ਏਕ ਜੋਤ ਸੇਵਾ ਸੋਸਾਇਟੀ ਨੇ ਤਹਿਸੀਲ ਕੰਪਾਊਡ ’ਚ ਪੀਣ ਵਾਲੇ ਪਾਣੀ ਦੀ ਟੈਂਕੀ ਲਗਵਾਈ

ਮੋਗਾ, 22 ਮਈ (ਜਸ਼ਨ) - ਸਥਾਨਕ ਤਹਿਸੀਲ ਕੰਪਾਊਡ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੰੂ ਬਹੁਤ ਹੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਦ ਇਸ ਸਮੱਸਿਆ ਬਾਰੇ ਏਕ ਜੋਤ ਸੇਵਾ ਸੋਸਾਇਟੀ ਦੇ ਮੈਬਰਾਂ ਨੰੂ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ 200 ਲੀਟਰ ਪਾਣੀ ਵਾਲੀ ਟੈਂਕੀ ਤਹਿਸੀਲ ਕੰਪਾਊਡ ਵਿੱਚ ਪਹੁੰਚਾਈ ਤਾਂ ਜੋ ਪੈ ਰਹੀ ਅੱਤ ਦੀ ਗਰਮੀ ਦੌਰਾਨ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲਣ ਨਾਲ ਰਾਹਤ ਮਿਲ ਸਕੇ। ਇਸ ਮੌਕੇ ਸੋਸਾਇਟੀ ਦੇ ਮੈਂਬਰ ਰਾਜਦੀਪ ਸਿੰਘ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਐਨ.ਆਰ.ਆਈ. ਵੀਰਾਂ ਤੇ ਸਥਾਨਕ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਵੱਡੇ ਪੱਧਰ ਤੇ ਲੋੜਵੰਦਾਂ ਦੀ ਸੇਵਾ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮ ਪਿਛਲੇ ਕਾਫੀ ਲੰਬੇ ਸਮੇ ਤੋ ਕੀਤੇ ਜਾ ਰਹੇ ਹਨ ਤੇ ਇਸੇ ਲੜੀ ਤਹਿਤ ਸੇਵਾ ਸੋਸਾਇਟੀ ਵੱਲੋਂ ਪਾਣੀ ਵਾਲੀ ਟੈਂਕੀ ਤਹਿਸੀਲ ਕੰਪਾਊਡ ਵਿੱਚ ਰਖਵਾਈ ਹੈ। ਇਸ ਮੌਕੇ ਸਮੂਹ ਤਹਿਸੀਲ ਕੰਪਾਊਡ ਵਰਕਰਾਂ ਨੇ ਸੋਸਾਇਟੀ ਮੈਬਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਮੌਕੇ ਸੋਸਾਇਟੀ ਦੇ ਮੈਬਰ ਰਾਜਦੀਪ ਸਿੰਘ, ਬਿੱਕਰ ਸਿੰਘ ਦਾਤਾ, ਸੁਰਜੀਤ ਸਿੰਘ, ਰਣਬੀਰ ਸਿੰਘ ਸੁਰਿੰਦਰ ਸਿੰਘ, ਲਖਵੀਰ ਸਿੰਘ, ਬੂਟਾ ਸਿੰਘ ਘਾਲੀ, ਕੁਲਵਿੰਦਰ ਸਿੰਘ ਰੱਤੀਆਂ, ਜੱਸਾ ਭਿੰਡਰ, ਰਾਕੇਸ਼ ਕੁਮਾਰ ਲੱਕੀ ਸ਼ਰਮਾਂ, ਮੁਨੀਸ਼ ਚੋਪੜਾ, ਸਿਕੰਦਰ ਸਿੰਘ, ਪੰਕਜ ਜੀਰਾ, ਮੋਹਨਦੀਪ ਸੇਖਵਾਂ,ਬਿੱਟੂ ਤੇ ਗਿੱਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਤਹਿਸੀਲ ਕੰਪਾਊਡ ਵਰਕਰ ਹਾਜ਼ਰ ਸਨ।


