ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦਿੱਤੀ ਜਾ ਰਹੀ ਮੁਫਤ ਕਿੱਤਾਮੁਖੀ ਸਿਖਲਾਈ ਲੈਣ ਵਾਲੇ 78 ਸਿਖਿਆਰਥੀਆਂ ਨੂੰ ਏ.ਡੀ.ਸੀ ਵਿਕਾਸ ਰਾਜੇਸ਼ ਤਿ੍ਪਾਠੀ ਨੇ ਦਿੱਤੇ ਸਰਟੀਫਿਕੇਟ

ਮੋਗਾ 2 ਜੂਨ (ਜਸ਼ਨ):   ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਦੇਸ਼, ਦਿੱਲੀ ਅਤੇ ਜੰਮੂ ਕਸ਼ਮੀਰ ਵਿੱਚ ਹਰ ਜਿਲਾ ਹੈਡ ਕੁਆਰਟਰ ਤੇ ਆਪਣੀਆਂ ਇਕਾਈਆਂ ਗਠਿਤ ਕਰਕੇ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਅਨੇਕਾਂ ਕੰਮ ਕੀਤੇ ਜਾ ਰਹੇ ਹਨ, ਜਿਸ ਵਿੱਚ ਵਿਧਵਾ ਔਰਤਾਂ ਨੂੰ ਹਰ ਮਹੀਨੇ ਪੈਨਸ਼ਨ ਦੇਣਾ, ਸਰਕਾਰੀ ਸਕੂਲਾਂ, ਹਸਪਤਾਲਾਂ, ਜੇਲਾਂ ਅੰਦਰ ਆਰ.ਓ. ਲਗਾਉਣਾ, ਰੌਸ਼ਨੀ ਵਿਹੂਣੇ ਲੋਕਾਂ ਨੂੰ ਨਜ਼ਰ ਪ੍ਦਾਨ ਕਰਨ ਲਈ ਅੱਖਾਂ ਦੇ ਕੈਂਪ ਲਗਾਉਣਾ, ਗਰੀਬ ਅਤੇ ਹੁਸ਼ਿਆਰ ਬੱਚਿਆਂ ਨੂੰ ਸਕਾਲਰਸ਼ਿਪ ਦੇਣਾ ਅਤੇ ਨੌਜਵਾਨਾਂ ਨੂੰ ਰੁਜਗਾਰ ਪ੍ਦਾਨ ਕਰਨ ਲਈ ਕਿੱਤਾਮੁਖੀ ਸਿਖਲਾਈ ਦੇਣਾ ਆਦਿ ਪ੍ਮੁੱਖ ਹਨ । ਉਹਨਾਂ ਵੱਲੋਂ ਹਰ ਸਾਲ ਹਜਾਰਾਂ ਦੀ ਗਿਣਤੀ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਨੌਜਵਾਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ ਕਿਉਂਕਿ ਉਹ ਸਿਖਲਾਈ ਕਰਨ ਉਪਰੰਤ ਆਪਣੇ ਪੱਧਰ ਤੇ ਬੈਂਕਾਂ ਦੀ ਸਹਾਇਤਾ ਨਾਲ ਆਪਣੇ ਰੁਜਗਾਰ ਸਥਾਪਿਤ ਕਰ ਰਹੇ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਏ.ਡੀ.ਸੀ ਵਿਕਾਸ ਸ਼੍ੀ ਰਾਜੇਸ਼ ਤਿ੍ਪਾਠੀ ਜੀ ਨੇ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਬਸਤੀ ਗੋਬਿੰਦਗੜ ਮੋਗਾ ਸਥਿਤ ਦਫਤਰ ਵਿੱਚ ਸਿਖਲਾਈ ਪ੍ਾਪਤ 78 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਗਮ ਦੌਰਾਨ ਕੀਤਾ । ਉਹਨਾਂ ਡਾ. ਉਬਰਾਏ ਜੀ ਵੱਲੋਂ ਕਰੋੜਾਂ ਰੁਪਏ ਬਲੱਡ ਮਨੀ ਸਮਾਗਮ ਦੇ ਕੇ ਦੁਬਈ ਦੀਆਂ ਜੇਲਾਂ ਵਿੱਚੋਂ ਛੁਡਾਏ ਗਏ ਪੰਜਾਬੀ ਨੌਜਵਾਨਾਂ ਦਾ ਜਿਕਰ ਕਰਕੇ ਡਾ. ਉਬਰਾਏ ਦੀਆਂ ਸੇਵਾਵਾਂ ਦੀ ਸਰਾਹਨਾ ਕੀਤੀ । ਸਮਾਗਮ ਦੀ ਸ਼ੁਰੂਆਤ ਮੌਕੇ ਸਿਖਿਆਰਥੀਆਂ ਨੇ ਉਹਨਾਂ ਨੂੰ ਆਪਣੇ ਵੱਲੋਂ ਤਿਆਰ ਕੀਤੇ ਗੁਲਦਸਤੇ ਭੇਂਟ ਕੀਤੇ ਅਤੇ ਸ਼੍ੀ ਤਿ੍ਪਾਠੀ ਜੀ ਨੇ ਸਿਖਿਆਰਥੀਆਂ ਵੱਲੋਂ ਤਿਆਰ ਕੀਤੇ ਕੱਪੜੇ ਅਤੇ ਸਜਾਵਟੀ ਸਮਾਨ ਦੀ ਪ੍ਦਰਸ਼ਨੀ ਦਾ ਮੁਆਇਨਾ ਵੀ ਕੀਤਾ । ਇਸ ਮੌਕੇ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਵਾਲੇ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਪ੍ਾਪਤ ਕੀਤੇ ਗਿਆਨ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਨਾਉਣ ਅਤੇ ਅੱਗੇ ਵੰਡਣ ਲਈ ਪ੍ੇਰਿਤ ਕੀਤਾ । ਉਹਨਾਂ ਮੁੱਖ ਮਹਿਮਾਨ ਸ਼੍ੀ ਰਾਜੇਸ਼ ਤਿ੍ਪਾਠੀ ਜਾ ਦਾ ਧੰਨਵਾਦ ਵੀ ਕੀਤਾ । ਇਸ ਮੌਕੇ ਟਰੱਸਟ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਟਰੱਸਟੀ ਮੈਂਬਰ ਅਵਤਾਰ ਸਿੰਘ ਘੋਲੀਆ, ਦਰਸ਼ਨ ਸਿੰਘ ਲੋਪੋ, ਹਰਭਿੰਦਰ ਸਿੰਘ ਜਾਨੀਆਂ, ਰਣਜੀਤ ਸਿੰਘ ਮਾੜੀ ਮੁਸਤਫਾ, ਸੁਖਦੇਵ ਸਿੰਘ ਬਰਾੜ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਮੈਡਮ   ਕੌਰ, ਪਾਰਲਰ ਟੀਚਰ ਮੈਡਮ ਰੀਤੂ, ਸਪੀਕਿੰਗ ਟੀਚਰ ਜਸਵੰਤ ਸਿੰਘ ਪੁਰਾਣੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਖਿਆਰਥੀ ਹਾਜਰ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ