ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਦਾ ਲਾਭ ਹਰ ਘਰ ਤੱਕ ਪਹੁੰਚਾਇਆ ਜਾਵੇਗਾ :-ਪਰਮਜੀਤ ਕੌਰ ਕਪੂਰੇ

ਮੋਗਾ, 4 ਜੂਨ (ਜਸ਼ਨ)- ਹਰ ਗਰੀਬ ਨੂੰ ਗੈਸ ਚੁੱਲਾ ਤੇ ਸਿਲੰਡਰ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਯੋਜਨਾ ਤਹਿਤ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਯਤਨਾ ਸਦਕਾ ਅੱਜ ਹਲਕਾ ਧਰਮਕੋਟ ਦੇ ਪਿੰਡ ਕਪੂਰੇ ਵਿਖੇ ਕਾਂਗਰਸ ਦੀ ਕੌਮੀ ਜਰਨਲ ਸਕੱਤਰ ਮੈਡਮ ਪਰਮਜੀਤ ਕੌਰ ਦੀ ਅਗਵਾਈ ਹੇਠ ਅੱਜ 60 ਦੇ ਕਰੀਬ ਨੀਲੇ ਕਾਰਡ ਧਾਰਕਾ ਨੂੰ ਗੈਸ ਸਿਲੰਡਰ ਅਤੇ ਚੁੱਲੇ ਮੁਹੱਈਆ ਕੀਤੇ ਗਏ। ਇਸ ਮੌਕੇ ਮੈਡਮ ਪਰਮਜੀਤ ਕੌਰ ਕਪੂਰੇ ਨੇ ਪਿੰਡ ਦੇ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਵਲੋਂ ਪਿੰਡਾ ਦੇ ਲੋਕਾ ਨੂੰ ਦਿੱਤੀ ਜਾਣ ਵਾਲੀ ਹਰੇਕ ਸਕੀਮ ਹਰੇਕ ਗਰੀਬ ਦੇ ਬੂੰਹੇ ਤੱਕ ਪਹੁੰਚਾਈ ਜਾਵੇਗੀ। ਉਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਿੰਦਰ ਸਿੰਘ ਵਲੋਂ ਗਰੀਬਾਂ ਲਈ ਵਧੇਰੇ ਸਕੀਮਾਂ ਉਲੀਕੀਆਂ ਜਾ ਰਹੀਆਂ ਹਨ ਜਿਸ ਨਾਲ ਗਰੀਬਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਇਸ ਮੌਕੇ ਮੈਡਮ ਕਪੂਰੇ ਨੇ ਕਿਹਾ ਕਿ 200 ਦੇ ਕਰੀਬ ਪਹਿਲਾ ਹੀ ਲੋਕਾਂ ਨੂੰ ਗੈਸ ਸਿੰਲਡਰ ਵੰਡੇ ਜਾ ਚੁੱਕੇ ਹਨ। ਇਸ ਮੌਕੇ ਉਨਾ ਗਰੀਬ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਜਲਦ ਹਲਕਾ ਵਿਧਾਇਕ ਨੂੰ ਮਿਲਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨਾ ਗੈਸ ਕੰਪਨੀ ਦੇ ਆਏ ਅਧਿਕਾਰੀ ਨੂੰ ਜੀ ਆਇਆ ਆਖਿਆ ਤੇ ਇਸ ਸਕੀਮ ਵਿੱਚ ਸਹਿਯੋਗ ਤੇ ਧੰਨਵਾਦ ਕੀਤਾ। ਇਸ ਮੌਕੇ ਗੁਰਪੀਤ ਸਿੰਘ,ਵਿਕਰਮ ਰਾਏ,ਕੋਟਨ ਬਿੱਕਰ ਸਿੰਘ,ਸੁਰਜੀਤ ਸਿੰਘ ਫੋਜੀ,ਜਸਪਾਲ ਕੋਰ,ਵਿਜੈ ਬਾਵਾ,ਪਵਨ ਬਾਵਾ,ਪਵਨ ਬਾਵਾ,ਜਸਪਾਲ ਕੋਰ, ਦਿਲਵਾਗ ਸਿੰਘ,ਗੁੱਗਾ ਜੋਹਲ,ਵਿਸਕੀ ਸਿੰਘ,ਭੋਲਾ ਸਿੰਘ,ਸੁੱਖਵੰਤ ਸਿੰਘ ਪੋਪੀ,ਜਿੰਦਰ ਸਿੰਘ,ਬਰਿੰਦਰ ਸਿੰਘ,ਜਰਨੈਲ ਸਿੰਘ,ਜਸਵੀਰ.ਕੋਰ, ਜਸਪਾਲ ਕੌਰ ਆਦਿ ਹਾਜ਼ਰ ਸਨ।


