ਮਾਉਟ ਲਿਟਰਾ ਜ਼ੀ ਸਕੂਲ ਵਿਖੇ ਮਨਾਇਆ ਵਾਤਾਵਰਣ ਦਿਵਸ

ਮੋਗਾ, 5 ਜੂਨ (ਜਸ਼ਨ )-ਮੋਗਾ-ਲੁਧਿਆਣਾ ਰੋਡ ਤੇ ਸਥਿਤ ਜੀ.ਟੀ.ਵੀ ਵਲੋਂ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਅਸ਼ੋਕ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਅਤੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ’ਚ ਚਲਾਏ ਜਾ ਰਹੀ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਮਾਉੂਟ ਲਿਟਰਾ ਜ਼ੀ ਸਕੂਲ ’ਚ ਅੱਜ ਵਾਤਾਵਰਣ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਜਿੱਥੇ ਪ੍ਰਾਰਥਨਾ ਸਭਾ ਦੇ ਦੌਰਾਨ ਵਾਤਾਵਰਣ ਸਬੰਧੀ ਆਪਣੇ ਵਿਚਾਰ ਭਾਸ਼ਣ ਦੁਆਰਾ ਪੇਸ਼ ਕੀਤੇ ਉਥੇ ਵਿਦਿਆਰਥੀਆਂ ਦੇ ਦਰਮਿਆਨ ਵਾਤਾਵਰਣ ਨਾਲ ਸਬੰਧਤ ਚਾਰਟ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਦਿਨ -ਬ-ਦਿਨ ਪ੍ਰਦੂਸ਼ਤ ਹੋ ਰਿਹਾ ਵਾਤਾਵਰਣ ਚਿੰਤਾ ਦਾ ਵਿਸ਼ਾ ਹੈ। ਗੁਪਤਾ ਨੇ ਕਿਹਾ ਕਿ ਪ੍ਰਦੂਸ਼ਣ ਦੇ ਕਾਰਨ ਮਨੁੱਖ ਜਿਸ ਵਾਤਾਵਰਣ ’ਚ ਜੀਵਨ ਬਤੀਤ ਕਰ ਰਿਹਾ ਹੈ, ਉਹ ਮਨੁੱਖੀ ਜੀਵਨ ਲਈ ਖਤਰਨਾਕ ਹੈ। ਉਨਾਂ ਕਿਹਾ ਕਿ ਦਰੱਖਤਾਂ ਦੀ ਦਿਨ ਬ ਦਿਨ ਕਟਾਈ ਹੋ ਰਹੀ ਹੈ ਪ੍ਰੰਤੂ ਨਵੇਂ ਪੌਦੇ ਬਹੁਤ ਘੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਵਾਤਾਰਵਣ ਪ੍ਰਦੂਸ਼ਤ ਹੋ ਰਿਹਾ ਹੈ। ਉਨਾਂ ਸਮੂਹ ਵਿਦਿਆਰਥੀਆਂ ਨੂੰ ਜੀਵਨ ’ਚ ਇਕ ਪੌਦਾ ਲਾ ਕੇ ਉਸਦੀ ਹਮੇਸ਼ਾ ਦੇਖਭਾਲ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ।