ਵਿਧਾਇਕ ਜੀਰਾ ਵੱਲੋਂ ਸ਼ਰਾਬ ਦੀਆਂ ਨਜਾਇਜ਼ ਬਰਾਂਚਾਂ ਵਿਰੁੱਧ ਕਾਰਵਾਈ ਸ਼ਲਾਘਾਯੋਗ ਕਦਮ : ਉਪ ਚੇਅਰਮੈਨ ਜਸਪਾਲ ਸਿੰਘ ਪੰਨੂੰ

ਮੋਗਾ,27 ਮਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਹਲਕੇ ਵਿਚ ਧੜਾਧੜ ਖੁੱਲੀਆਂ ਸ਼ਰਾਬ ਦੇ ਠੇਕੇਦਾਰ ਦੀਆਂ ਨਾਜਾਇਜ ਬ੍ਰਾਂਚਾਂ ਵਿਰੁੱਧ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਵੱਡੀ ਕਾਰਵਾਈ ਕੀਤੀ ਹੈ, ਉਹ ਇਕ ਵਧੀਆ ਤੇ ਸ਼ਲਾਘਾਯੋਗਕਦਮ ਕਦਮ ਹੈ, ਕਿਉਂਕਿ ਇਸ ਨਾਲ ਗਲੀ, ਮੋੜ ਤੇ ਖੁੱਲੀਆਂ ਸ਼ਰਾਬ ਦੀਆਂ ਬ੍ਰਾਂਚਾਂ ਪਿੰਡ ਦੀ ਭਾਈਚਾਰਕ ਸਾਂਝ ਨੂੰ ਵੱਡਾ ਖੋਰਾ ਲਾ ਰਹੀਆਂ ਹਨ। ਇਸ ਨਾਲ ਸ਼ਰਾਬ ਦੇ ਨਸ਼ੇ ਨੂੰ ਵੱਡੇ ਪੱਧਰ ਤੇ ਰੋਕ ਲੱਗੇਗੀ, ਇਹ ਵਿਚਾਰ ਉਪ ਚੇਅਰਮੈਨ ਜਸਪਾਲ ਸਿੰਘ ਪੰਨੂੰ ਕਾਂਗਰਸ ਕਿਸਾਨ ਸੈਲ ਪੰਜਾਬ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨਾਂ ਕਿਹਾ ਕਿ ਹਲਕਾ ਵਿਧਾਇਕ ਦਾ ਦਰੁਸਤੀ ਭਰਿਆ ਇਹ ਕਦਮ ਪੂਰੇ ਪੰਜਾਬ ਵਿਚ ਇਕ ਸੰਦੇਸ਼ ਬਣ ਕੇ ਸਾਹਮਣੇ ਆਵੇਗਾ, ਜਿਸ ਨਾਲ ਇਕ ਨਵੀਂ ਪਿਰਤ ਸਮਾਜ ਵਿਚ ਪੈਦਾ ਹੋਈ ਹੈ। ਉਨਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਨਸ਼ੇ ਇਕ ਵੱਡੀ ਸਮੱਸਿਆ ਬਣ ਚੁੱਕੇ ਹਨ, ਜੋ ਲੜਾਈ ਝਗੜਿਆਂ ਦੇ ਨਾਲ ਨੌਜਵਾਨ ਵਰਗ ਨੂੰ ਖਤਮ ਕਰ ਰਹੇ ਹਨ। ਇਸ ਲਈ ਅਜਿਹੇ ਕਾਰਜ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ, ਜੋ ਹਲਕਾ ਵਿਧਾਇਕ ਜ਼ੀਰਾ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੂਰੀ ਹੋਈ ਹੈ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ