ਵਿਗਿਆਨ ਦੇ ਪਾਠਕਰਮ ਨੂੰ ਰੌਚਕ ਬਣਾਉਣ ਲਈ ਅਪਰ ਪ੍ਰਾਇਮਰੀ ਟੀਚਰ ਟਰੇਨਿੰਗ ਪ੍ਰੋਗਰਾਮ ਕਰਵਾਇਆ

ਮੋਗਾ,23 ਮਈ (ਜਸ਼ਨ): -ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਦੀ ਸਰਪ੍ਰਸਤੀ ਅਤੇ ਤੇਜਪਾਲ ਸਿੰਘ ਜ਼ਿਲਾ ਮੈਂਟਰ ਸਾਇੰਸ ਦੀ ਅਗਵਾਈ ’ਚ ਇਕ ਰੋਜ਼ਾ ਸਾਇੰਸ ਅਪਰ ਪ੍ਰਾਇਮਰੀ ਟੀਚਰ ਟਰੇਨਿੰਗ ਪ੍ਰੋਗਰਾਮ ਮੋਗਾ ਵਿਖੇ ਕਰਵਾਇਆ ਗਿਆ। ਇਸ ਮੌਕੇ ਰਿਸੋਰਸ ਪਰਸਨ ਕੁਲਦੀਪ ਸਿੰਘ ਕਪੂਰੇ ,ਰਮਨਦੀਪ ਸ਼ਾਰਧਾ,ਅਸ਼ਵਨੀ ਕੁਮਾਰ,ਦਿਲਬਾਗ ਸਿੰਘ,ਗੁਰਮੀਤ ਸਿੰਘ,ਸਤਨਾਮ ਸਿੰਘ ਅਤੇ ਸੁਖਪ੍ਰੀਤ ਸਿੰਘ ਬਲਾਕ ਮੈਂਟਰ ਨੇ ਅਧਿਆਪਕਾਂ ਨੂੰ ਹੱਥੀਂ ਕਿਰਿਆਵਾਂ ਕਰਵਾਉਣ ਲਈ ਸਿੱਖਿਅਤ ਕੀਤਾ । ਇਸ ਮੌਕੇ ਅਧਿਆਪਕਾਂ ਨੇ ਰਿਸੋਰਸ ਪਰਸਨ ਵੱਲੋਂ ਦਿੱਤੀਆਂ ਵੱਖ ਵੱਖ ਜਮਾਤਾਂ ਦੀਆਂ ਵਿਗਿਆਨਕ ਕਿਰਿਆਵਾਂ ਕਰਦਿਆਂ ਆਪਣੇ ਵਿਚਾਰ ਹੋਰਨਾਂ ਅਧਿਆਪਕਾਂ ਨਾਲ ਸਾਂਝੇ ਕੀਤੇ ਤਾਂ ਕਿ ਸਮੂਹ ਅਧਿਆਪਕ ਵਿਗਿਆਨ ਦੀ ਸਿੱਖਿਆ ਨੂੰ ਪ੍ਰਭਾਵੀ ਬਣਾ ਸਕਣ। ਇਸ ਮੌਕੇ ਪੜੋ ਪੰਜਾਬ ਪੜਾਓ ਪੰਜਾਬ ਵਿਗਿਆਨ ਦਾ ‘ਕਿਰਿਆਵਾਂ ਰਾਹੀਂ ਵਿਗਿਆਨ ’ ਕਿਤਾਬਚਾ ਸਕੂਲਾਂ ਲਈ ਜਾਰੀ ਕਰਨ ਦੀਆਂ ਰਸਮਾਂ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ , ਲੈਕ:ਰਸ਼ਮੀ ਗੁਪਤਾ ,ਲੈਕਚਰਾਰ ਕਿਰਨਬਾਲਾ, ਲੈਕਚਰਾਰ ਕਵਿਤਾ ਅਤੇ ਲੈਕ: ਡਾ: ਰਾਜਬਿੰਦਰ ਸਿੰਘ ਨੇ ਨਿਭਾਈਆਂ। ਸਿੱਖਣ ਸਿਖਾਉਣ ਦੀ ਇਸ ਪਰਿਕਿਰਿਆ ਦਾ ਅਚਨਚੇਤ ਨਿਰੀਖਣ ਕਰਨ ਲਈ ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਖੁਦ ਮੌਕੇ ’ਤੇ ਪਹੰੁਚੇ । ਉਹਨਾਂ ਸੰਬੋਧਨ ਕਰਦਿਆਂ ਆਖਿਆ ਕਿ ਇਹਨਾਂ ਕਿਰਿਆਵਾਂ ਦਾ ਪ੍ਰਭਾਵ ਯਕੀਨਨ ਵਿਦਿਆਰਥੀਆਂ ’ਚ ਦੇਖਣ ਨੂੰ ਮਿਲੇਗਾ ਅਤੇ ਉਹ ਸਮੇਂ ਦੇ ਹਾਣੀ ਬਣ ਸਕਣਗੇ,ਕਿਉਂਕਿ ਵਿਗਿਆਨਕ ਕਿਰਿਆਵਾਂ ਨਾਲ ਪਾਠਕਰਮ ਸੁਖਾਲਾ ਅਤੇ ਰੌਚਕ ਹੋ ਜਾਂਦਾ ਹੈ ਅਤੇ ਵਿਦਿਆਰਥੀ ਮਨਾਂ ਵਿਚ ਚਿਰਸਥਾਈ ਹੋਣ ਸਦਕਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਸਹਾਇਤਾ ਮਿਲਦੀ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ