ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਡਾ:ਇਕਬਾਲ ਸਿੰਘ ਵੱਲੋਂ ਲਗਾਈ ਗਈ ਅਧਿਆਪਕਾਂ ਲਈ ਵਰਕਸ਼ਾਪ

ਮੋਗਾ,3 ਜੂਨ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕਾਂ ਨੂੰ ਅਧਿਆਪਨ ਅਤੇ ਕਲਾਸ ਰੂਮ ਮੈਨੇਜਮੈਂਟ ਵਿਚ ਪੇਸ਼ ਆ ਰਹੀਆਂ ਸਮੱਸਿਆਵਾਂ ਨਾਲ ਸਬੰਧਿਤ ਵਰਕਸ਼ਾਪ ਲਗਾਈ ਗਈ। ਸਕੂਲ ਦੇ ਵਾਈਸ ਪ੍ਰੈਜੀਡੈਂਟ ਅਤੇ ਪ੍ਰਸਿੱਧ ਮਨੋਵਿਗਿਆਨਿਕ ਮਾਹਰ ਡਾ: ਇਕਬਾਲ ਸਿੰਘ ਵੱਲੋਂ ਲਗਾਈ ਵਰਕਸ਼ਾਪ ਤਹਿਤ ਵਿਦਿਆਰਥੀਆਂ ਵਿਚ ਅਨੁੁਸ਼ਾਸ਼ਨਹੀਣਤਾ, ਸਿੱਖਣ ਪ੍ਰਕਿਰਿਆ ਵਿਚ ਕਮੀ, ਪੜਨ ਤੇ ਲਿਖਣ ਕੌਸ਼ਲ ਵਿਚ ਘੱਟ ਰੁਚੀ ਹੋਣਾ ਆਦਿ ਸਮੱਸਿਆਵਾਂ ‘ਤੇ ਚਰਚਾ ਕੀਤੀ ਗਈ। ਇਨਾਂ ਸਮੱਸਿਆਵਾਂ ਦੇ ਕਾਰਨ ਅਤੇ ਅਧਿਆਪਕਾਂ ਵੱਲੋਂ ਪੇਸ਼ ਕੀਤੇ ਸੁਝਾਵਾਂ ਨੂੰ ਧਿਆਨ ਨਾਲ ਵਿਚਾਰਿਆ ਗਿਆ। ਸਾਰੇ ਅਧਿਆਪਕਾਂ ਨੇ ਪੂਰੇ ਉਤਸ਼ਾਹ ਨਾਲ ਇਸ ਵਰਕਸ਼ਾਪ ਵਿਚ ਭਾਗ ਲਿਆ ਅਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਡਾ: ਇਕਬਾਲ ਸਿੰਘ ਨੇ ਸਾਰੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਦੱਸੇ। ਇਸ ਮੌਕੇ ਸਕੂਲ ਦੇ ਐਡਮਨਿਸਟਰੇਟਰ ਮੈਡਮ ਪਰਮਜੀਤ ਕੌਰ, ਪਿ੍ਰੰ: ਮੈਡਮ ਸਤਵਿੰਦਰ ਕੌਰ, ਮੈਡਮ ਸੁਮੀਤਪਾਲ ਅਤੇ ਸਮੂਹ ਸਟਾਫ ਹਾਜ਼ਰ ਸੀ। ਸਾਰੇ ਅਧਿਆਪਕਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਲਾਹੇਵੰਦ ਦੱਸਿਆ। ਅੰਤ ਵਿਚ ਮੈਡਮ ਪਰਮਜੀਤ ਕੌਰ, ਮੈਡਮ ਸਤਵਿੰਦਰ ਕੌਰ, ਮੈਡਮ ਸੁਮੀਤਪਾਲ ਨੇ ਡਾ. ਇਕਬਾਲ ਸਿੰਘ ਦਾ ਵਰਕਸ਼ਾਪ ਲਗਾਉਣ ਤੇ ਧੰਨਵਾਦ ਕੀਤਾ।


