ਕਾਂਗਰਸ ਦੀ ਜ਼ਿਲਾ ਇਕਾਈ ਮੋਗਾ ਵੱਲੋਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵੱਧ ਰਹੇ ਭਾਅ ਖਿਲਾਫ਼ ਰੋਸ ਧਰਨਾ , ਕੇਂਦਰ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਮੋਗਾ, 31 ਮਈ (ਜਸ਼ਨ)- : ਕਾਂਗਰਸ ਦੇ ਕੌਮੀਂ ਪ੍ਰਧਾਨ ਰਾਹੁਲ ਗਾਂਧੀ  ਦੀਆਂ ਹਦਾਇਤਾਂ ਤੇ ਅੱਜ ਮੋਗਾ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਕਾਂਗਰਸ ਦੀ ਜ਼ਿਲਾ ਇਕਾਈ ਨੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ’ਚ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵੱਧ ਰਹੇ ਭਾਅ ਖਿਲਾਫ਼ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਅੱਜ ਦੇ ਧਰਨੇ ਦੌਰਾਨ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ, ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ,ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,  ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸੂਬਾ ਸਕੱਤਰ,ਜਗਰੂਪ ਸਿੰਘ ਤਖ਼ਤੂਪੁਰਾ, ਗੁਰਬਚਨ ਸਿੰਘ ਬਰਾੜ ਸਾਬਕਾ ਜ਼ਿਲਾ ਪ੍ਰਧਾਨ, ਪਰਮਜੀਤ ਸਿੰਘ ਨੰਗਲ ਸਾਬਕਾ ਚੇਅਰਮੈਨ ਸਮੇਤ ਵੱਡੀ ਗਿਣਤੀ ਵਿਚ ਜ਼ਿਲੇ ਦੇ ਸੀਨੀਅਰ ਆਗੂ ਅਤੇ ਵਰਕਰ ਕੜਕਦੀ ਧੁੱਪ ਦੇ ਬਾਵਜੂਦ ਲੋਕ ਮਨਾਂ ਦਾ ਰੋਸ ਜ਼ਾਹਰ ਕਰਨ ਲਈ ਸ਼ਾਮਲ ਹੋਏ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਜਦ ਕੇਂਦਰ ਵਿਚ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ ਉਸ ਸਮੇਂ ਜੇਕਰ ਤੇਲ ਦੀ ਕੀਮਤ ਵਿਚ ਇਜ਼ਾਫ਼ਾ ਹੁੰਦਾ ਸੀ ਤਾਂ ਉਸ ਸਮੇਂ ਦੀ ਵਿਰੋਧੀ ਧਿਰ ਭਾਜਪਾ ਸੰਸਦ ਨਹੀਂ ਸੀ ਚੱਲਣ ਦਿੰਦੀ ਪਰ ਅੱਜ ਤੇਲ ਦੀਆਂ ਕੀਮਤਾਂ ਦੇ ਬੇਤਹਾਸ਼ਾ ਵਾਧੇ ਤੋਂ ਬਾਅਦ ਵੀ ਸਰਕਾਰ ਚੁੱਪ ਹੈ । ਕਰਨਲ ਬਾਬੂ ਸਿੰਘ ਨੇ ਆਖਿਆ ਲੋਕ ਹੁਣ ਬੀ ਜੇ ਪੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕ ਚੁੱਕੇ ਹਨ ਤੇ ਉਹ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਕੀਮਤ ’ਤੇ ਇਹਨਾਂ ਨੂੰ ਮੁੜ ਸੱਤਾ ਵਿਚ ਆਉਣ ਦਾ ਮੌਕਾ ਨਹੀਂ ਦੇਣਗੇ। ਧਰਨੇ ਦੌਰਾਨ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਾਂਗਰਸੀ ਕਾਰਕੰੁਨਾਂ ਨੂੰ ਸੰਬੋਧਨ ਕਰਦਿਆਂ ਧਰਮਕੋਟ ਹਲਕੇ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਆਖਿਆ ਕਿ ਯੂ ਪੀ ਏ ਦੀ ਸਰਕਾਰ ਵੇਲੇ ਕੱਚੇ ਤੇਲ ਦੀਆਂ ਕੀਮਤਾ ਸਿਖਰਾਂ ’ਤੇ ਸਨ ਪਰ ਆਮ ਜਨਤਾ ਨੂੰ ਪੈਟਰੋਲ ਡੀਜ਼ਲ ਸਸਤੇ ਭਾਅ ਵਿਚ ਮਿਲਦਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਕੱਚੇ ਤੇਲ ਦੀਆਂ ਕੀਮਤਾਂ ਘੱਟ ਹਨ ਪਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ ਗਈਆਂ ਹਨ । ਉਹਨਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਖੁਲ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਤਾਂ ਕਿ ਨਰਿੰਦਰ ਮੋਦੀ ਦਾ ਆਵਾਮ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਚੋਣਾਂ ਜਿੱਤਣ ਦੀ ਧੰੁਨ ਸਵਾਰ ਹੈ ਚਾਹੇ ਜਿੱਤ ਲਈ ਜਿਹੜਾ ਮਰਜ਼ੀ ਜਾਇਜ਼ ਨਜਾਇਜ਼ ਤਰੀਕਾ ਅਖਤਿਆਰ ਕਰਨਾ ਪਵੇ। ਹਰਜੋਤ ਨੇ ਆਖਿਆ ਕਿ ਦੇਸ਼ ਦੀ ਜਨਤਾ ਨੇ 2014 ਵਿਚ ਅੱਛੇ ਦਿਨਾਂ ਦੀ ਆਸ ਨਾਲ ਕੇਂਦਰ ’ਚ ਬੀ ਜੇ ਪੀ ਸਰਕਾਰ ਨੂੰ ਚੁਣਿਆ ਸੀ ਪਰ ਸੱਤਾ ਵਿਚ ਆਉਣ ਉਪਰੰਤ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਦਿਲ ਲੁਭਾਉਣੇ ਨਾਅਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ । ਇਸ ਮੌਕੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਝੂਠ ਬੋਲ ਕੇ ਭੋਲੀ ਭਾਲੀ ਜਨਤਾ ਨੂੰ ਬੁੱਧੂ ਬਣਾ ਰਹੀ ਹੈ । ਉਹਨਾਂ ਆਖਿਆ ਪਹਿਲਾਂ ਜਨ-ਧੰਨ ਖਾਤਿਆਂ ਵਿਚ 15 ਲੱਖ ਰੁਪਏ ਵਾਪਸ ਆਉਣ ਦਾ ਝੂੁਠ ਬੋਲਿਆ ਗਿਆ ਤੇ ਫੇਰ ਵਿਮੁੱਦਰੀਕਰਨ ਕਰਕੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਵਧਾਇਆ ਅਤੇ ਜੀ ਐੱਸ ਟੀ ਨੂੰ ਥੋਪਿਆ ਜੋ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ ਤੇ ਹੁਣ ਤੇਲ ਦੀਆਂ ਕੀਮਤਾਂ  ’ਚ ਹੋਏ ਵਾਧੇ ਨੇ ਲੋਕਾਂ ਨੂੰ ਕੱਖਾਂ ਤੋਂ ਹੌਲੇ ਕਰ ਦਿੱਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਭਾਗੀਕੇ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਕੇਂਦਰ ਦੀ ਗੰੂਗੀ ਤੇ ਬੋਲ਼ੀ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਲੋਕਾਂ ਸਾਹਮਣੇ ਨਸ਼ਰ ਕਰਨ ਦਾ ਸੱਦਾ ਦਿੱਤਾ ਤਾਂ ਕਿ 2019 ਦੀਆਂ ਲੋਕ ਸਭਾ ਚੋਣਾ ਵਿਚ ਇਸ ਨੂੰ ਚੱਲਦਾ ਕਰਕੇ ਕਾਂਗਰਸ ਦੀ ਸਰਕਾਰ ਬਣਾ ਸਕੀਏ । ਰੋਸ ਧਰਨੇ ਉਪਰੰਤ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਵਿਚ ਜੀ.ਏ. ਟੂ ਡੀ.ਸੀ. ਕੁਮਾਰ ਵਿਸ਼ਵਾਸ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।  ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਅੱਜ ਦੇ ਰੋਸ ਧਰਨੇ ਦੌਰਾਨ ਉਹਨਾਂ ਕੇਂਦਰ ਦੀ ਬੀ ਜੇ ਪੀ ਸਰਕਾਰ ਦੇ ਰਾਜ ਵਿਚ ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਦੀ ਆਵਾਜ਼ ਨੂੰ ਉਠਾਇਆ ਹੈ  ਅਤੇ ਅੱਛੇ ਦਿਨਾਂ ਦੇ ਝੂਠੇ ਸੁਪਨੇ ਦਿਖਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਲੀਅਤ ਸਭ ਦੇ ਸਾਹਮਣੇ ਲਿਆਂਦੀ ਹੈ। ਇਸ ਮੌਕੇ ਗੁਰਬਚਨ ਸਿੰਘ ਬਰਾੜ ਸੂਬਾ ਸਕੱਤਰ ,ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸੂਬਾ ਸਕੱਤਰ ਪੰਜਾਬ ਕਾਂਗਰਸ, ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ,ਸੇਵਕ ਸਿੰਘ ਸੈਦੋਕੇ ਬਲਾਕ ਪ੍ਰਧਾਨ,ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ, ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ,ਸੁਮਨ ਕੌਸ਼ਿਕ,ਹਰਨੇਕ ਸਿੰਘ ਰਾਮੂਵਾਲਾ ਪ੍ਰਧਾਨ ਟਰੱਕ ਯੂਨੀਅਨ,ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਰਾਜਵਿੰਦਰ ਕੌਰ ਭਾਗੀਕੇ, ਸਰਬਜੀਤ ਕੌਰ ਮਾਹਲਾ ਬਰਾੜ,ਸੁਮੀਤ ਕੁਮਾਰ ਬਿੱਟੂ ਮਲਹੋਤਰਾ ਐੱਮਸੀ ,ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ,ਗੁਰਬੀਰ ਸਿੰਘ ਗੋਗਾ ਸੰਗਲਾ ਸਾਬਕਾ ਚੇਅਰਮੈਨ,ਇੰਦਰਜੀਤ ਸਿੰਘ,ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ,ਰੁਪਿੰਦਰ ਸਿੰਘ ਜ਼ਿਲਾ ਜਨਰਲ ਸੈਕਟਰੀ, ਸ: ਕਰਨੈਲ ਸਿੰਘ ਦੌਧਰੀਆ ਜ਼ਿਲਾ ਪ੍ਰਧਾਨ ਬੀ ਸੀ ਵਿੰਗ ਕਾਂਗਰਸ ,ਹਿੰਮਤ ਸਿੰਘ ਸ਼ਹਿਰੀ ਪ੍ਰਧਾਨ ਬੀ ਸੀ ਵਿੰਗ,ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਬੀ ਸੀ ਵਿੰਗ ਕਾਂਗਰਸ,ਗੁਰਪ੍ਰੀਤਮ ਸਿੰਘ ਚੀਮਾ, ਜਰਨੈਲ ਸਿੰਘ ਦੌਧਰੀਆ, ਗੋਗੀ ਦੌਧਰੀਆ,ਸਵਰਨ ਸਿੰਘ ਖੋਸਾ ਮੀਡੀਆ ਇੰਚਾਰਜ,ਕੁਲਵੰਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ,ਜੁਗਰਾਜ ਸਿੰਘ ਰਾਜਾ ਮੈਂਬਰ ਪੰਚਾਇਤ,ਜਗਤਾਰ ਸਿੰਘ ਰਾਜੂ,ਇਕਬਾਲ ਸਿੰਘ ਕਪੂਰੇ,ਗੁਰਪਾਲ ਸਿੰਘ ਸੰਧੂ ਸਾਬਕਾ ਸਰਪੰਚ,ਅਸ਼ੋਕ ਧਮੀਜਾ ਐੱਮ ਸੀ,ਪੱਪੀ ਰਾੳੂਕੇ,ਮੀਤਾ ਭਾੳੂ, ਰੀਮਾ ਰਾਣੀ ਬਲਾਕ ਪ੍ਰਧਾਨ ਮੋਗਾ,ਪਰਮਜੀਤ ਕੌਰ ਕਪੂਰੇ ਜਰਨਲ ਸੈਕਟਰੀ,ਕਮਲਜੀਤ ਕੌਰ ਸੈਕਟਰੀ,ਹਰਜੀਤ ਕੌਰ ,ਹਰਜਿੰਦਰ ਕੌਰ, ਠਾਣਾ ਸਿੰਘ ਜੌਹਲ, ਗੁਰਜੰਟ ਸਿੰਘ ਖੋਸਾ ਸਾਬਕਾ ਡਾਇਰੈਕਟਰ, ਲੱਖਾ ਖੋਸਾ, ਗੁਰਮੇਲ ਸਿੰਘ ਬਹੋਨਾ ਸਾਬਕਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ,ਦਵਿੰਦਰ ਸਿੰਘ ਡਿੰਪੀ ਕੰਗ ਕਿੱਲੀ ਗਾਂਧਰਾਂ ਸੀਨੀਅਰ ਮੀਤ ਪ੍ਰਧਾਨ,ਇਕਬਾਲ ਸਿੰਘ ਰਾਮਗੜ,ਅਮਨ ਗਿੱਲ ਪ੍ਰਧਾਨ, ਗੁਰਚਰਨ ਸਿੰਘ ਮਾਨ ਦਾਤੇਵਾਲਾ, ਜਗਦੀਸ਼ ਸਿੰਘ ਤਾਰੇ ਵਾਲਾ ਸਕੱਤਰ, ਬਾਬਾ ਸੁਖਮੰਦਰ ਸਿੰਘ,ਹਰਪ੍ਰੀਤ ਸਿੰਘ ਬੱਗੇ,ਗੁਰਪ੍ਰੀਤ ਸਿੰਘ ਚੀਮਾ,ਰਜਿੰਦਰਪਾਲ ਸਿੰਘ ਮੈਂਬਰ ਬਲਾਕ ਸੰਮਤੀ,ਜਸਵਿੰਦਰ ਸਿੰਘ ਕੁੱਸਾ, ਡਾ: ਪਵਨ ਥਾਪਰ ,ਭੋਲਾ ਸਿੰਘ ਬਰਾੜ ਬਲਾਕ ਪ੍ਰਧਾਨ ,ਅਵਤਾਰ ਸਿੰਘ ਪੀ ਏ ਸੁਖਜੀਤ ਸਿੰਘ ਕਾਕਾ ਲੋਹਗੜ, ਪਿ੍ਰੰ: ਪੂਰਨ ਸਿੰਘ,ਅੰਗਰੇਜ ਸਿੰਘ ਮਹਿਰੋਂ ਇੰਦਰਜੀਤ ਸਿੰਘ ਜੌਲੀ ਪ੍ਰਧਾਨ ਨਿਹਾਲ ਸਿੰਘ ਵਾਲਾ, ਮੇਹਰ ਸਿੰਘ ਰਾਏ ਸਾਬਕਾ ਕੌਂਸਲਰ, ਦਰਸ਼ਨ ਸਿੰਘ ਲਲਿਹਾਂਦੀ, ਸੁਖਦੇਵ ਸਿੰਘ ਖੋਸਾ ਸਾਬਕਾ ਚੇਅਰਮੈਨ, ਰਾਮਪਾਲ ਧਵਨ, ਗੁਰਜੰਟ ਸਿੰਘ ਬਾਜੇਕੇ, ਕਰਨੈਲ ਸਿੰਘ ਸਰਪੰਚ ਬੱਗੇ, ਮਹਿੰਦਰ ਸਿੰਘ ਸਰਪੰਚ ਸ਼ੇਰੇਵਾਲਾ, ਉੱਪਲ ਸਿੰਘ ਨੰਬਰਦਾਰ, ਰਵੀ ਸ਼ਰਮਾ ਤਖਾਣਵੱਧ, ਦਰਸ਼ਨ ਉਮਰੀਆਣਾ ਜ਼ਿਲਾ ਸਕੱਤਰ, ਪਿੱਪਲ ਸਿੰਘ, ਮਨਦੀਪ ਕੱਕੜ, ਜਗਜੀਤ ਸ਼ਰਮਾ, ਸੰਦੀਪ ਸੇਠ, ਬਿੰਦਰ ਸਿੰਘ ਗਲੋਟੀ ,ਰਮਨ ਮੱਕੜ, ਅਸ਼ੋਕ ਕਾਲੀਆ, ਬਾਲ ਿਸ਼ਨ ਭੱਲਾ,ਗੁੱਗੂ ਦਾਤਾ ਸਮੇਤ ਵੱਡੀ ਗਿਣਤੀ ਵਿਚ ਜ਼ਿਲੇ ਦੇ ਕਾਂਗਰਸੀ ਆਗੂ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ