ਪਿ੍ੰਸੀਪਲ ਸੁਰੇਸ਼ ਕੁਮਾਰ ਦੇ ਯਤਨਾ ਸਦਕਾ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਵਿਖੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਜਾਰੀ

ਸਮਾਲਸਰ, 3 ਜੂਨ (ਜਸ਼ਨ)- ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ, ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ ਗੁਰੂ ਤੇਗ ਬਹਾਦਰਗੜ੍ਹ ਵਿਖੇ ਵਿਦਿਆਰਥੀਆਂ ਦੀ ਪਲੇਸਮੈਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।  ਕਾਲਜ ਪਿ੍ੰਸੀਪਲ ਸੁਰੇਸ਼ ਕੁਮਾਰ ਦੇ ਯਤਨਾ ਸਦਕਾ ਕਾਲਜ ਦੇ ਸਿਵਲ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਕਾਲਜ ਦੇ ਪਲੇਸਮੈਂਟ ਸੈੱਲ ਵਲੋਂ ਸ਼੍ਰੀ ਸੀਮੈਂਟ ਲਿਮਟਿਡ ਕੰਪਨੀ ਨਾਲ ਤਾਲਮੇਲ ਕੀਤਾ ਗਿਆ ਅਤੇ ਕੰਪਨੀ ਵਲੋਂ ਕਾਲਜ ਦੁਆਰਾ ਕੀਤੇ ਜਾ ਰਹੇ ਵਿਦਿਆਰਥੀਆਂ ਦੀ ਪਲੇਸਮੈਂਟ ਸੰਬੰਧੀ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਾਲਜ ਦੇ ਕੁਲ 30 ਵਿਦਿਆਰਥੀਆਂ ਦੀ ਇੰਟਰਵਿਊ ਕੀਤੀ ਗਈ । ਇਸ ਕੈਂਪਸ ਇੰਟਰਵਿਊ ਲਈ ਕੰਪਨੀ ਦੀ ਸੀਨੀਅਰ ਮੈਨੇਜਮੈਂਟ ਅਤੇ ਉਨ੍ਹਾਂ ਦੇ ਨਾਲ ਟੈਕਨੀਕਲ ਅਤੇ ਮਾਰਕੀਟਿੰਗ ਟੀਮ ਕਾਲਜ ਵਿਖੇ ਆਈ ਜਿਸ ਵਿਚ ਵਿਦਿਆਰਥੀਆਂ ਦੀ ਗਰੁੱਪ ਡਿਸਕਸ਼ਨ ਤੋਂ ਬਾਅਦ ਪਰਸਨਲ ਇੰਟਰਵਿਊ ਕੀਤੀ ਗਈ। ਇਸ ਪਲੇਸਮੈਂਟ ਡਰਾਈਵ ਵਿਚ ਕਾਲਜ ਦੇ ਸਿਵਲ ਵਿਭਾਗ ਦੇ 03 ਵਿਦਿਆਰਥੀਆਂ ਦੀ ਚੋਣ ਨੌਕਰੀ ਲਈ ਕੀਤੀ ਗਈ ਅਤੇ ਕੰਪਨੀ ਵਲੋਂ ਚੁਣੇ ਹੋਏ ਵਿਦਿਆਰਥੀਆਂ ਨੂੰ 2.5 ਲੱਖ ਸਾਲਾਨਾ ਦਾ ਪੈਕੇਜ ਦਿੱਤਾ ਗਿਆ। ਕਾਲਜ ਦੇ ਟਰੇਨਿੰਗ ਐਂਡ ਪਲੇਸਮੈਂਟ ਅਫਸਰ ਉੱਤਮਪ੍ਰੀਤ ਸਿੰਘ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਕਾਲਜ ਆਉਣ ‘ਤੇ ਜੀ ਆਇਆਂ ਆਖਿਆ । ਕਾਲਜ ਦੇ ਸਿਵਲ ਵਿਭਾਗ ਦੇ ਮੁਖੀ ਧਰਮ ਸਿੰਘ, ਮਨਵਿੰਦਰ ਸਿੰਘ, ਸ੍ਰੀਮਤੀ ਰਾਣੀ ਦੇਵੀ ਤੇ ਪਰਮਜੀਤ ਸਿੰਘ ਨੇ ਇਸ ਪਲੇਸਮੈਂਟ ਡਰਾਈਵ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਕਾਲਜ ਦੇ ਪਿ੍ੰਸੀਪਲ ਸੁਰੇਸ਼ ਕੁਮਾਰ ਵਲੋਂ ਆਈ ਹੋਈ ਕੰਪਨੀ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਪਲੇਸਮੈਂਟ ਡਰਾਈਵ ਕਾਲਜ ਵਿਚ ਲਗਾਤਾਰ ਕਰਾਈ ਜਾਵੇਗੀ ਤਾਂ ਜੋ ਨੌਕਰੀ ਕਰਨ ਦੇ ਇਛੁੱਕ ਵਿਦਿਆਰਥੀਆਂ ਨੰੂ ਪੜ੍ਹਾਈ ਦੌਰਾਨ ਹੀ ਨੌਕਰੀ ਦੇ ਮੌਕੇ ਮਿਲ ਸਕਣ । ਇਸ ਤੋਂ ਇਲਾਵਾ ਉਨ੍ਹਾਂ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਮਿਹਨਤ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਕਾਲਜ ਦੇ ਜਸਵਿੰਦਰ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਸ੍ਰੀਮਤੀ ਮੀਨਾਕਸ਼ੀ, ਸ੍ਰੀਮਤੀ ਹਰਪਾਲ ਕੌਰ, ਕੁਲਵੀਰ ਸਿੰਘ, ਬਿਮਲ ਪ੍ਰਕਾਸ, ਰਣਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।