ਦਿੱਤੇ ਜਾਣਗੇ। ਸ਼੍ਰੀ ਬਾਵਾ ਨੇ ਦੱਸਿਆ ਕਿ ਵਾਰਡ ਦੀਆਂ ਮੇਨ ਸੜ੍ਹਕਾਂ ਦੇ ਵਰਮਾਂ ਭਰਨ ਦੀ ਪ੍ਰਕਿਰਿਆ ਲਈ ਇੰਟਰਲੋਕ ਟਾਇਲਾਂ ਦੇ ਟੈਂਡਰ ਵੀ ਪਾਸ ਹੋ ਚੁੱਕੇ ਹਨ, ਜੋ ਸੜ੍ਹਕਾਂ ਬਣਨ ਦੇ ਬਾਅਦ ਇਹ ਕੰਮ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਬਾਵਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਰਡ ਨੰਬਰ 4 ਵਿੱਚ ਲੰਮੇ ਸਮੇਂ ਤੋਂ ਨਾ ਹੋ ਰਹੇ ਕੰਮਾਂ ਸਬੰਧੀ ਸਥਾਈ ਲੋਕ ਅਦਾਲਤ ਵਿੱਚ ਕੇਸ ਵੀ ਕੀਤੇ ਹਨ, ਜਿਸ ਦੀ ਅਗਲੀ ਪੇਸ਼ੀ 28.05.2018 ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


