ਦਰਸ਼ਨ ਅਭਿਲਾਖੀ ‘ਖਾਲਸਾ ਮਾਰਚ’ 27 ਮਈ ਨੂੰ

ਮੋਗਾ,22 ਮਈ (ਜਸ਼ਨ)-ਇਤਿਹਾਸਿਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਦਰਸ਼ਨ ਅਭਿਲਾਸ਼ੀ ਖਾਲਸਾ ਮਾਰਚ ਅਤੇ (ਵਿਸ਼ਾਲ ਨਗਰ ਕੀਰਤਨ) 14 ਜੇਠ ਸੰਮਤ 550 ਨਾਨਕਸ਼ਾਹੀ 27 ਮਈ ਦਿਨ ਐਤਵਾਰ ਨੂੰ ਸਵੇਰੇ 7 ਵਜੇ ਆਰੰਭ ਹੋ ਕੇ ਰਸਤੇ ਦੇ ਪਿੰਡਾਂ ਸ਼ਹਿਰਾਂ, ਡਗਰੂ, ਸੱਦਾ ਸਿੰਘ ਵਾਲਾ, ਦੌਲਤਪੁਰਾ, ਕਾਲੀਏਵਾਲਾ, ਚੋਟੀਆਂ, ਤਲਵੰਡੀ ਭਾਈ, ਜ਼ੀਰਾ, ਮਖੂ, ਭਰੋਆਣਾ ਆਦਿ ਤੋਂ ਹੁੰਦਾ ਹੋਇਆ ਸ਼ਾਮ ਤੱਕ ਗੁਰਦੁਆਰਾ ਬੇਰ ਸਾਹਿਬ ਪਾਤਸ਼ਾਹੀ ਪਹਿਲੀ ਸੁਲਤਾਨਪੁੁਰ ਲੋਧੀ ਵਿਖੇ ਪੁੱਜ ਕੇ ਸਮਾਪਤ ਹੋਵੇਗਾ। ਕਾਰ ਸੇਵਾ ਡਰੋਲੀ ਭਾਈ ਦੇ ਮੁਖੀ ਤੇ ਖਾਲਸਾ ਮਾਰਚ ਦੇ ਮੁੱਖ ਪ੍ਰਬੰਧਕ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁੁਰਬ ਨੂੰ ਸਮਰਪਿਤ ਇਸ ਦਰਸ਼ਨ ਅਭਿਲਾਸ਼ੀ ਖਾਲਸਾ ਮਾਰਚ ਦਾ ਉਦੇਸ਼ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਨਸ਼ੇ ਭਰੂਣ ਹੱਤਿਆ, ਵਾਤਾਵਰਣ ਪ੍ਰਦੂਸ਼ਣ, ਪਤਿਤਪੁੁਣਾ ਆਦਿ ਕੁਰੀਤੀਆਂ ਖਿਲਾਫ ਗੁਰੂ ਕਾ ਸੁਨੇਹਾ ਦੇਣਾ ਹੈ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਧੰਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਹੋ ਰਹੇ ਇਸ ਵਿਸ਼ਾਲ ਨਗਰ ਕੀਰਤਨ ’ਚ ਕਾਰਾਂ, ਜੀਪਾਂ ਸਮੇਤ ਸ਼ਾਮਲ ਹੋ ਕੇ ਸੇਵਾ ਤੇ ਸਵਾਗਤ ਕਰਕੇ ਗੁੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ।