ਰੋਟਰੀ ਕਲੱਬ ਮੋਗਾ ਰਾਇਲ ਨੇ 60% ਝੁਲਸ ਚੁੱਕੇ ਵਿਅਕਤੀ ਦੀ ਸਰਜਰੀ ਕਰਵਾਉਣ ਲਈ ਦਿੱਤੀ ਸਹਾਇਤਾ

ਮੋਗਾ,23 ਮਈ (ਜਸ਼ਨ)-ਮੋਗਾ ਦੀ ਦਾਣਾ ਮੰਡੀ ਦੇ ਰਹਿਣ ਵਾਲੇ ਬਿਹਾਰ ਨਿਵਾਸੀ ਮੁੰਨਾ ਨੂੰ ਉਸਦੀ ਸਰਜਰੀ ਲਈ ਰੋਟਰੀ ਕਲੱਬ ਮੋਗਾ ਰਾਇਲ ਨੇ 25 ਹਜ਼ਾਰ ਦੀ ਨਗਦ ਰਾਸ਼ੀ ਇਲਾਜ ਲਈ ਦਿੱਤੀ । ‘ਸਾਡਾ ਮੋਗਾ ਡੌਟ ਕੌਮ’ ਨੂੰ ਮਿਲੀ ਜਾਣਕਾਰੀ ਮੁਤਾਬਕ ਮੁੰਨਾ ਮੋਗਾ ਦੀ ਮੰਡੀ ਵਿੱਚ ਆਪਣੇ ਪਰਿਵਾਰ ਦੇ ਨਾਲ ਇੱਕ ਸ਼ੈੱਡ ਥੱਲੇ ਰਹਿੰਦਾ ਹੈ ਅਤੇ ਕਰੀਬ 2 ਸਾਲ ਪਹਿਲਾਂ ਉਹ ਸਟੋਵ ਫਟਣ ਨਾਲ ਕਰੀਬ 60% ਝੁਲਸ ਗਿਆ ਸੀ ਜਿਸਨੂੰ ਰੋਟਰੀ ਕਲੱਬ ਮੋਗਾ ਰਾਇਲ ਨੇ ਪਹਿਲਾਂ ਵੀ ਸਹਾਇਤਾ ਦਿੱਤੀ ਸੀ, ਪਰ ਹੁਣ ਉਸਦੀ ਹਾਲਤ ਨੂੰ ਵੇਖਦੇ ਹੋਏ ਡਾਕਟਰ ਨੇ ਉਸ ਨੂੰ ਸਰਜਰੀ ਦੀ ਸਲਾਹ ਦਿੱਤੀ ਜਿਸਦੇ ਚਲਦੇ ਮੁੰਨਾ ਨੂੰ ਮੋਗਾ ਦੇ ਮੈਡਾਸਿਟੀ ਹਸਪਤਾਲ ਦਾਖਲ ਕਰਾਇਆ ਅਤੇ ਜਿੱਥੇ ਉਸਦੀ ਸਰਜਰੀ ਲਈ ਰੋਟਰੀ ਕਲੱਬ ਮੋਗਾ ਰਾਇਲ ਨੇ 25000 ਦੀ ਰਾਸ਼ੀ ਦਿੱਤੀ। ਇਸ ਮੌਕੇ ਉੱਤੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਰਾਜੇਸ਼ ਗੁਪਤਾ ਅਤੇ ਸੈਕਟਰੀ ਰਾਜੀਵ ਅਰੋੜਾ ਨੇ ਉਨਾਂ ਕਲੱਬ ਦੇ ਉਨਾਂ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜਿਨਾਂ ਮੈਂਬਰਾਂ ਨੇ ਕਲੱਬ ਦੇ ਇਲਾਵਾ ਵੀ ਇਸ ਸਹਾਇਤਾ ਵਿਚ ਯੋਗਦਾਨ ਦਿੱਤਾ। ਰਾਸ਼ੀ ਪ੍ਰਾਪਤ ਕਰਨ ਉਪਰੰਤ ਮੁੰਨਾ ਨੇ ਰੋਟਰੀ ਕਲੱਬ ਮੋਗਾ ਰਾਇਲ ਦਾ ਧੰਨਵਾਦ ਕੀਤਾ।
ਇਸ ਮੌਕੇ ਮੈਡਾਸਿਟੀ ਦੇ ਡਾ. ਅਜਮੇ ਕਾਲੜਾ, ਕਲੱਬ ਦੇ ਮੈਂਬਰ ਪ੍ਰਵੀਨ ਜਿੰਦਲ, ਰਾਜੀਵ ਮਿੱਤਲ , ਦੀਪਕ ਸਿੰਗਲਾ, ਸੋਨੂ ਦੁਆ, ਬਹੁਮੁੱਲਾ ਸੂਦ ਸੁਮਿਤ ਸਿੰਗਲਾ, ਅਮਨ ਸਿੰਗਲਾ ਆਦਿ ਹਾਜ਼ਰ ਸਨ।


