ਪੰਜਾਬ ਦੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੇ ਮਨੁੱਖੀ ਕੜੀ ਬਣਾ ਕੇ ਪਾਣੀ ਬਚਾਉਣ ਲਈ ਕੀਤਾ ਇਕਜੁਟਤਾ ਦਾ ਪ੍ਗਟਾਵਾ

ਮੋਗਾ,22 ਮਈ (ਜਸ਼ਨ):   ਪੰਜਾਬ ਦੇ ਦਰਿਆਈ ਪਾਣੀਆਂ ਵਿੱਚ ਫੈਕਟਰੀਆਂ ਦੇ ਦੂਸ਼ਿਤ ਪਾਣੀ ਦੇ ਹੋ ਰਹੇ ਮਿਸ਼ਰਣ ਦੀ ਘਟਨਾ ਨੇ ਪੰਜਾਬੀਆਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਤੇ ਸਰਕਾਰਾਂ ਇਸ ਪ੍ਤੀ ਆਪਣੀ ਬਣਦੀ ਜ਼ਿਮੇਵਾਰੀ ਤੋਂ ਭੱਜਦੀਆਂ ਨਜ਼ਰ ਆ ਰਹੀਆਂ ਹਨ । ਇੱਕ ਪਾਸੇ ਪੰਜਾਬ ਦੇ ਲੋਕ, ਪਸ਼ੂ ਅਤੇ ਜਲ ਜੀਵ ਦੂਸ਼ਿਤ ਪਾਣੀ ਕਾਰਨ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਰਹੇ ਹਨ ਤੇ ਦੂਸਰੇ ਪਾਸੇ ਮੁੱਖ ਮੰਤਰੀ ਛੁੱਟੀਆਂ ਮਨਾਉਣ ਲਈ ਪਹਾੜਾਂ ਤੇ ਗਏ ਹੋਏ ਹਨ ਤੇ ਸਰਕਾਰ ਦੇ ਬਾਕੀ ਮੰਤਰੀ ਦੋਸ਼ੀ ਫੈਕਟਰੀ ਮਾਲਕਾਂ ਨੂੰ ਬਚਾਉਣ ਲਈ ਜੋਰ ਲਗਾ ਰਹੇ ਹਨ । ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਤੇ ਸਾਫ ਪੀਣ ਯੋਗ ਪਾਣੀ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰਨ ਦੀ ਲੋੜ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਪੰਜਾਬੀ ਮਾਂ ਬੋਲੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਧਾਨ ਲੱਖਾ ਸਿਧਾਣਾ ਨੇ ਅੱਜ ਨੇਚਰ ਪਾਰਕ ਮੋਗਾ ਵਿਖੇ ਮੋਗਾ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਇਕੱਠ ਨੂੰ ਸੰਬੋਧਨ ਦੌਰਾਨ ਕੀਤਾ । ਜਿਕਰਯੋਗ ਹੈ ਕਿ ਅੱਜ ਮੋਗਾ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਦਰਿਆਈ ਪਾਣੀਆਂ ਦੇ ਪ੍ਦੂਸ਼ਣ ਨੂੰ ਤੁਰੰਤ ਰੋਕਣ ਅਤੇ ਪ੍ਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਨੂੰ ਤਾਲੇ ਲਗਾਉਣ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਸਤਖਤ ਕਰਵਾਉਣ ਲਈ ਇੱਕ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ ਲੱਖਾ ਸਿਧਾਣਾ ਪਹੁੰਚੇ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰੂਰਲ ਐਨ ਜੀ ਓ ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ ਅਤੇ ਹੋਰ ਸਮਾਜ ਸੇਵੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦਰਿਆਈ ਪਾਣੀਆਂ ਵਿੱਚ ਪੈ ਰਹੇ ਦੂਸ਼ਿਤ ਪਾਣੀ ਨੂੰ ਤੁਰੰਤ ਰੋਕਿਆ ਜਾਵੇ, ਬੰਦ ਪਏ ਵਾਟਰ ਟ੍ੀਟਮੈਂਟ ਪਲਾਂਟ ਤੁਰੰਤ ਚਾਲੂ ਕੀਤੇ ਜਾਣ ਅਤੇ ਨਵੇਂ ਟ੍ੀਟਮੈਂਟ ਪਲਾਂਟ ਲਗਾਏ ਜਾਣ ਅਤੇ ਅਣਸੋਧਿਆ ਪਾਣੀ ਬਾਹਰ ਕੱਢਣ ਵਾਲੀਆਂ ਫੈਕਟਰੀਆਂ ਨੂੰ ਤਾਲੇ ਲਗਾਏ ਜਾਣ । ਇਸ ਮੌਕੇ ਹਾਜਰ ਲੋਕਾਂ ਨੇ ਮੰਗ ਪੱਤਰ ਤੇ ਦਸਤਖਤ ਕੀਤੇ ਜੋ ਕੱਲ ਮੁੱਖ ਮੰਤਰੀ ਪੰਜਾਬ, ਪ੍ਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਨੂੰ ਭੇਜਿਆ ਜਾਵੇਗਾ । ਇਸ ਉਪਰੰਤ ਹਾਜਰ ਸਭ ਮੈਂਬਰਾਂ ਨੇ ਸੜਕ ਤੇ ਇੱਕ ਮਨੁੱਖੀ ਕੜੀ ਬਣਾ ਕੇ ਦਰਿਆਈ ਪਾਣੀਆਂ ਨੂੰ ਬਚਾਉਣ ਦੇ ਮੁੱਦੇ ਤੇ ਇਕਜੁਟਤਾ ਦਾ ਪ੍ਗਟਾਵਾ ਕੀਤਾ ਅਤੇ ਆਉਂਦੇ ਜਾਂਦੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ।  ਕੜੀ ਵਿੱਚ ਸ਼ਾਮਿਲ ਲੋਕਾਂ ਨੇ ਆਪਣੇ ਹੱਥਾਂ ਵਿੱਚ ਤਖਤੀਆਂ ਪਕੜੀਆਂ ਹੋਈਆਂ ਸਨ । ਇਸ ਮੌਕੇ ਯੁਵਾ ਖੱਤਰੀ ਸਭਾ ਦੇ ਪ੍ਧਾਨ ਦੀਪਕ ਕੌੜਾ, ਮੋਗਾ ਯੂਥ ਵੈਲੇਫਅਰ ਕਲੱਬ ਦੇ ਪ੍ਧਾਨ ਨੀਰਜ ਬਠਲਾ, ਨਵਦੀਪ ਸਿੰਘ ਸੰਘਾ, ਲਕਸ਼ਮੀ ਚੰਦਰ, ਹਰਭਜਨ ਸਿੰਘ ਬਹੋਨਾ, ਹਰਪ੍ੀਤ ਖੀਵਾ, ਰੈਡੀਕਲ ਸਟੂਡੈਂਟ ਯੂਨੀਅਨ ਦੇ ਪ੍ਧਾਨ ਸੁਖਜੀਤ ਸਿੰਘ, ਹਰਜਿੰਦਰ ਸਿੰਘ ਚੁਗਾਵਾਂ, ਸੁਖਦੇਵ ਸਿੰਘ ਬਰਾੜ, ਜਗਦੀਪ ਸਿੰਘ ਬਰਾੜ, ਦੀਪਕ ਅਰੋੜਾ ਸਮਾਲਸਰ, ਕਮਲਜੀਤ ਮਹੇਸਰੀ, ਕੇਵਲ ਕਿ੍ਸ਼ਨ, ਗੁਰਬਚਨ ਸਿੰਘ ਗਗੜਾ, ਹਰਭਿੰਦਰ ਜਾਨੀਆਂ, ਨਰੇਸ਼ ਚਾਵਲਾ, ਸੁਰਜੀਤ ਸਿੰਘ ਖਾਲਸਤਾਨੀ, ਸੁਖਦੇਵ ਅਰੋੜਾ, ਬਲਵਿੰਦਰ ਰੋਡੇ, ਜਸਵੰਤ ਸਿੰਘ ਧਰਮਕੋਟ, ਕਮਲਜੀਤ ਸਿੰਘ ਰੋਡੇ, ਮੈਡੀਕਲ ਪ੍ੈਕਟੀਸ਼ਨਰ ਯੁਨੀਅਨ ਦੇ ਆਗੂਆਂ ਸਮੇਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ । 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ