ਲਾਡੀ ਸ਼ੇਰੋਵਾਲੀਆ ਦੀ ਜਿੱਤ ਪੱਥਰ ’ਤੇ ਲਕੀਰ- ਵਿਧਾਇਕ ਸੁਖਜੀਤ ਸਿੰਘ ਕਾਕਾ ਲੋੋਹਗੜ੍ਹ

ਸ਼ਾਹਕੋਟ,26 ਮਈ (ਜਸ਼ਨ)- ‘ਲਾਡੀ ਸ਼ੇਰੋਵਾਲੀਆ ਦੀ ਜਿੱਤ ਪੱਥਰ ’ਤੇ ਲਕੀਰ ਹੈ ਤੇ ਲੋਕ ਕਾਂਗਰਸ ਦੇ ਉਮੀਦਵਾਰ ਲਾਡੀ ਨੂੰ ਜਿੱਤਾਉਣ ਦਾ ਮਨ ਬਣਾ ਚੁੱਕੇ ਹਨ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋੋਹਗੜ੍ਹ ਨੇ ਸ਼ਾਹਕੋਟ ਹਲਕੇ ਦੇ ਪਿੰਡਾਂ ਥੰਮੂਵਾਲਾ,ਬਜਵਾ ਖੁਰਦ ,ਐਦਲਪੁਰ ,ਭੋਇੰਪੁਰ ਅਤੇ ਚੱਕ ਬਾਹਮਣੀਆਂ ਵਿਖੇ ਵੱਖ ਵੱਖ ਇਕੱਤਰਤਾਵਾਂ ਨੂੰ ਸੰਬੋਧਨ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ,ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਅਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸੂੁਬਾ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ,ਪੀ ਏ ਰੁਪਿੰਦਰ ਸਿੰਘ ਦੀਨਾ, ਗੋਗਾ ਸੰਗਲਾ, ਸ਼ਿਵਾਜ਼ ਭੋਲਾ, ਬਿੱਟੂ ਬੀਜਾਪੁਰ ਵੀ ਹਾਜ਼ਰ ਸਨ ।
ਕਾਕਾ ਲੋਹਗੜ ਨੇ ਆਖਿਆ ਕਿ ਸ਼ਾਹਕੋਟ ਹਲਕੇ ਦੇ ਲੋਕਾਂ ਤੋਂ ਮਿਲੇ ਪਿਆਰ ਅਤੇ ਸਤਿਕਾਰ ਸਦਕਾ ਕਾਂਗਰਸ ਅਕਾਲੀਆਂ ਦੇ ਵੱਡੇ ਕਿੱਲੇ ਨੂੰ ਫਤਿਹ ਕਰਨ ਵਿਚ ਸਫ਼ਲ ਹੋਵੇਗੀ ਕਿਉਂਕਿ ਸ਼ਾਹਕੋਟ ਰਵਾਇਤੀ ਅਕਾਲੀ ਹਲਕਾ ਹੈ ਪਰ ਅਕਾਲੀਆਂ ਵੱਲੋਂ ਹਲਕੇ ਦੀ ਅਣਦੇਖੀ ਕਰਨ ਕਰਕੇ ਲੋਕਾਂ ਦੇ ਮਨਾਂ ਵਿਚ ਬਦਲਾਅ ਦੀ ਇੱਛਾ ਜਾਗੀ ਹੈ । ਲੋਹਗੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਭਾਵਸ਼ਾਲੀ ਕਾਰਜ ਸ਼ੈਲੀ ਸਦਕਾ ਲੋਕਾਂ ਵਿਚ ਉਹਨਾਂ ਲਈ ਸਤਿਕਾਰ ਵਧਿਆ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੀ ਸਮੇਂ ਸਿਰ ਖਰੀਦ ਅਤੇ ਨਾਲੋ ਨਾਲ ਅਦਾਇਗੀ ਹੋਣ ਕਰਕੇ ਕਿਸਾਨ ਵਰਗ ਸ਼ਾਹਕੋਟ ਹਲਕੇ ਦੀ ਵਾਗਡੋਰ ਕਾਂਗਰਸੀ ਉਮੀਦਵਾਰ ਦੇ ਹੱਥ ਸੌਂਪਣਾ ਚਾਹੰੁਦਾ ਹੈ। ਉਹਨਾਂ ਕਿਹਾ ਕਿ ਕਰਜ਼ਾ ਮੁਆਫ਼ੀ ਦੇ ਨਾਲ ਨਾਲ ਬੁਢਾਪਾ ਪੈਨਸ਼ਨ ਵਿਚ ਵਾਧਾ,ਸ਼ਗਨ ਸਕੀਮ ਦੀ ਰਕਮ ਵਧਾਉਣਾ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਆਰੰਭਤਾ ਦੇ ਨਾਲ ਨਾਲ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਸਦਕਾ ਹਰ ਵਰਗ ਰਾਹਤ ਮਹਿਸੂਸ ਕਰ ਰਿਹਾ ਅਤੇ ਸਮੁੱਚੇ ਪੰਜਾਬ ਵਿਚ ਵਿਕਾਸ ਦੀ ਲਹਿਰ ਤੇਜ਼ੀ ਨਾਲ ਜਾਰੀ ਹੈ ਤੇ ਇਸੇ ਤਰਜ਼ ’ਤੇ ਸ਼ਾਹਕੋਟ ਹਲਕੇ ਦਾ ਵਿਕਾਸ ਸੰਭਵ ਬਣਾਉਣ ਲਈ ਸ਼ਾਹਕੋਟ ਹਲਕੇ ਦੇ ਲੋਕ ਲਾਡੀ ਸ਼ੇਰੋਵਾਲੀਆ ਦੇ ਹੱਕ ਵਿਚ ਵੋਟਾਂ ਭੁਗਤਾਉਣ ਲਈ ਦਿ੍ਰੜ ਸੰਕਲਪ ਹਨ ਤਾਂ ਕਿ ਹਲਕੇ ਦੀ ਕਮਾਨ ਉਹਨਾਂ ਹੱਥ ਦਿੱਤੀ ਜਾ ਸਕੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


