ਹੇਮਕੁੰਟ ਸਕੂਲ ਵਿਖੇ ਪੀਲੇ ਰੰਗ ਦੀ ਮਹੱਤਤਾ ਦੱਸਦੇ ਹੋਏ ਮਨਾਇਆ ਮੈਂਗੋ ਡੇ

ਕੋਟਈਸੇ ਖਾਂ,2 ਜੂਨ (ਜਸ਼ਨ)-ਸ਼੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਵਿਖੇ ਮੈਂਗੋ ਡੇ ਮਨਾਇਆ ਗਿਆ। ਪੀਲੀਆਂ ਪੁਸ਼ਾਕਾਂ ਅਤੇ ਮੈਂਗੋ ਵਾਲੇ ਕਰਾਊਂਨ ਪਹਿਨ ਕੇ ਆਏ ਫਸਟ ਸਟੈਂਡਰਡ ਦੇ ਬੱਚੇ ਬਹੁਤ ਸੁੰਦਰ ਲੱਗ ਰਹੇ ਸਨ । ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਬੱਚਿਆਂ ਨੂੰ ਅੰਬ ਵਿਚਲੇ ਮਿਲਣ ਵਾਲੇ ਪੌਸ਼ਟਿਕ ਤੱਤਾਂ ,ਵੱਖ-ਵੱਖ ਅੰਬਾ ਦੀਆ ਕਿਸਮਾਂ ਅਤੇ ਅੰਬ ਤੋਂ ਬਣਦੇ ਸਵਾਦਿਸ਼ਟ ਸ਼ੇਕ, ਆਈਸ-ਕਰੀਮ,ਪੂਡਿੰਗ, ਰੈਸਪੀਜ਼ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ । ਕਲਾਸ ਇੰਜਾਰਜ ਪਰਵਿੰਦਰ ਕੌਰ ਅਤੇ ਸੋਨਾਲੀ ਮੈਡਮ ਨੇ ਅੰਬਾਂ ਨੂੰ ਵੱਖਰਾ-ਵੱਖਰਾ ਕੱਟ ਕੇ ਪਲੇਟਾਂ ਵਿੱਚ ਫਿਸ਼ ਅਤੇ ਫਲਾਵਰ ਦੀ ਸਜਾਵਟ ਦਿੱਤੀ । ਬੱਚਿਆਂ ਨੇ ਮੈਂਗੋ ਪਾਰਟੀ ਤੇ ਗਰੁੱਪ ਡਾਂਸ ਪੇਸ਼ ਕੀਤਾ । ਮੈਡਮ ਕਾਜਲ ਨੇ ਵਿਦਿਆਰਥੀਆਂ ਸਾਹਮਣੇ ਮੈਂਗੋ ਸ਼ੇਕ ਬਣਾਇਆ ਅਤੇ ਸਾਰੇ ਵਿਦਿਆਰਥੀਆਂ ਨੇ ਮੈਂਗੋ ਸ਼ੇਕ ਖੁਸ਼ ਹੋ ਕੇ ਪੀਤਾ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੀ ਹਾਜ਼ਰ ਸਨ ।


