ਵਾਤਾਵਰਣ ਅਤੇ ਸਿਹਤ ਬਚਾਉ ਮੰਚ ਦੀ 20 ਮੈਂਬਰੀ ਐਡਹਾਕ ਕਮੇਟੀ ਮੋਗਾ ਦਾ ਕੀਤਾ ਗਠਨ

 ਮੋਗਾ,4 ਜੂਨ (ਪੱਤਰ ਪਰੇਰਕ)-ਵਾਤਾਵਰਣ ਅਤੇ ਸਿਹਤ ਬਚਾਉ ਮੰਚ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਐਮ.ਆਰ. ਟੀਕਾਕਰਣ ਸਾਡੀ ਸਿਹਤ ਅਤੇ ਦੂਸ਼ਿਤ ਕੀਤੇ ਜਾ ਰਹੇ ਵਾਤਾਵਰਣ ਸਬੰਧੀ ਸੁਤੰਤਰਤਾ ਸੈਨਾਨੀ ਹਾਲ ਵਿਖੇ ਹੋਈ ਮੀਟਿੰਗ ਵਿੱਚ ਵਾਤਾਵਰਣ ਅਤੇ ਸਿਹਤ ਬਚਾਉ ਮੰਚ ਦੀ 20 ਮੈਂਬਰੀ ਐਡਹਾਕ ਕਮੇਟੀ ਮੋਗਾ ਦਾ ਗਠਨ ਕੀਤਾ ਗਿਆ।  ਜਿਸ ਵਿੱਚ ਮਾਸਟਰ ਸਰਬਜੀਤ ਸਿੰਘ ਦੌਧਰ ਨੂੰ ਕਨਵੀਨਰ, ਡਾ. ਹਰਗੁਪ੍ਰਤਾਪ ਸਿੰਘ ਨਿਹਾਲ ਸਿੰਘ ਵਾਲਾ ਅਤੇ ਗੁਰਚਰਨ ਸਿੰਘ ਸੰਘਾ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਵਾਤਾਵਰਣ ਅਤੇ ਸਿਹਤ ਬਚਾਉ ਮੰਚ ਦੇ ਆਗੂ ਅਤੇ ਨੈਚੁਰੋਪੈਥ ਪਿ੍ਰਤਪਾਲ ਸਿੰਘ (ਫਰੀਦਕੋਟ) ਜੀ ਨੇ ਐਮ.ਆਰ. ਟੀਕਾਕਰਣ ਸਬੰਧੀ ਸਵਾਲ ਉਠਾਉਂਦਿਆਂ ਕਿਹਾ ਕਿ ਟੀਕਾ ਮੈਡੀਕਲ ਸਾਿੲੰਸ ਦਾ ਬਹੁਤ ਕਾਰਗਾਰ ਅਤੇ ਸ਼ਾਨਦਾਰ ਉਪਕਰਨ ਹੈ ਪਰ ਅੱਜ ਇਹ ਕਾਰਪੋਰੇਟ ਦੇ ਹੱਥਾਂ ਵਿੱਚ ਹੈ ਜਿਹੜੇ ਇਸ ਦਾ ਕੋਈ ਵੀ ਗਲਤ ਇਸਤੇਮਾਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਕੀਤਾ ਜਾ ਰਿਹਾ ਟੀਕਾਕਰਣ ਬੇ-ਅਸਰ, ਬੇਲੋੜਾ ਅਤੇ ਪੰਜਾਬ ਦੇ 40 ਡਿਗਰੀ ਤੱਕ ਦੇ ਤਾਪਮਾਨ ਵਿੱਚ ਅਸੁਰੱਖਿਅਤ ਅਤੇ ਘਾਤਕ ਹੈ। ਕਿਉਂਕਿ ਜਿਸ ਬਿਮਾਰੀ ਖਸਰਾ ਅਤੇ ਜਰਮਨ ਖਸਰਾ ਤੋਂ ਇਹ ਲਾਇਆ ਜਾ ਰਿਹਾ ਹੈ ਉਹ ਬਹੁਤ ਸਾਧਾਰਣ ਵਾਇਰਲ ਬਿਮਾਰੀ ਹੈ। ਜਿਸ ਨਾਲ ਪੰਜਾਬ ਵਿੱਚ ਕੋਈ ਮੌਤ ਨਹੀਂ ਹੋਈ। ਜਰਮਨ ਖਸਰਾ ਤਾਂ ਵੈਸੇ ਹੀ ਕੇਵਲ ਗਰਭਵਤੀ ਔਰਤਾਂ ਲਈ ਹੀ ਨੁਕਸਾਨਦੇਹ ਹੈ ਪਰ ਇਹ ਛੋਟੀਆਂ ਬੱਚੀਆਂ ਅਤੇ ਮੁੰਡਿਆਂ ਦੇ ਵੀ ਕਿਉਂ ਲਾਇਆ ਜਾ ਰਿਹਾ। ਇਸ ਟੀਕੇ ਨੂੰ ਵੱਧ ਤੋਂ ਵੱਧ 08 ਡਿਗਰੀ ਤਾਪਮਾਨ ‘ਤੇ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਪਰ ਇਹਨਾਂ ਦਿਨਾਂ ‘ਚ ਪੰਜਾਬ ਵਿੱਚ ਅੱਗ ਵਰ ਰਹੀ ਹੈ। ਉਹਨਾਂ ਕਿਹਾ ਕਿ ਟੀਕਾਕਰਣ ਦੇ ਕੰਪੇਨ ਮਾਡਲ ਦੀ ਥਾਂ ਮੈਡੀਕਲ ਮਾਡਲ ਅਪਣਾਉਂਦਿਆਂ ਇਹ ਸਰਕਾਰੀ ਹਸਪਤਾਲਾਂ ‘ਚ ਮੁਫਤ ਰੱਖਿਆ ਜਾ ਸਕਦਾ ਹੈ ਤਾਂ ਜੋ ਜਿਸ ਨੂੰ ਜਦੋਂ ਜ਼ਰੂਰਤ ਪਵੇ ਉਹ ਉਦੋਂ ਲਵਾ ਸਕੇ। ਉਹਨਾਂ ਕਿਹਾ ਕਿ ਮਾਪਿਆਂ ਦੀ “ਇਨਫੋਰਮਡ ਕੰਨਸੈਂਟ“ ਲਏ ਬਿਨਾਂ ਸਕੂਲਾਂ ਵਿੱਚ ਜਬਰੀ ਅਤੇ ਲਾਲਚ ਨਾਲ ਵੀ ਟੀਕੇ ਲਾਏ ਜਾ ਰਹੇ ਹਨ ਜਿਸ ਕਰਕੇ ਕਈ ਬੱਚਿਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਬੱਚੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਕਾਰਪੋਰੇਟ ਵੱਲੋਂ ਅੰਨੇ ਮੁਨਾਫੇ ਲਈ ਪੰਜਾਬ ‘ਚ ਸੁੱਟੀਆਂ ਰਸਾਇਣਿਕ ਖਾਦਾਂ, ਕੀੜੇਮਾਰ ਦਵਾਈਆਂ ਦੀ ਕੀਮਤ ਪੰਜਾਬੀਆਂ ਨੂੰ ਕੈਂਸਰ,ਕਾਲੇ ਪੀਲੀਏ, ਸਤਮਾਏ,ਅਠਮਾਏ ਬੱਚੇ, ਬਲੱਡ ਪ੍ਰੈਸ਼ਰ, ਯੂਰੀਆਂ, ਮੰਦਬੁੱਧੀ ਬੱਚੇ, ਗਰਭ ਡਿੱਗਣ,  ਜਣਨ ਤਾਕਤ ਗਵਾ ਕੇ ਅਦਾ ਕਰਨੀ ਪੈ ਰਹੀ ਹੈ। ਦਰਿਆਈ ਪਾਣੀ ਫੈਕਟਰੀਆਂ ਦੇ ਜ਼ਹਿਰਾਂ ਦਾ ਸ਼ਿਕਾਰ ਨੇ। ਪੰਜਾਬ ਦੀ ਹਵਾ,ਪਾਣੀ,ਮਿੱਟੀ ਚੋਂ ਜੀਵਨ ਖਤਮ ਹੁੰਦਾ ਜਾ ਰਿਹਾ ਹੈ। ਜਿਸ ਖਿਲਾਫ ਆਵਾਜ਼ ਬੁਲੰਦ ਕਰਨੀ ਪਵੇਗੀ। ਪੀਐਸਯੂ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਅਸੀਂ ਮੰਚ ਨਾਲ ਮਿਲ ਕੇ 08 ਜੂਨ ਨੂੰ ਫਰੀਦਕੋਟ ਵਿਖੇ ਇਹਨਾਂ ਮਾਮਲਿਆਂ ‘ਤੇ ਕੀਤੀ ਜਾ ਰਹੀ ਕਨਵੈਂਸ਼ਨ ਵਿੱਚ ਪਹੁੰਚਣ ਦਾ ਸੱਦਾ ਦਿੰਦੇ ਹਾਂ। ਅੰਤ ਵਿੱਚ ਡਾ. ਹਰਗੁਰਪ੍ਰਤਾਪ ਜੀ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ।