ਮਾਊਂਟ ਲਿਟਰਾ ਜੀ ਸਕੂਲ ਵਿਚ ਮਾਂ ਦਿਵਸ ਧੂਮਧਾਮ ਨਾਲ ਮਨਾਇਆ

ਮੋਗਾ, 11 ਮਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਵਿਖੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਡਾ. ਨਿਰਮਲ ਧਾਰੀ ਤੇ ਸਮੂਹ ਸਟਾਫ ਤੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦਾ ਸੁਆਗਤ ਕਰਕੇ ਕੀਤੀ। ਸਮਾਗਮ ਦੌਰਾਨ ਸੂਕਲੂ ਵਿਦਿਆਰਥੀਆਂ ਨੇ ਮਾਂ ਦਿਵਸ ਨੂੰ ਸਮਰਪਿਤ ਆਪਣੀ ਸੁੰਦਰ ਕੋਰਿਓਗ੍ਰਾਫੀ ਤੇ ਡਾਂਸ ਪੇਸ਼ ਕਰਕੇ ਵਾਹਵਾਹੀ ਲੁੱਟੀ। ਵਿਦਿਆਰਥੀਆਂ ਨੇ ਮਾਂ ਨੂੰ ਸਮਰਪਿਤ ਕਵਿਤਾ, ਭਾਸ਼ਣ, ਸੁੰਦਰ ਗ੍ਰੀਟਿੰਗ ਕਾਰਡ ਤਿਆਰ ਕੀਤੇ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ।
ਸਮਾਗਮ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਅਨੁਜ ਗੁਪਤਾ ਨੇ ਮਾਂ ਦੀ ਮਹੱਤਤਾ ਬਾਰੇ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਮਾਂ ਆਪਣੇ ਬੱਚੇ ਲਈ ਹਰ ਖੁਸ਼ੀ ਨਿਸ਼ਾਵਰ ਕਰ ਦਿੰਦੀ ਹੈ, ਇਸ ਲਈ ਮਾਂ ਨੂੰ ਦੂਜਾ ਪਰਮਾਤਮਾ ਦਾ ਰੂਪ ਵੀ ਕਿਹਾ ਜਾਂਦਾ ਹੈ। ਸਕੂਲ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਾਰਿਆਂ ਨੂੰ ਮਾਂ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਮਾਂ ਭਗਵਾਨ ਦਾ ਦੂਜਾ ਰੂਪ ਹੁੰਦਾ ਹੈ। ਸਾਨੂੰ ਆਪਣੇ ਮਾਂ ਦਾ ਸਨਮਾਨ ਕਰਨਾ ਚਾਹੀਦਾ, ਉਹਨਾਂ ਦੀ ਹਰ ਕਿ ਗੱਲ ਮੰਨਣੀ ਚਾਹੀਦੀ, ਤੱਦ ਹੀ ਅਸੀਂ ਉਚਾਈਆਂ ਦੀ ਮੰਜਲ ਨੂੰ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅਜਿਹੇ ਸਮਾਗਮ ਅੱਗੇ ਵੀ ਨਿਰੰਤਰ ਮਨਾਏ ਜਾਂਦੇ ਰਹਿਣਗੇ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀਆਂ ਦੇ ਇਲਾਵਾ ਉਹਨਾਂ ਦੇ ਮਾਪੇ ਹਾਜ਼ਰ ਸਨ।