ਸ਼ਾਹਕੋਟ ਵਿੱਚ ਹੋਈ ਕਾਂਗਰਸ ਦੀ ਜਿੱਤ ਕੈਪਟਨ ਸਰਕਾਰ ਦੀਆਂ ਨੀਤੀਆਂ ਤੇ ਮੋਹਰ-:ਸੀਨੀਅਰ ਕਾਂਗਰਸੀ ਆਗੂ ਇਕਬਾਲ ਬਰਾੜ ਮਾਹਲਾ

ਨੱਥੂਵਾਲਾ ਗਰਬੀ , 2 ਜੂਨ (ਪੱਤਰ ਪਰੇਰਕ)- ਸ਼ਾਹਕੋਟ ਜਿਮਨੀ ਚੋਣ ਵਿੱਚ ਹੋਈ ਕਾਂਗਰਸ ਪਾਰਟੀ ਦੀ ਜਿੱਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਲੋਕ ਹਿੱਤੂ ਨੀਤੀਆਂ ਤੇ ਮੋਹਰ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਇਕਬਾਲ ਬਰਾੜ ਮਾਹਲਾ ਨੇ ਪ੍ਰੈੱਸ ਨਾਲ ਗੱਲ ਕਰਦੇ ਹੋਏ ਕੀਤਾ। ਉਨਾ੍ਹ ਕਿਹਾ ਕਿ ਲੋਕ ਅਕਾਲੀ ਦਲ ਦੇ 10 ਸਾਲ ਦੇ ਰਾਜ ਤੋਂ ਇਨਾਂ ਤੰਗ ਆ ਚੁੱਕੇ ਸਨ ਕਿ ਉਹਨਾਂ ਨੇ ਖੁਸ਼ੀ ਖੁਸ਼ੀ ਸੱਤਾ ਕਾਂਗਰਸ ਪਾਰਟੀ ਨੂੰ ਸੌਂਪ ਦਿੱਤੀ ਸੀ । ਅੱਜ ਡੇਢ ਸਾਲ ਬੀਤ ਜਾਣ ਮਗਰੋਂ ਸ਼ਾਹਕੋਟ ਜਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਦੀ ਜਿੱਤ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕਾਂ ਦੇ ਦਿਲਾ੍ਹ ਵਿੱਚ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦਾ ਪੁੂਰਾ ਸਤਿਕਾਰ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਿਕਾਰ ਦਿੱਤਾ ਹੈ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਪਾਰਟੀ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕੀ ਹੈ। ਇਸ ਮੌਕੇ ਤੇ ਇਕੱਤਰ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਸਾਬਕਾ ਪੰਚ ਨਗਿੰਦਰ ਸਿੰਘ,ਪੰਚ ਇਕਬਾਲ ਸਿੰਘ,ਗੁਰਪ੍ਰੀਤ ਸਿੰਘ,ਸੁਖਦੇਵ ਸਿੰਘ ਸਾਬਕਾ ਸਰਪੰਚ,ਬਲਵੀਰ ਸਿੰਘ,ਯਾਦਵਿੰਦਰ ਸਿੰਘ, ਜਗਤਾਰ ਸਿੰਘ,ਮਲਕੀਤ ਸਿੰਘ,ਨਾਇਬ ਸਿੰਘ ਪੰਚ,ਜਤਿੰਦਰ ਸਿੰਘ,ਕਾਲਾ ਫੌਜੀ,ਧਰਮਿੰਦਰ ਸਿੰਘ,ਕੁਲਵਿੰਦਰ ਸਿੰਘ ਗਿਆਨੀ,ਬਿੰਦਰ ਸਿੰਘ,ਜਗਮੀਤਸਿੰਘ,ਅਮਰਜੀਤ ਸਿੰਘ,ਨਿਰਮਲ  ਸਿੰਘ,ਜੱਸਾ ਸਿੰਘ ,ਬਲਜੀਤ ਸਿੰਘ ਆਦਿ ਵਰਕਰ ਹਾਜ਼ਰ ਸਨ।