ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਜ਼ਾਦੀ ਦਿਵਸ ਦੇ ਮੌਕੇ ਤੇ ਫੁੱਟਬਾਲ ਦਾ ਪ੍ਰਦਰਸ਼ਨੀ ਮੈਚ ਅਤੇ ਲੜਕੀਆਂ ਦੀ ਰਿਲੇਅ ਦੌੜ ਕਰਵਾਈ

ਮੋਗਾ 16 ਅਗਸਤ: (ਜਸ਼ਨ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੇਡ ਵਿਭਾਗ ਪੰਜਾਬ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ, ਮੋਗਾ ਸ੍ਰੀ ਸੰਦੀਪ ਹੰਸ ਦੀ ਸਰਪ੍ਰਸਤੀ ਹੇਠ ਆਜ਼ਾਦੀ ਦਿਵਸ ਦੇ ਮੌਕੇ ਤੇ ਪਿੰਡ ਬੱਡੂਵਾਲ ਵਿਖੇ ਫੁੱਟਬਾਲ ਦਾ ਪ੍ਰਦਰਸ਼ਨੀ ਮੈਚ ਅਤੇ ਲੜਕੀਆਂ ਦੀ ਰਿਲੇਅ ਦੌੜ ਕਰਵਾਈ ਗਈ। ਇਹ ਫੁੱਟਬਾਲ ਮੈਚ ਧਰਮਕੋਟ ਅਤੇ ਬੱਡੂਵਾਲ ਪਿੰਡ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਧਰਮਕੋਟ ਦੀ ਟੀਮ ਨੇ ਦਿਲਚਸਪ ਮੈਚ ਵਿੱਚ ਪੈਨਲਟੀ ਸ਼ੂਟ ਰਾਹੀਂ 5 ਦੇ ਮੁਕਾਬਲੇ 6 ਗੋਲਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਰਿਲੇਅ ਦੌੜ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਿੰਡਰ ਕਲਾਂ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਉੱਥੇ ਮੌਜੂਦ ਸਾਰੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਖੇਡ ਵਿਭਾਗ ਵੱਲੋਂ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਸਮੇਂ ਸ. ਬਲਵੰਤ ਸਿੰਘ ਜ਼ਿਲਾ ਖੇਡ ਅਫਸਰ, ਮੋਗਾ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੂਰ ਦਿ੍ਰਸ਼ਟੀ , ਸਖਤ ਮਿਹਨਤ ਅਤੇ ਪੱਕਾ ਇਰਾਦੇ ਨਾਲ ਸਦਾ ਸਫਲਤਾ ਮਿਲਦੀ ਹੈ ਅਤੇ ਨੌਜਵਾਨ ਸਮੇਂ ਦਾ ਸਹੀ ਉਪਯੋਗ ਕਰਕੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੱਖ ਵੱਖ ਤਰਾਂ ਦੇ 25 ਬੂਟੇ ਵੀ ਲਗਾਏ ਗਏ। ਇਸ ਮੌਕੇ ਤੇ ਗਰਾਮ ਪੰਚਾਇਤ, ਸਰਪੰਚ ਅਵਤਾਰ ਸਿੰਘ ਅਤੇ ਕੁਲਦੀਪ ਸਿੰਘ ਹੈੱਡ ਮਾਸਟਰ ਨੇ ਖੇਡ ਵਿਭਾਗ ਦਾ ਪਿੰਡ ਬੱਡੂਵਾਲ ਵਿਖੇ ਮੈਚ ਕਰਵਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸ. ਜਗਦੀਸ਼ ਸਿੰਘ ਰਾਹੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ, ਸ. ਮਨਜੀਤ ਸਿੰਘ ਲੈਕਚਰਾਰ ਮੈਥ ਭਿੰਡਰ ਕਲਾਂ, ਅਵਤਾਰ ਸਿੰਘ ਸਰਪੰਚ, ਸੂਬੇਦਾਰ ਅਮਰਜੀਤ ਸਿੰਘ ਫੁੱਟਬਾਲ ਕੋਚ, ਕੁਲਦੀਪ ਸਿੰਘ ਹੈੱਡ ਟੀਚਰ, ਹੈੱਡ ਟੀਚਰ ਬਾਬਾ ਭੋਲਾ ਸਿੰਘ, ਨਵਤੇਜ਼ ਸਿੰਘ ਫੁੱਟਬਾਲ ਕੋਚ, ਹਰਦੀਪ ਸਿੰਘ ਫੁੱਟਬਾਲ ਕੋਚ, ਮੰਨਾ ਮੈਂਬਰ ਪੰਚਾਇਤ, ਸਤਪਾਲ ਸਿੰਘ, ਗੁਰਸ਼ਰਨ ਸਿੰਘ, ਗੁਰਤੇਜ਼ ਸਿੰਘ, ਜ਼ਸਮੀਤ ਸਿੰਘ, ਬੂਟਾ ਸਿੰਘ ਵਗੈਰਾ ਹਾਜ਼ਰ ਸਨ।


