ਸਰਬੱਤ ਦਾ ਭਲਾ ਟਰੱਸਟ ਨੇ ਪਿੰਡ ਮਸੀਤਾਂ ਅਤੇ ਸ਼ੇਰੇਵਾਲਾ ਦੇ 76 ਸਿਖਿਆਰਥੀਆਂ ਨੂੰ ਦਿੱਤੇ ਸਰਟੀਫਿਕੇਟ

ਮੋਗਾ , 5 ਜੂਨ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਦੀ ਅਗਵਾਈ ਵਿੱਚ ਮੁਫਤ ਕਿੱਤਾਮੁਖੀ ਸਿਖਲਾਈ ਦੇ ਅੱਠਾਂ ਸੈਂਟਰਾਂ ਦੇ ਅੱਠਵੇਂ ਬੈਚ ਦੀ ਸਿਖਲਾਈ ਪੂਰੀ ਹੋਣ ਉਪਰੰਤ ਅੱਜ ਇਹਨਾਂ 76 ਸਿਲਾਈ ਸਿਖਿਆਰਥੀਆਂ ਨੂੰ ਪਿੰਡ ਮਸੀਤਾਂ ਅਤੇ ਸ਼ੇਰੇਵਾਲਾ ਵਿਖੇ ਸਰਟੀਫਿਕੇਟ ਵੰਡੇ ਗਏ । ਇਸ ਸਬੰਧੀ ਪਿੰਡ ਮਸੀਤਾਂ ਵਿਖੇ ਹੋਏ ਇੱਕ ਸਾਦਾ ਸਮਾਗਮ ਦੌਰਾਨ ਪਿੰਡ ਦੇ ਸਰਪੰਚ ਗੁਰਪ੍ੀਤ ਸਿੰਘ, ਸਰਬੱਤ ਦਾ ਭਲਾ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਦੀ ਅਗਵਾਈ ਹੇਠ ਸਰਟੀਫਿਕੇਟ ਦਿੱਤੇ ਗਏ । ਇਸ ਮੋਕੇ ਆਪਣੇ ਸੰਬੋਧਨ ਦੌਰਾਨ ਪ੍ਧਾਨ ਹਰਜਿੰਦਰ ਚੁਗਾਵਾਂ ਨੇ ਕਿਹਾ ਕਿ ਕਿੱਤਾਮੁਖੀ ਸਿਖਲਾਈ ਨੌਜਵਾਨਾਂ ਦੇ ਭਵਿੱਖ ਨੂੰ ਸਵਾਰ ਰਹੀ ਹੈ ਕਿਉਂਕਿ ਕੋਈ ਵੀ ਸਿਖਲਾਈ ਪ੍ਾਪਤ ਨੌਜਵਾਨ ਜਿੰਦਗੀ ਵਿੱਚ ਮੌਕਾ ਮਿਲਣ ਤੇ ਆਪਣੀ ਸਿਖਲਾਈ ਨੂੰ ਕਿੱਤੇ ਵਿੱਚ ਬਦਲ ਸਕਦਾ ਹੈ । ਉਹਨਾਂ ਦੱਸਿਆ ਕਿ ਡਾ. ਐਸ.ਪੀ. ਸਿੰਘ ਦੀ ਅਗਵਾਈ ਵਿੱਚ ਟਰੱਸਟ ਦੀ ਮੋਗਾ ਇਕਾਈ ਵੱਲੋਂ ਸਿਖਲਾਈ ਦੇ ਅੱਠ ਬੈਚ ਸਫਲਤਾਪੂਰਵਕ ਪੂਰੇ ਕਰ ਲਏ ਹਨ ਤੇ ਨੌਂਵਾਂ ਬੈਚ ਚੱਲ ਰਿਹਾ ਹੈ । ਇਸ ਮੌਕੇ ਸਰਪੰਚ ਗੁਰਪ੍ੀਤ ਸਿੰਘ ਨੇ ਸਿਖਲਾਈ ਪੂਰੀ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦਿਆਂ ਡਾ. ਐਸ.ਪੀ. ਸਿੰਘ ਉਬਰਾਏ ਅਤੇ ਸਰਬੱਤ ਦਾ ਭਲਾ ਟਰੱਸਟ ਮੋਗਾ ਇਕਾਈ ਦਾ ਉਚੇਚਾ ਧੰਨਵਾਦ ਕੀਤਾ । ਇਸ ਮੌਕੇ ਮੈਡਮ ਮਨਜੀਤ ਕੌਰ, ਜਸਵੰਤ ਸਿੰਘ ਅਤੇ ਬਖਸ਼ੀਸ਼ ਸਿੰਘ ਆਦਿ ਹਾਜਰ ਸਨ । ਇਸ ਤੋਂ ਇਲਾਵਾ ਪਿੰਡ ਸ਼ੇਰੇਵਾਲਾ ਵਿਖੇ ਵੀ ਸਰਟੀਫਿਕੇਟ ਵੰਡ ਸਮਾਗਮ ਕੀਤਾ ਗਿਆ, ਜਿਸ ਵਿੱਚ 35 ਸਿਲਾਈ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ । ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਸਿਖਿਆਰਥੀਆਂ ਨੂੰ ਸਫਲਤਾ ਪੂਰਵਕ ਸਿਖਲਾਈ ਪੂਰੀ ਕਰਨ ਦੀ ਵਧਾਈ ਦਿੰਦਿਆਂ ਪ੍ਾਪਤ ਕੀਤੀ ਹੋਈ ਵਿੱਦਿਆ ਨੂੰ ਆਪਣੀ ਜਿੰਦਗੀ ਵਿੱਚ ਲਾਗੂ ਕਰਨ ਅਤੇ ਇਸ ਨੂੰ ਅੱਗੇ ਵੰਡਣ ਦੀ ਅਪੀਲ ਕੀਤੀ । ਇਸ ਮੌਕੇ ਕਲੱਬ ਪ੍ਧਾਨ ਸਤਨਾਮ ਸਿੰਘ ਸ਼ੇਰੇਵਾਲਾ ਨੇ ਇਸ ਕੈਂਪ ਨੂੰ ਸਫਲ ਬਨਾਉਣ ਲਈ ਡਾ. ਐਸ.ਪੀ. ਸਿੰਘ ਉਬਰਾਏ, ਟਰੱਸਟ ਦੀ ਮੋਗਾ ਇਕਾਈ, ਕਲੱਬ ਮੈਂਬਰਾਂ ਅਤੇ ਪੰਚਾਇਤ ਦਾ ਵਿਸ਼ੇਸ਼ ਧੰਨਵਾਦ ਕੀਤਾ । ਇਸ ਉਪਰੰਤ ਸਿੰਖਿਆਰਥੀਆਂ ਨੂੰ ਸਰਟਫਿਕੇਟ ਵੰਡੇ ਗਏ । ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਹਰਪ੍ੀਤ ਸਿੰਘ, ਸਰਪੰਚ ਕੰਵਰਜੀਤ ਸਿੰਘ, ਪੰਚ ਗੁਰਮੀਤ ਸਿੰਘ, ਸੰਤੋਖ ਸਿੰਘ, ਮੈਡਮ ਪਿ੍ਰਆ, ਟਰੱਸਟ ਦੀ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਚੁਗਾਵਾਂ, ਚੇਅਰਮੈਨ ਗੁਰਬਚਨ ਸਿੰਘ ਗਗੜਾ, ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਮੈਂਬਰ ਜਗਤਾਰ ਸਿੰਘ ਜਾਨੀਆਂ ਅਤੇ ਹਰਭਿੰਦਰ ਸਿੰਘ ਜਾਨੀਆਂ ਆਦਿ ਹਾਜ਼ਰ ਸਨ ।