ਲੂ ਤੋਂ ਬਚਣ ਲਈ ਪਾਣੀ ਅਤੇ ਤਰਲ ਪਦਾਰਥ ਜ਼ਿਆਦਾ ਪੀਓ :ਸਿਵਲ ਸਰਜਨ ਡਾ: ਜੈਨ

ਮੋਗਾ : 24 ਮਈ (ਜਸ਼ਨ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੋਗਾ ਵੱਲੋਂ ਵੱਧਦੀ ਦੇ ਗਰਮੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਗਰਮੀ ਤੋਂ ਬਚਣ ਲਈ ਜਾਗਰੂਕਤਾ ਨੁਕਤਿਆਂ ਵਾਲਾ ਪੋਸਟਰ ਅਤੇ ਪੈਫਲਿਟ ਰੀਲੀਜ਼ ਕੀਤਾ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੇ ਨਾਲ ਡਾ ਰੁਪਿੰਦਰ ਕੌਰ ਗਿੱਲ ਜ਼ਿਲਾ ਪਰਿਵਾਰ ਅਤੇ ਭਲਾਈ ਅਫਸਰ , ਡਾ ਅਰਵਿੰਦਰ ਸਿੰਘ ਗਿੱਲ ਜਿਲਾ ਸਿਹਤ ਅਫਸਰ, ਡਾ ਮਨੀਸ਼ ਅਰੋੜਾ ਜਿਲਾ ਮਲੇਰੀਆ ਤੇ ਨੋਢਲ ਅਫਸਰ ਮੋਗਾ ਹਾਜ਼ਰ ਸਨ । ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵੱਧਦੀ ਗਰਮੀ ਦੇ ਵਿੱਚ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਕੁਝ ਜਰੂਰੀ ਗੱਲਾਂ ਧਿਆਨ ਰੱਖਦਿਆਂ ਸਾਨੂੰ ਤਰਲ ਪਦਾਰਥ ਲੱਸੀ, ਪਾਣੀ , ਨਿੰਬੂ ਪਾਣੀ ਆਦਿ ਵੱਧ ਤੋਂ ਵੱਧ ਪੀਣ, ਤਿੱਖੀ ਧੁੱਪ ਤੋਂ ਬਚਣ ਅਤੇ ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਡੀ ਥਾਂ ਲੱਭਣੀ ਚਾਹੀਦੀ ਹੈ ਤਾਂ ਕਿ ਗਰਮੀ ਦੇ ਪ੍ਰਕੋਪ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਡੀਹਾਈਡਰੇਸ਼ਨ ਤੋਂ ਬੱਚਣ ਲਈ ਪਾਣੀ ਦਾ ਵੱਧ ਸੇਵਨ ਕਰਨਾ ਚਾਹੀਦਾ ਹੈ ਪਰ ਕੋਡਲ ਡਰਿੰਕਸ ਤੋਂ ਬਚਣਾ ਚਾਹੀਦਾ ਹੈ । ਇਸੇ ਦੌਰਾਨ ਡਾ ਮਨੀਸ਼ ਅਰੋੜਾ ਜਿਲਾ ਨੋਡਲ ਅਫਸਰ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਲੂ ਤੋਂ ਬਚਣ ਲਈ ਜਾਗਰੂਕ ਹੋਣਾ ਜਰੂਰੀ ਹੈ ਉਨਾਂ ਨੇ ਲੂ ਦੇ ਲੱਛਣਾ ਬਾਰੇ ਦੱਸਦੇ ਹੋਏ ਕਿਹਾ ਕਿ ਗਰਮੀ ਕਰਕੇ ਪਿੱਤ ਹੋਣਾ ਜਾਂ ਚੱਕਰ ਆਉਣ, ਬਹੁਤ ਪਸੀਨਾ ਆਉਣਾ ਤੇ ਥਕਾਨ ਹੋਣਾ,ਸਿਰ ਦਰਦ ਅਤੇ ਉਲਟੀਆ ਲੱਗਣੀਆ, ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ, ਲਾਲ ਗਰਮ ਤੇ ਖੁਸ਼ਕ ਚਮੜੀ ਹੋ ਜਾਣਾ, ਮਾਸ ਪੇਸ਼ੀਆ ਵਿੱਚ ਕਮਜੋਰੀ ਹੋਣਾ,ਚੱਕਰ ਆਉਣੇ ਤੇ ਉਲਟੀਆ ਆਉਣਾ, ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਖਤਰਾ ਜਿਆਦਾ ਹੁੰਦਾ ਹੈ। ਡਾ ਅਰੋੜਾ ਨੇ ਦੱਸਿਆ ਕਿ ਇਸ ਸਬੰਧੀ ਸਕੂਲਾਂ ਵਿੱਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਨ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਅਤੇ ਐਮਰਜੈਂਸੀ ਦੇ ਸਮੇਂ ਮੁਫਤ ਐਬੂਲਸ ਸੇਵਾ ਲਈ ਡਾਇਲ 108 ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਵਾਸਤੇ ਟੋਲ ਫਰੀ ਹੈਲਪਲਾਇਨ ਨੰਬਰ 104 ਤੇ ਵੀ ਕਾਲ ਕਰ ਸਕਦੇ ਹੋ। ਇਸ ਮੌਕੇ ਵੱਖ ਵੱਖ ਨਰਸਿੰਗ ਕਾਲਜਾ ਦੇ ਵਿਦਿਆਰਥੀਆ ਤੋਂ ਇਲਾਵਾ ਜਿਲਾ ਕੋਆਰਡੀਨੇਟਰ ਮੀਡੀਆ ਵਿੰਗ ਅੰਮਿ੍ਰਤ ਸ਼ਰਮਾ ਵੀ ਹਾਜ਼ਰ ਸਨ।


