ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਸਮੱਗਰੀ ਵੰਡੀ,31 ਅਕਤੂਬਰ ਤੱਕ ਬੀਮਾ ਯੋਜਨਾ ਦਾ ਮਿਲੇਗਾ ਲਾਭ

ਸਾਦਿਕ,23ਮਈ (ਰਘਬੀਰ ਸਿੰਘ) :- ਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਚੱਲ ਰਹੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 31 ਅਕਤੂਬਰ 2018 ਤੱਕ ਵਧਾ ਦਿੱਤੀ ਗਈ ਹੈ।ਇਸ ਜਾਣਕਾਰੀ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਸਿਵਲ ਸਰਜਨ ਡਾ. ਰਾਜਿੰਦਰ ਕੁਮਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਮਾ ਯੋਜਨਾ ਸਬੰਧੀ ਜਾਗਰੂਕਤਾ ਸਮਗਰੀ ਤਿਆਰ ਕਰ ਫੀਲਡ ਸਟਾਫ ਅਤੇ ਆਸ਼ਾ ਰਾਹੀਂ ਹਰ ਪਿੰਡ-ਕਸਬੇ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਸੀਨੀਅਰ ਮੈਡੀਕਲ ਅਫਸਰ ਡਾ.ਮਨਜੀਤ ਕਿ੍ਰਸ਼ਨ ਭੱਲਾ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬਲਾਕ ਦੇ ਸਟਾਫ ਨੂੰ ਜਾਗਰੂਕਤਾ ਸਮਗਰੀ ਤਕਸੀਮ ਕੀਤੀ ਅਤੇ ਸਟਾਫ ਨੂੰ ਸਲਾਹ ਦਿੱਤੀ ਕਿ ਇਸ ਬੀਮਾ ਯੋਜਨਾ ਦੀ ਮਿਆਦ ਵਿੱਚ ਕੀਤੇ ਵਾਧੇ ਸਬੰਧੀ ਹਰ ਪਿੰਡ-ਕਸਬੇ ਵਿੱਚ ਅਵਾਜ਼ ਦਿਵਾਈ ਜਾਵੇ ਅਤੇ ਟੀਕਾਕਰਨ ਦਿਵਸ ਮੌਕੇ ਵੀ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇ। ਉਨਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ 05 ਮੈਬਰਾਂ ਤੱਕ ਦੇ ਪਰਿਵਾਰ ਜਿਸ ਦਾ ਕਿ ਇਸ ਯੋਜਨਾ ਅਧੀਨ ਕਾਰਡ ਬਣਿਆ ਹੋਵੇ, ਦਾ ਸਕੀਮ ‘ਚ ਸ਼ਾਮਿਲ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ 50000 ਰੁਪਏ (ਪੰਜਾਹ ਹਜ਼ਾਰ) ਤੱਕ ਦਾ ਇਲਾਜ ਮੁਫਤ ਉਪਲੱਬਧ ਕਰਵਾਇਆ ਜਾਂਦਾ ਹੈ। ਹਸਪਤਾਲ ਵਿੱਚ ਭਰਤੀ ਹੋਣ ਤੋਂ ਇੱਕ ਦਿਨ ਪਹਿਲਾਂ ਅਤੇ ਛੱੁਟੀ ਹੋਣ ਦੇ ਪੰਜ ਦਿਨ ਬਾਅਦ ਤੱਕ ਮੁਫਤ ਜਾਂਚ ਅਤੇ ਦਵਾਈ ਮਿਲਦੀ ਹੈ। ਇਲਾਜ ਯੋਜਨਾ ਵਿੱਚ ਦਰਜ ਪੈਕੇਜ ਰੇਟ ਅਨੁਸਾਰ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਯੋਜਨਾ ਅਧੀਨ ਪਰਿਵਾਰ ਦੇ ਮੁਖੀ ਦੀ ਕਿਸੇ ਦੁਰਘਟਨਾ ਵਿੱਚ ਹੋਈ ਮੌਤ ਲਈ 05 ਲੱਖ ਦਾ ਬੀਮਾ ਵੀ ਸ਼ਾਮਿਲ ਹੈ। ਇਸ ਮੌਕੇ ਤੰਬਾਕੂ ਕੰਟਰੋਲ ਬਲਾਕ ਨੋਡਲ ਅਫਸਰ ਡਾ.ਦੀਪ ਅਰੋੜਾ, ਬਲਾਕ ਨੋਡਲ ਅਫਸਰ ਸਵੱਛ ਭਾਰਤ ਡਾ.ਅਵੇਪ੍ਰੀਤ ਸਿੰਘ, ਮੈਡੀਕਲ ਅਫਸਰ ਅਮਨਪ੍ਰੀਤ ਕੌਰ, ਫਾਰਮਾਸਿਸਟ ਰਜਿੰਦਰ ਕੁਮਾਰ, ਪਿ੍ਰਤਪਾਲ ਕੌਰ, ਐਲ.ਐਚ.ਵੀ ਗੁਰਚਰਨ ਕੌਰ, ਏ.ਐਨ.ਐਮ ਰਣਜੀਤ ਕੌਰ, ਇੰਦਰਜੀਤ ਕੌਰ, ਪਰਮਜੀਤ ਕੌਰ, ਐਲ.ਟੀ ਰੁਪਿੰਦਰ ਕੌਰ, ਗੁਰਸੇਵਕ ਸਿੰਘ ਅਤੇ ਆਸ਼ਾ ਵਰਕਰਾਂ ਹਾਜ਼ਰ ਸਨ


