ਕੋਟ-ਈਸੇ-ਖਾਂ ਦੇ ਹੇਮਕੁੰਟ ਸਕੂਲ ਵਿਖੇ‘ਵਰਲਡ ਨੋ ਤੰਬਾਕੂ ਡੇ’ ਮਨਾਇਆ

ਕੋਟਈਸੇ ਖਾਂ, 31 ਮਈ (ਜਸ਼ਨ)- ਸਹਾਇਕ ਡਾਇਰੈਕਟਰ ਸ: ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਅੱਜ ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿੱਚ ਐੱਨ.ਐੱਸ.ਐੱਸ ਦੇ ਵਲੰਟੀਅਰਜ਼ ਨੇ ਤੰਬਾਕੂ ਵਿਰੋਧੀ ਦਿਵਸ ਮਨਾਇਆ । ਇਸ ਵਿੱਚ 70 ਵਲੰਟੀਅਰਜ਼ ਸ਼ਾਮਿਲ ਹੋਏ ਅਤੇ ਇਸ ਪ੍ਰੋਗਰਾਮ ਵਿੱਚ ਵਲੰਟੀਅਰਜ਼ ਨੇ ਤੰਬਾਕੂ ਦੀ ਵਿਰੋਧਤਾ ਕੀਤੀ । ਉਹਨਾਂ ਸਮਾਜ ਵਿੱਚੋਂ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਸਾਰਥਕ ਉਪਰਾਲੇ ਕਰਨ ਦੀ ਸਹੂੰ ਵੀ ਖਾਧੀ। ਸਕੂੁਲ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ  ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨੂੰ ਤੰਬਾਕੂ ਦੇ ਸੇਵਨ ਦੇ ਨੁਕਸਾਨ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ  । ਉਹਨਾਂ ਨੇ ਆਪਣੇ ਲੈਕਚਰ ਵਿੱਚ ਤੰਬਾਕੂ ਨਾਲ ਹੋਣ ਵਾਲੇ ਵੱਖ-ਵੱਖ ਸਰੀਰਿਕ ਭਾਗਾਂ ਦੇ ਕੈਂਸਰ ਬਾਰੇ ਵੀ ਦੱਸਿਆ । ਵਲੰਟੀਅਰਜ਼ ਨੇ ਵੀ ਇਸ ਨਾਲ ਸਬੰਧਿਤ ਲੈਕਚਰ ਦਿੱਤੇ । ਵਰਲਡ ਨੋ ਤੰਬਾਕੂ ਡੇ ਦੀ ਸਹੂੰ ਖਾਣ ਦੀ ਰਸਮ ਸਮੇਂ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸੰਧੂ ,ਪ੍ਰੋਗਰਾਮ ਅਫਸਰ ਕੁਲਦੀਪ ਰਾਏ ਅਤੇ ਰਣਬੀਰ ਕੌਰ ਸ਼ਾਮਿਲ ਸਨ।