ਵਿਗੜ ਰਹੇ ਰਿਸ਼ਤਿਆਂ ਦੀ ਗੱਲ ਕਰਦੈ ਗਾਇਕ ਜਸਮੀਤ ‘ਜੈਸੀ’ ਦਾ ਗੀਤ ‘ਕੱਚ ਵਾਂਗੂ ਰਿਸ਼ਤੇ’

ਬਰਗਾੜੀ 9 ਜੂਨ (ਸਤਨਾਮ ਬੁਰਜ ਹਰੀਕਾ)- ਗਿੱਲ ਪਿੰਡ ਬਾਹਲਾ ਕਲਾਂ ਦੇ ਗਾਇਕ ਜਸਮੀਤ ‘ਜੈਸੀ’ ਦੀ ਬੁਲੰਦ ਆਵਾਜ਼ ਵਿੱਚ ਲੋਕ ਕਚਹਿਰੀ ਵਿੱਚ ਆਪਣਾ ਗੀਤ ‘ਕੱਚ ਵਾਂਗੂ ਰਿਸ਼ਤੇ’ ਲੈ ਕੇ ਹਾਜ਼ਰ ਹੋਇਆ। ਇਸ ਗੀਤ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਸਾਹਿਤਕਾਰ ਬੇਅੰਤ ਗਿੱਲ ਭਲੂਰ ਅਤੇ ਅਨੰਤ ਗਿੱਲ ਭਲੂਰ ਨੇ ਕਿਹਾ ਕਿ ਅਜਿਹੇ ਗੀਤਾਂ ਦੀ ਸਮਾਜ ਨੂੰ ਅਹਿਮ ਲੋੜ ਹੈ ਕਿਉਂਕਿ ਅੱਜ ਧੜਾ-ਧੜ ਆ ਰਹੇ ਬੰਦੂਕਾਂ, ਪਿਸਤੌਲਾਂ ਵਾਲੇ ਗੀਤਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਸਮਾਜਿਕ ਵਰਤਾਰੇ ਨਾਲ ਸਬੰਧਤ ਗੀਤ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਨੂੰ ਛੋਹਦੇ ਹਨ ਇਸ ਤਰਾਂ ਹੀ ਇਹ ਗੀਤ ਵਿਗੜ ਰਹੇ ਰਿਸ਼ਤਿਆਂ ਦੀ ਗੱਲ ਕਰਦਾ ਹੈ। ਉਹਨਾਂ ਅੱਗੇ ਕਿਹਾ ਕਿ ਜਿੱਥੇ ਇਹ ਗੀਤ ਉਹਨਾਂ ਨੇ ਆਪਣੀ ਬੁਲੰਦ ਆਵਾਜ਼ ’ਚ ਗਾ ਕੇ ਵਾਹ-ਵਾਹ ਖੱਟੀ ਹੈ ਉੱਥੇ ਇਸ ਸਮਾਜ ਦੀ ਤਰਜਮਾਨੀ ਕਰਦੇ ਗੀਤ ਨੂੰ ਖੁਦ ਹੀ ਕਲਮਬੰਦ ਕੀਤਾ ਹੈ ਅਤੇ ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ‘ਦਲਜੀਤ ਫਰੀਦਕੋਟ’ ਨੇ। ਇਸ ਗੀਤ ਨੂੰ ਹਰ ਵਰਗ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਮੇਂ ਲੇਖਕ ਜਸਕਰਨ ਲੰਡੇ, ਮਨਪ੍ਰੀਤ ਸਿੰਘ ਬਰਗਾੜੀ, ਗੀਤਕਾਰ ਰਾਜਿੰਦਰ ਨਾਗੀ ਢੁੱਡੀ, ਸਤਨਾਮ ਬੁਰਜ ਹਰੀਕਾ, ਸੁਖਰਾਜ ਗੋਂਦਾਰਾ, ਅੰਗਰੇਜ ਮੱਲਕੇ, ਕੁਲਵਿੰਦਰ ਸਿੰਘ ਬਰਗਾੜੀ, ਤਰਸੇਮ ਪੱਲਣ, ਯਸ ਪੱਤੋ, ਜਿੰਦਰ ਰੌਂਤਾ, ਗਾਇਕ ਪਿ੍ਰਤਪਾਲ ਸਿੰਘ ਬਰਗਾੜੀ, ਗਾਇਕ ਗਗਨ ਭਲੂਰੀਆ, ਗਾਇਕ ਸੁਖਚੈਨ ਸਹੋਤਾ, ਗਾਇਕ ਰਾਜਪਾਲ, ਪ੍ਰੇਮ ਸਿੰਘ ਬਰਗਾੜੀ, ਵਰਿੰਦਰ ਝੱਖੜਵਾਲਾ ਆਦਿ ਹਾਜ਼ਰ ਸਨ।


