ਅਗਵਾਹ ਹੋਇਆ ਬੱਚਾ ਕੁੱਝ ਹੀ ਘੰਟਿਆਂ ਵਿੱਚ ਬਰਾਮਦ ,ਪ੍ਰੈਸ ਕਾਨਫਰੰਸ ਉਪਰੰਤ ਐਸ ਪੀ ਆਈ ਵਜੀਰ ਸਿੰਘ ਨੇ ਬੱਚਾ ਮਾਪਿਆਂ ਦੇ ਸਪੁਰਦ ਕੀਤਾ

ਮੋਗਾ ,26 ਮਈ (ਖੇਤਪਾਲ ਸਿੰਘ)-ਮੋਗਾ ਦੇ ਕਸਬਾ ਕੋਟ ਈਸੇ ਖਾਂ ਤੋ ਬੀਤੇ ਕੱਲ ਅਗਵਾਹ ਕੀਤੇ ਬੱਚੇ ਨੂੰ ਬਰਾਮਦ ਕਰਨ ਲਈ ਜਿਲਾ ਪੁਲਿਸ ਮੁੱਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ ਪੀ ਆਈ ਵਜੀਰ ਸਿੰਘ ਅਤੇ ਸਰਬਜੀਤ ਸਿੰਘ ਬਾਹੀਆ ਦੀ ਯੋਗ ਅਗਵਾਈ ਹੇਠ ਕਿੱਕਰ ਸਿੰਘ ਇੰਚਾਰਜ ਸੀ ਆਈ ਏ ਸਟਾਫ ਨੇ ਵੱਖ ਵੱਖ ਟੀਮਾਂ ਬਣਾ ਕੇ ਬੱਚੇ ਦੀ ਭਾਲ ਸੁਰੂ ਕੀਤੀ ਕੁੱਝ ਘੰਟੇ ਦੀ ਭੱਜ ਨੱਠ ਕਰਕੇ ਬੱਚੇ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ।
ਇਸ ਮੌਕੇ ਐਸ ਪੀ ਆਈ ਵਜੀਰ ਸਿੰਘ ਨੇ ਦੱਸਿਆ ਕਿ ਸੋਹਨ ਸਿੰਘ ਉਰਫ ਘੋਗੀ ਪੁੱਤਰ ਸੰਤਾ ਸਿੰਘ ,ਪਰਮਜੀਤ ਕੋਰ ਪੰਮੀ ਪਤਨੀ ਸੋਹਣ ਸਿੰਘ,ਸਤਪਾਲ ਸਿੰਘ ਕੜਿਆਲ ਨੇ ਬੱਚੇ ਮੱਖਣ ਲਾਲ ਨੂੰ ਭੱਠੇ ਤੋ ਅਗਵਾਹ ਕਰ ਕੇ ਲੈ ਗਏ ਸਨ ਜਿਨਾ ਨੂੰ ਪੁਲਿਸ ਪਾਰਟੀ ਨੇ ਕਾਬੂੰ ਕਰਕੇ ਬੱਚੇ ਨੂੰ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਉਨਾ ਦੱਸਿਆ ਕਿ ਸੋਹਣ ਸਿੰਘ ਦੀ ਸ਼ਾਦੀ ਤਕਰੀਬਨ 22 ਸਾਲ ਪਹਿਲਾ ਹੋਈ ਸੀ ਜਿੰਨਾ ਦੇ ਘਰ ਬੱਚਾ ਨਹੀ ਹੋਇਆ ਇਸ ਕਰਕੇ ਘਟਨਾ ਨੂੰ ਅੰਜ਼ਾਮ ਦਿੱਤਾ। ਵਜੀਰ ਸਿੰਘ ਨੇ ਦੱਸਿਆ ਕਿ ਦੋਸ਼ੀਆ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


