ਸਵੀਡਨ ਨੈਸ਼ਨਲ ਡੇ ਮੌਕੇ ਪੰਜਾਬ ਦੀ ਧੀ ਡਾਕਟਰ ਸੋਨੀਆ ਨੂੰ ਮਿਲਿਆ ਸਨਮਾਨ

ਸਵੀਡਨ, 9 ਜੂਨ (ਅਰੋੜਾ)- ਹਰ ਸਾਲ ਸਵੀਡਨ ਨੈਸ਼ਨਲ ਡੇ 6 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਹਰ ਰਾਜ ਦੇ ਲੋਕਾਂ ਵਲੋਂ ਕੀਤੇ ਗਏ ਵੱਖ ਵੱਖ ਖੇਤਰ ਚ  ਚੰਗੇ ਕੰਮਾਂ ਨੂੰ ਲੈ ਕੇ ਉਸ ਰਾਜ ਦੇ ਮਿਊਂਸਪਲ ਕੌਂਸਲ ਦੇ ਚੇਅਰਮੈਨ ਸਨਮਾਨ ਕਰਦੇ ਨੇ। ਇਸ ਮੌਕੇ ਤੇ ਡਾ ਸੋਨੀਆ ਨੂੰ ਸੋਟੋਕਹੋਲ੍ਮ ਮਿਊਂਸਪਲ ਕੌਂਸਲ ਦੇ ਚੇਅਰਮੈਨ ਈਵਾ-ਲੁਇਸ ਇਰਲੈਂਡਸਨ ਸਲੋਰੈਚ ਨੇ ਸਨਮਾਨ ਕੀਤਾ। ਤਕਰੀਬਨ 14 ਲੋਕਾਂ ਨੂੰ ਵੱਖ ਵੱਖ ਖੇਤਰ ਚ ਕੀਤੇ ਵਧੀਆਂ ਕੰਮ ਵਲੋਂ ਸਨਮਾਨ ਕੀਤਾ ਗਿਆ। ਇਸ ਇਵੇੰਟ ਚ  ਵਿੱਤ ਕੌਂਸਿਲ ਕੇਰੀਨ ਵਾਨਗਾਰਡ ਵੀਮੌਜੂਦ ਸਨ । ਨੇਵੀ ਦਾ ਸੰਗੀਤ ਗਾਇਕ ਹੈਲੇਨ ਸਜੋਹੋਲ ਅਤੇ ਆਰਗੇਨਾਈਨਟ ਅੰਨਾ ਹੋਲਮ ਨੇ ਪੇਸ਼ ਕੀਤਾ । ਡਾ ਸੋਨੀਆ ਵਲੋਂ ਸੀਰੀਆ ਤੋਂ ਆਏ ਸ਼ਰਨਾਥੀ ਛੋਟੇ ਇਕੱਲੇ ਬੱਚਿਆਂ ਦੀ ਦੇਖ ਰੇਖ ਵਾਲੀ ਟੀਮ ਦੀ ਅਗਵਾਈ  ਦੀ ਸ਼ਲਾਘਾ ਕੀਤੀ ਗਈ। ਸੋਟੋਕਹੋਲ੍ਮ ਮਿਊਂਸਪਲ ਕੌਂਸਲ ਦੇ ਚੇਅਰਮੈਨ ਨੇ ਕਿਹਾ ਸਟੁਚੋਲਮ ਦੀ ਸਾਰੀ ਟੀਮ ਨੂੰ ਉਹਨਾਂ ਤੇ ਮਾਨ ਹੈਂ ਉਹ ਬਹੁਤ ਸੂਝ ਬੁਝ ਤੇ ਬੜੇ ਲਗਨ ਨਾਲ ਕੰਮ ਕਰਦੀ ਹੈਂ ਛੋਟੇ ਇਕੱਲੇ ਡਰੇ ਸਹਿਮੇ ਬੱਚਿਆਂ ਨੂੰ ਸੰਭਾਲਣ ਬਹੁਤ ਮੇਹਨਤ ਦਾ ਅਤੇ ਸਹਿਣਸ਼ੀਲਤਾ ਕੰਮ ਹੈ । ਡਾ ਸੋਨੀਆ ਨੇ ਬੜੀ ਸੂਝ ਬੁਝ ਨਾਲ ਆਪਣੀ ਟੀਮ ਨੂੰ ਅੱਗੇ ਤੋਰਿਆ । 2017-2018 ਚ ਸਬ ਤੋਂ ਵੱਧ ਸਰਨਾਥੀ ਬੱਚੇ ਸੀਰੀਆ ਤੋਂ ਆਏ ਨੇ। ਉਨ੍ਹਾਂ ਕਿਹਾ ਕਿ ਇਨ੍ਹਾ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਤੇ ਡਾਕਟਰ ਸੋਨੀਆ ਕਾਫੀ ਭਾਵੁਕ ਦਿੱਖ ਰਹੀ ਸੀ ਉਹਨਾਂ ਨੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਇਸ ਸਨਮਾਨ ਦਾ ਮੈਂ ਇਕੱਲੀ ਹੱਕਦਾਰ ਨਹੀਂ ਮੇਰੀ ਟੀਮ ਹੈ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਇਹ ਕੰਮ ਸਿਰੇ ਨਹੀਂ ਚੜ੍ਹ ਸਕਦਾ ਸੀ।