ਭਵਿੱਖ ਵਿੱਚ ਸੀ ਏ ਬਣਨ ਦੀ ਇੱਛਾ ਜਿੱਤਾਈ ਮੋਗਾ ਵਿੱਚ ਅੱਵਲ ਆਈ ਨਿਤਿਕਾ ਨੇ

ਮੋਗਾ, 31 ਮਈ (ਜਸ਼ਨ)-ਸੀ ਬੀ ਐੱਸ ਈ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ’ਚ ਵਿਦਿਆਰਥਣ ਨੀਕਿਤਾ ਗੁਪਤਾ 95.4 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਨੀਕਿਤਾ ਦੀ ਮਾਤਾ ਮੰਜੂ ਗੁਪਤਾ ਅਤੇ ਪਿਤਾ ਬਲਪ੍ਰਤਾਪ ਗੁਪਤਾ ਨੇ ਕਿਹਾ ਕਿ ਬੱਚੀ ਦੀ ਕਾਮਯਾਬੀ ਪਿੱਛੇ ਸਮੁੱਚੇ ਸਕੂਲ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ । ਇਸ ਮੋਕੇ ਨੀਕਿਤਾ ਗੁਪਤਾ ਨੇ ਕਿਹਾ ਕਿ ਮੇਰੀ ਇਸ ਕਾਮਯਾਬੀ ਪਿੱਛੇ ਮੇਰੇ ਪਾਪਾ ਅਤੇ ਮੇਰੀ ਮੰਮਾ ਅਤੇ ਮੇਰੇ ਸਕੂਲ ਦੇ ਟੀਚਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨਾ ਦੀ ਬਦੋਲਤ ਮੈ ਅੱਜ ਇਹ ਮੁਕਾਮ ਤੇ ਪੁੱਜੀ ਹਾ ਇਸ ਮੋਕੇ ਨੀਕਿਤਾ ਨੇ ਕਿਹਾ ਕਿ ਮੇਰੇ ਦਿਲ ਦੀ ਤਮੰਨਾ ਹੈ ਕਿ ਮੈ ਭਵਿੱਖ ’ਚ ਸੀ ਏ ਬਣਾਂ ਤੇ ਲੋਕਾਂ ਦੀ ਸੇਵਾ ਕਰਾਂ।


