ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ

ਮੋਗਾ, 4 ਮਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਪਿੰਡ ਡਗਰੂ ਸਥਿਤ ਅਦਾਨੀ ਸਾਈਲੋ ਪਲਾਂਟ ਦਾ ਵਿੱਦਿਅਕ ਟੂਰ ਲਾਇਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਵਿੱਦਿਅਕ ਟੂਰ ਦਾ ਆਯੋਜਨ ਕਰਨ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸਾਈਲੋ ਪਲਾਂਟ ਵਿਚ ਕਣਕ ਦੀ ਸਟੋਰੇਜ, ਲੋਡਿੰਗ, ਅਣਲੋਡਿੰਗ, ਕਣਕ ਦੀ ਗੁਣਵੱਤਾ ਦੀ ਜਾਂਚ ਪ੍ਰਿਆ, ਕਣਕ ਦੀ ਗ੍ਰੇਡਿੰਗ ਆਦਿ ਵੱਖ-ਵੱਖ ਪ੍ਰਿਆਂ ਬਾਰੇ ਮਾਹਿਰਾਂ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅਜਿਹੇ ਵਿੱਦਿਅਕ ਟੂਰ ਦੇ ਆਯੋਜਨ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਅਧਿਆਪਕ ਨਵਜੋਤ ਕੌਰ, ਜਸਮੀਤ ਕੌਰ, ਅਰਵਿੰਦਰ ਕੌਰ, ਸੋਨਮ, ਮੁਕੇਸ਼ ਕੁਮਾਰੀ, ਮਮਤਾ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।