12ਵੀਂ ਜਮਾਤ ਦੇ ਵਿਦਿਆਰਥੀ ਦੀ ਸੜਕ ਹਾਦਸੇ ’ਚ ਮੌਤ

ਮੋਗਾ,27ਮਈ (ਜਸ਼ਨ): ਮੋਗਾ ਜ਼ਿਲੇ ਦੇ ਪਿੰਡ ਸਮਾਲਸਰ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ 12ਵੀਂ ਜਮਾਤ ’ਚ ਪੜਦੇ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ। ਮੈਂਬਰ ਪੰਚਾਇਤ ਸੋਮ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀ ਸਿੰਘ ਪੁੱੁਤਰ ਹਰਚਰਨ ਸਿੰਘ ਪੰਨੀਵਾਲਾ ਵਿਖੇ ਰਿਸ਼ਤੇਦਾਰੀ ’ਚ ਮੋਟਰਸਾਈਕਲ ਤੇ ਜਾ ਰਿਹਾ ਸੀ। ਉਸ ਨਾਲ ਉਸ ਦੀ ਭੂਆ ਦਾ ਲੜਕਾ ਵੀ ਸਵਾਰ ਸੀ। ਜਦ ਦੋਨੋਂ ਥਰਾਜ ਭਗਤੇ ਵਾਲੇ ਰਾਹ ਤੇ ਚੜੇ ਤਾਂ ਅੱਗਿਓਂ ਬੱਸ ਆ ਰਹੀ ਸੀ, ਪਰ ਬੱਸ ਨੂੰ ਓਵਰਟੇਕ ਕਰ ਰਹੀ ਹੋਰ ਗੱਡੀ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਅਤੇ ਗੱਡੀ ਭਜਾ ਕੇ ਲੈ ਗਏ। ਰਾਹਗੀਰਾਂ ਨੇ ਦੋਨਾਂ ਨੂੰ ਭਗਤੇ ਦੇ ਬਲਬੀਰ ਹਸਪਤਾਲ ਦਾਖਲ ਕਰਵਾਇਆ, ਪਰ ਸ਼ਨੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ, ਪਰ ਗੋਨੇਆਣਾ ਨੇੜੇ ਉਹ ਜ਼ਖਮਾਂ ਦੀ ਤਾਬ ਨਾਲ ਝੱਲਦਾ ਦਮ ਤੋੜ ਗਿਆ। ਸ਼ਨੀ ਦੇ ਚਾਚੇ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਨੀ ਮਾਪਿਆਂ ਦਾ ਇਕਲੌਤਾ ਮੁੰਡਾ ਸੀ, ਜਦਕਿ ਪਰਿਵਾਰ ਵਿਚ ਉਸ ਦੀ ਭੈਣ ਹੈ। ਇੰਜ ਮਾਪਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਉਨਾਂ ਦੱਸਿਆ ਕਿ ਸ਼ਨੀ ਦੀ ਮਿ੍ਰਤਕ ਦੇਹ ਰਾਮਪੁੁਰਾ ਫੂਲ ਰਖਵਾ ਦਿੱਤੀ ਗਈ ਹੈ ਅਤੇ ਪੁਲਿਸ ਨੇ ਦੂਜੇ ਲੜਕੇ ਦੇ ਬਿਆਨਾਂ ਦੇ ਆਧਾਰ ਤੇ ਗੱਡੀ ਦੀ ਤਲਾਸ਼ ਅਰੰਭਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ