ਮੈਕਰੋ ਗਲੋਬਲ ਦੇ ਵਿਦਿਆਰਥੀਆਂ ਨੇ ਸੰਸਥਾ ਦਾ ਨਾਮ ਕੀਤਾ ਰੌਸ਼ਨ,ਵਿਦਿਆਰਥੀਆਂ ਨੇ ਆਈਲਜ਼ ਦੇ ਨਤੀਜਿਆਂ ‘ਚ ਮਾਰੀਆਂ ਮੱਲਾਂ- ਗੁਰਮਿਲਾਪ ਡੱਲਾ

ਮੋਗਾ,9 ਜੂਨ (ਜਸ਼ਨ)-ਮੈਕਰੋ ਗਲੋਬਲ ਮੋਗਾ ਆਪਣੀ ਕਾਰਗੁਜ਼ਾਰੀ ਸਦਕਾ ਆਈਲਜ਼ ਦੇ ਨਾਲ ਨਾਲ ਸਟੂਡੈਂਟ ਅਤੇ ਵਿਜ਼ਿਟਰ ਵੀਜ਼ਾ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਮੈਕਰੋ ਗਲੋਬਲ ਮੋਗਾ  ਅਨੇਕਾਂ ਹੀ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ । ਸੰਸਥਾ ਦੇ ਐੱਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਸਟਾਫ਼ ਦੀ ਮਿਹਨਤੀ ਸਦਕਾ ਵਿਦਿਆਰਥੀ ਹਰਮਨਜੀਤ ਸਿੰਘ ਵਾਸੀ ਮੋਗਾ ਨੇ 7.0 ਬੈਂਡ ,ਜਸਨੰਦਰ ਕੌਰ ਵਾਸੀ ਫਿਰੋਜ਼ਪੁਰ ਨੇ 7.0 ਬੈਂਡ ਅਤੇ ਤੁਸ਼ਾਰ ਗਰੋਵਰ ਨੇ 7.0 ਬੈਂਡ ਪ੍ਰਾਪਤ ਕੀਤੇ ਹਨ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ । ਉਹਨਾਂ ਇਸ ਮਾਣਮੱਤੀ ਪ੍ਰਾਪਤੀ ਲਈ ਮੈਕਰੋ ਗਲੋਬਲ ਦੇ ਸਾਰੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ । ਸ: ਡੱਲਾ ਨੇ ਆਖਿਆ ਕਿ ਮੈਕਰੋ ਗਲੋਬਲ ਦੇ ਚੰਗੇ ਨਤੀਜੇ ਹੋਰਨਾਂ ਵਿਦਿਆਰਥੀਆਂ ਲਈ ਮਦਦਗਾਰ ਸਾਬਤ ਹੋਣਗੇ। ਵਿਦਿਆਰਥੀਆਂ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਐਕਸਟਰਾ ਕਲਾਸਾਂ ਦੇ ਨਾਲ ਨਾਲ ਕੋਚਿੰਗ ਦੌਰਾਨ ਘਰ ਲਿਜਾਣ ਵਾਸਤੇ ਐਕਸਟਰਾ ਮਟਰੀਅਲ ਵੀ ਦਿੱਤਾ ਜਾਂਦਾ ਸੀ ਜਿਸ ਨਾਲ ਵਿਦਿਆਰਥੀ ਚੰਗੇ ਬੈਂਡ ਪ੍ਰਾਪਤ ਕਰਕੇ ਆਪਣੇ ਵਿਦੇਸ਼ ਜਾਣ ਕੇ ਸੁਪਨੇ ਸਾਕਾਰ ਕਰ ਸਕਦੇ ਹਨ।