ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦਸਵੀਂ ਦੇ ਨਤੀਜੇ ’ਚ ਮਾਰੀਆਂ ਮੱਲਾਂ

ਮੋਗਾ, 29 ਮਈ (ਜਸ਼ਨ )-ਸੀ.ਬੀ.ਐਸ.ਈ. ਵੱਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਮਰਲ ਧਾਰੀ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਵੇਦਿਕਾ ਵਰਮਾ ਨੇ ਸਾਰੇ ਹੀ ਵਿਸ਼ਿਆਂ ਵਿਚ ਏ-1 ਗਰੇਡ ਲੈ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣ ਅੰਕੁਸ਼ਦੀਪ ਕੌਰ, ਏਕਨੂਰ ਸਿੰਘ, ਗੁਰਜੋਤ ਸਿੰਘ ਤੂਰ, ਗੁਰਲੀਨ ਕੌਰ, ਹਰਮਨਜੀਤ ਕੌਰ,ਗੁਰਲੀਨ ਕੌਰ, ਹਰਨੂਰ ਸਿੰਘ, ਜਸਪ੍ਰੀਤ ਸਿੰਘ ਸਰਾਂ, ਲਵਕੇਸ਼ ਕੌਰ, ਨਵਦੀਪ ਧਵਨ, ਰਮਨੀਤ ਕੌਸ਼ਲ, ਰਵਨੀਤ ਕੌਰ, ਰੁਪਿੰਦਰਜੀਤ ਕੌਰ, ਸ਼੍ਰੇਆ ਕੌਸ਼ਿਕ, ਸੁਖਮਨਵੀਰ ਜੌਹਲ, ਸੁਖਮਨੀਨ ਕੌਰ, ਵਿਪਨ ਗਰੋਵਰ ਨੇ ਵਧੀਆ ਗਰੇਡ ਲੈ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਸਾਰੇ ਵਿਦਿਆਰਥੀਆਂ ‘ਤੇ ਮਾਣ ਹੈ ਅਤੇ ਉਹ ਉਹਨਾਂ ਦੇ ਮੰਗਲਮਈ ਭਵਿੱਖ ਦੀ ਕਾਮਨਾ ਕਰਦੇ ਹਨ।