ਛਬੀਲ ਦੀ ਸੇਵਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਯਾਦ ਤਾਜ਼ਾ ਕਰਵਾਉਂਦੀ ਹੈ- ਸੁਖਚੈਨ ਸਿੰਘ ਰਾਮੂੰਵਾਲਾ, ਮਟਵਾਣੀ

ਮੋਗਾ,2 ਜੂਨ (ਜਸ਼ਨ)- ਅੱਤ ਦੀ ਪੈ ਰਹੀ ਗਰਮੀ ਵਿਚ ਆਉਂਦੇ ਜਾਂਦੇ ਰਾਹਗੀਰਾਂ ਅਤੇ ਆਮ ਲੋਕਾਂ ਦੀ ਪਿਆਸ ਬੁਝਾਉਣ ਲਈ ਯੂਥ ਅਕਾਲੀ ਦਲ ਬਾਦਲ ਦੇ ਜੁਝਾਰੂ ਵਰਕਰਾਂ ਨੇ ਠੰਡੇ ਮਿੱਠੇ ਜਲ ਦੀ ਸੇਵਾ ਕਰਕੇ ਛਬੀਲ ਲਗਾਈ । ਜਲ ਦੀ ਸੇਵਾ ਕਰਦੇ ਹੋਏ ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਸੁਖਚੈਨ ਸਿੰਘ ਰਾਮੂੰਵਾਲਾਲੀਆ ਅਤੇ ਯੂਥ ਅਕਾਲੀ ਆਗੂ ਅਮਰਜੀਤ ਸਿੰਘ ਮਟਵਾਣੀ ਨੇ ਦੱਸਿਆ ਕਿ ਛਬੀਲ ਦੀ ਪਰੰਪਰਾ ਸਿੱਖ ਕੌਮ ਦੀ ਵਿਲੱਖਣ ਪਰੰਪਰਾ ਹੈ ਜੋ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਯਾਦ ਦਿਵਾਉਂਦੀ ਹੈ । ਉਹਨਾਂ ਸਿੱਖ ਇਤਿਹਾਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਜਦੋਂ ਮੁਗਲ ਸਮਰਾਟ ਜਹਾਂਗੀਰ ਨੇ ਗੁਰੂ ਜੀ ਨੂੰ ਸਿੱਖਾਂ ਦੇ ਧਰਮ ਗਰੰਥ ਨੂੰ ਬਦਲਣ ਲਈ ਕਿਹਾ ਤਾਂ ਗੁਰੂ ਜੀ ਦੇ ਮਨਾ ਕਰਨ ’ਤੇ ਜਹਾਂਗੀਰ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਤੇ ਉਪਰੋਂ ਗਰਮ ਰੇਤਾ ਪਵਾਈ ਪਰ ਗੁਰੂ ਜੀ ਬਿਲਕੁੱਲ ਨਹੀਂ ਡੋਲੇ । ਤਸੀਹਿਆਂ ਤੋਂ ਬਾਅਦ ਗੁਰੂ ਜੀ ਨੇ ਰਾਵੀ ਨਦੀ ਵਿਚ ਨਹਾਉਣ ਦੀ ਇੱਛਾ ਪ੍ਰਗਟਾਈ ਅਤੇ ਰਾਵੀ ਦੇ ਪਾਣੀ ਵਿਚ ਹੀ ਮਨੁੱਖਾ ਸ਼ਰੀਰ ਨੂੰ ਤਿਆਗਦਿਆਂ ਅਕਾਲ ਪੁਰਖ ਨਾਲ ਇਕ-ਮਿੱਕ ਹੋ ਗਏ ਤੇ ਇੰਜ ਮੁਗਲ ਹਾਕਮਾਂ ਵੱਲੋਂ ਹਿੰਦੋਸਤਾਨੀਆਂ ’ਤੇ ਵਰਾਈ ਜਾ ਰਹੀ ਜ਼ੁਲਮ ਦੀ ਅੱਗ ਨੂੰ ਨੰਗੇ ਪਿੰਡੇ ਸਹਿਣ ਕਰਦਿਆਂ ਲੋਕਾਈ ਨੂੰ ਠੰਡਕ ਬਖਸ਼ਿਸ਼ ਕੀਤੀ। ਇਸ ਤਰਾਂ ਛਬੀਲ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੰੁਦਿਆਂ ਸੇਵਾ ਅਤੇ ਸਿਮਰਨ ਦੀ ਪ੍ਰਤੀਕ ਹੋ ਨਿਬੜੀ ਹੈ। ਇਸ ਮੌਕੇ ਨਿਰਮਲ ਖੀਵਾ, ਜਸਕਰਨ ਸਿੰਘ, ਸੁਖਦੀਪ ਸਿੰਘ, ਸ਼ੈਕੀ ਸੋਢੀ, ਬਲਜਿੰਦਰ ਸਿੰਘ, ਵਰਿੰਦਰ ਸਿੰਘ, ਬੀ.ਸੀ.ਵਿੰਗ ਦੇ ਜਗਦੇਵ ਸਿੰਘ ਚੰਨੀ, ਮਨੂੰ ਰਾਜਪੂਤ, ਵਿਨੈ, ਬਲਜਿੰਦਰ ਸਿੰਘ, ਯੂਥ ਆਗੂ ਅਵਨੀਤ ਸਿੰਘ ਸੋਢੀ, ਕੁਲਵੰਤ ਸਿੰਘ, ਦੀਪ ਲਤਾਲਾ ਤੋਂ ਇਲਾਵਾ ਹੋਰ ਯੂਥ ਵਰਕਰ ਹਾਜ਼ਰ ਸਨ।