ਐਨ.ਆਰ.ਆਈ. ਨੇ ਪਿਤਾ ਦੀ ਯਾਦ ਵਿੱਚ ਪੰਜ ਹਜ਼ਾਰ ਰੁਪਏ ਦੇ ਪੌਦੇ ਲਗਾ ਕੇ ਕੀਤੀ ਨਿਵੇਕਲੀ ਸ਼ੁਰੂਆਤ

ਨੱਥੂਵਾਲਾ ਗਰਬੀ , 24 ਮਈ (ਜਸ਼ਨ)-ਬਹੁਤੇ ਲੋਕ ਲਕੀਰ ਦੇ ਫਕੀਰ ਬਣ ਕੇ ਕੰਮ ਕਰਦੇ ਹਨ ਪਰ ਬਹੁਤ ਘੱਟ ਲੋਕ ਅਜਿਹੇ ਹਨ ਜੋ ਕੋਈ ਨਾ ਕੋਈ ਸਮਾਜ ਦੇ ਭਲੇ ਲਈ ਵੱਖਰਾ ਕਾਰਜ ਕਰਦੇ ਹਨ ।ਅਜਿਹੇ ਹੀ ਪਿੰਡ ਭਲੂਰ ਦਾ ਜੰਮਪਲ ਨੌਜਵਾਨ ਹੈ ਅਮਨਦੀਪ ਕੁਮਾਰ ਉਰਫ ਰੰਮੀ ।ਜਿਸ ਨੇ ਪਿਛਲੇ ਦਿਨੀ ਸਵਰਗਵਾਸ ਹੋਏ ਆਪਣੇ ਪਿਤਾ ਪੰਡਿਤ ਫੂਲ ਚੰਦ ਜੀ ਦੀ ਯਾਦ ਵਿੱਚ , ਉਨਾ੍ਹ ਦੇ ਭੋਗ ਤੇ ਪਿੰਡ ਵਿੱਚ 5000/- ਰੁਪਏ ਦੇ ਬੂਟੇ ਲਗਾਉਣ ਵਾਸਤੇ ਭਾਈ ਘਨੱਈਆ ਜੀ ਸੁਸਇਟੀ ਭਲੂਰ ਨੂੰ ਦਿੱਤੇ।ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਦੇ ਮੈਂਬਰਾਂ ਰਣਜੀਤ ਸਿੰਘ ਘੁਮਾਣ,ਜਸਵੀਰ ਭਲੂਰੀਆ,ਇਕਬਾਲ ਸਿੰਘ, ਨਿਰਮਲ ਸਿੰਘ,ਪ੍ਰੀਤਮ ਸਿੰਘ ਆਦਿ ਨੇ ਉਕਤ ਐਨ.ਆਰ.ਆਈ ਨੌਜਵਾਨ ਅਮਨਦੀਪ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸੋਨੀ ਸ਼ਰਮਾ , ਕੰਵਲਜੀਤ ਕੌਰ,ਸੁਖਪਾਲ ਕੌਰ ਆਦਿ ਦਾ ਧੰਨਵਾਦ ਕੀਤਾ ਜਿੰਨਾ੍ਹ ਨੇ ਮਿਸ਼ਨ ‘ਸੋਹਣਾ ਪਿੰਡ ਭਲੂਰ’ਨੂੰ ਅੱਗੇ ਵਧਾਉਦੇ ਹੋਏ ਆਪਣਾ ਦਸਵੰਧ ਕੱਢਿਆ ਹੈ ।ਸੁਸਾਇਟੀ ਮੈਬਰਾਂ ਨੇ ਜਿੱਥੇ ਨੌਜਵਾਨ ਅਮਨ ਦੇ ਕਾਰਜ਼ ਦੀ ਸ਼ਲਾਘਾ ਕੀਤੀ ਉੱਥੇ ਹੀ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨਾ੍ਹ ਵੱਲੋਂ ਪਿੰਡ ਨੂੰ ਦਿੱਤੇ ਹੋਏ ਬੂਟਿਆਂ ਦੀ ਸਹੀ ਸਾਂਭ ਸੰਭਾਲ ਵੀ ਕਰਨਗੇ।ਇਸ ਮੌਕੇ ਤੇ ਜਸਪ੍ਰੀਤ ਸਿੰਘ,ਅਵਤਾਰ ਸਿੰਘ,ਮਨਵੀਰ ਸਿੰਘ,ਸਾਹਿਲ,ਸਿਵਜੀਤ ਆਦਿ ਹਾਜ਼ਰ ਸਨ।


