ਰੋਟਰੀ ਕਲੱਬ ਮੋਗਾ ਰਾਇਲ ਨੇ 150 ਸਕੂਲੀ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਦਾ ਸਮਾਨ ਵੰਡਿਆ

ਮੋਗਾ,23 ਮਈ (ਜਸ਼ਨ)-ਸਰਕਾਰੀ ਪ੍ਰਾਇਮਰੀ ਸਕੂਲ ’ਚ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਬੱਚਿਆਂ ਦੀ ਜ਼ਰੂਰਤ ਨੂੰ ਦੇਖਦਿਆਂ 150 ਦੇ ਕਰੀਬ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਜੁਮੈਟਰੀ ਬਾਕਸ ਵੰਡੇ ਗਏ। ਮੋਗਾ ਦੀ ਇੰਦਰਾ ਕਲੌਨੀ  ’ਚ ਸਥਿਤ ਇਸ ਸਕੂਲ ਦੀ ਹੈੱਡ ਟੀਚਰ ਰਮਨਦੀਪ ਕੌਰ ਨੇ ਰੋਟਰੀ ਕਲੱਬ ਮੋਗਾ ਰਾਇਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੇਂ ਸਮੇਂ ’ਤੇ ਉਹਨਾਂ ਦੇ ਸਕੂਲ ਦੇ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਜੋ ਕਿ ਬੇਹੱਦ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਰਾਜੇਸ਼ ਗੁਪਤਾ ਅਤੇ ਸੈਕਟਰੀ ਰਾਜੀਵ ਅਰੋੜਾ ਨੇ ਆਖਿਆ ਕਿ ਇਸ ਪ੍ਰੌਜੈਕਟ ਦੇ ਚੇਅਰਮੈਨ ਵਿਕਾਸ ਗੁਪਤਾ ਨੇ ਕਲੱਬ ਨੂੰ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਦੀ ਜ਼ਰੂਰਤ ਹੈ ਜਿਸ ਦੇ ਚੱਲਦਿਆਂ ਕਲੱਬ ਵੱਲੋਂ ਇਹ ਸਮਾਨ ਬੱਚਿਆਂ ਨੂੰ ਵੰਡਿਆ ਗਿਆ। ਇਸ ਮੌਕੇ ਸਕੂਲ ਅਧਿਆਪਕਾ ਹਰਜਿੰਦਰ ਕੌਰ,ਅੰਜੂ ਜੋਸ਼ੀ ,ਸਵਰਨਜੀਤ ਕੌਰ,ਆਰਤੀ ਗੁਪਤਾ,ਨਿੰਦਰਜੀਤ ਕੌਰ,ਐੱਮ ਸੀ ਸੁਰਿੰਦਰਪਾਲ ਨੇ ਰੋਟਰੀ ਕਲੱਬ ਮੋਗਾ ਰਾਇਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਕਲੱਬ ਮੈਂਬਰ ਪਰਵੀਨ ਜਿੰਦਲ,ਦੀਪਕ ਸਿੰਗਲਾ,ਨਵੀਨ ਅਰੋੜਾ ਆਦਿ ਹਾਜ਼ਰ ਸਨ।