ਵਿਦੇਸ਼ੀਂ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ‘ਯੂ ਕੇ’ ਇਕ ਵਧੀਆ ਬਦਲ ਹੈ: ਦੇਵ ਪ੍ਰਿਆ ਤਿਆਗੀ

ਮੋਗਾ,1 ਨਵੰਬਰ (ਜਸ਼ਨ): ‘ਕਨੇਡਾ, ਆਸਟਰੇਲੀਆ,ਨਿਊਜ਼ੀਲੈਂਡ ਅਤੇ ਯੂ ਐੱਸ ਏ ਵਿਚ ਵੀਜ਼ਾ ਪ੍ਰਾਪਤ ਕਰਨ ਪਰਿਕਿਰਿਆ ਦਿਨੋਂ ਦਿਨ ਸਖਤ ਹੋ ਰਹੀ ਹੈ ਅਤੇ ਇਹਨਾਂ ਦੇਸ਼ਾਂ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਅੰਬੈਂਸੀ ਵੱਲੋਂ ਆਈਲਜ਼ ਦੇ ਬੈਂਡ ਸਕੋਰ ਵਧਾਉਣ ਕਰਕੇ ਵਿਦੇਸ਼ਾਂ ਵਿਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਹੁਣ ਯੁੂ ਕੇ ਇਕ ਵਧੀਆ ਬਦਲ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਯੂ ਕੇ ਦੇ ਤਾਜ਼ਾ ਐਲਾਨ ਮੁਤਾਬਕ ਹੁਣ ਆਈਲਜ਼ ਅਤੇ ਆਈਲਜ਼ ਤੋਂ ਬਗੈਰ ਵੀ ਯੂ ਕੇ ਵਿਚ ਵਿਦਿਆਰਥੀ ਪੜਾਈ ਕਰਨ ਜਾ ਸਕਦੇ ਹਨ ।’ ਰਾਈਟ ਵੇਅ ਏਅਰਿਕਸ ਦੇ ਐੱਮ ਡੀ ਦੇਵ  ਪ੍ਰਿਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯੂ ਕੇ ਵਿਚ ਪੜਾਈ ਕਰਨ ਦੇ ਇੱਛੁਕ ਨੌਜਵਾਨ ਬਾਹਰਵੀਂ ਤੋਂ ਬਾਅਦ ਬੈਚੂਲਰ ਡਿਗਰੀ ਜਾਂ ਡਿਪਲੋਮਾ ਜਦਕਿ  ਬੈਚੂਲਰ ਡਿਗਰੀ ਹੋਲਡਰ ਵਿਦਿਆਰਥੀ  ਪੋਸਟ ਗਰੈਜੂਏਸ਼ਨ ਲਈ ਸੌਖੇ ਤਰੀਕੇ ਨਾਲ ਯੂ ਕੇ ਜਾ ਸਕਦੇ ਹਨ ਕਿਉਂਕ ਯੂ ਕੇ ਅੰਬੈਸੀ ਵੱਲੋਂ ਆਪਣੇ ਕਾਨੂੰਨਾਂ ਵਿਚ ਕੀਤੇ ਬਦਲਾਅ ਸਦਕਾ ਵਿਦੇਸ਼ੀਂ ਪੜਨ ਦੇ ਚਾਹਵਾਨਾਂ ਲਈ ਨਵਾਂ ਰਾਹ ਖੁਲਿਆ ਹੈ। ਦੇਵ  ਪ੍ਰਿਆ ਨੇ ਦੱਸਿਆ ਕਿ ਜੇਕਰ ਕਿਸੇ ਵਿਦਿਆਰਥੀ ਦੇ ਆਈਲਜ਼ ਵਿਚ 5.5 ਈਚ ਬੈਂਡ ਹਨ ਤਾਂ ਵੀ  ਅਤੇ ਜੇ 5.5 ਈਚ ਨਹੀਂ ਵੀ ਹਨ ਤਾਂ ਵੀ ਉਹ ਯੂਕੇ ਵਿਚ ਪੜਾਈ ਕਰ ਸਕਦੇ ਹਨ ਪਰ ਸ਼ਰਤ ਹੈ ਕਿ ਉਹਨਾਂ ਨੇ ਬਾਹਰਵੀਂ ਜਮਾਤ ਵਿਚ ਅੰਗਰੇਜ਼ੀ ‘ਚ 70 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਹੋਣ।   ਤਿਆਗੀ ਨੇ ਆਖਿਆ ਕਿ ਯੂ ਕੇ ਜਾਣ ਦੇ ਚਾਹਵਾਨ ਜੇਕਰ ਅੱਜ ਉਹਨਾਂ ਦੇ ਦਫਤਰ ਵਿਖੇ ਆਪਣੇ ਡਾਕੂਮੈਂਟਸ ਜਮਾ ਕਰਵਾਉਂਦੇ ਹਨ ਤਾਂ ਉਹਨਾਂ ਦਾ ਇਕ ਹਫਤੇ ਵਿਚ ਵੀਜ਼ਾ ਆ ਸਕਦਾ ਹੈ। ਉਹਨਾਂ ਦੱਸਿਆ ਕਿ ਸੇਂਟ ਮੈਰੀ ਯੂਨੀਵਰਸਿਟੀ ਇਨ ਸਾਊਥਹਾਲ ਵੀ ਨਰਸਿੰਗ ਦੇ ਵਿਦਿਆਰਥੀਆਂ ਲਈ ਚੰਗਾ ਬਦਲ ਹੈ ਕਿਉਂਕਿ ਬੀ ਐੱਸ ਸੀ ਨਰਸਿੰਗ ਕਰਨ ਦੇ ਨਾਲ ਕੋਈ ਪੇਸ਼ੇਵਰ ਤਜ਼ੁਰਬਾ ਰੱਖਣ ਵਾਲੇ ਵਿਦਿਆਰਥੀ ਯੂ ਕੇ ‘ਚ ਪੋਸਟ ਗਰੈਜੂਏਸ਼ਨ ਲਈ ਅਪਲਾਈ ਕਰ ਸਕਦੇ ਹਨ। ਇਹਨਾਂ ਵਿਦਿਆਰਥੀਆਂ ਲਈ ਮਾਸਟਰ ਡਿਗਰੀ ਫਾਰ ਐਕਰੌਨੀਕਲ ਡਿਸੀਜ਼ਿਜ਼ ‘ਚ ਦਾਖਲਾ ਲੈ ਸਕਦੇ ਹਨ ਜਿਸ ਲਈ 6 ਬੈਂਡ ਜਾਂ 5.5 ਈਚ ਹੋਣੇ ਲਾਜ਼ਮੀ ਹਨ ਪਰ ਆਈਲਜ਼ ਤੋਂ ਬਗੈਰ ਵੀ ਯੂਨੀਵਰਸਿਟੀ ਵਿਚ ਦਾਖਲਾ ਲਿਆ ਜਾ ਸਕਦਾ ਹੈ ਬਸ਼ਰਤੇ ਅੰਗਰੇਜ਼ੀ ਵਿਚ 70 ਪ੍ਰਤੀਸ਼ਤ ਨੰਬਰ ਪ੍ਰਾਪਤ ਕੀਤੇ ਹੋਣ।  ਤਿਆਗੀ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਦਾਖਲਾ ਲੈਣ ਦੇ ਚਾਹਵਾਨਾਂ ਵੱਲੋਂ ਆਪਣੇ ਡਾਕੂਮੈਂਟਸ ਪੂਰੇ ਕਰ ਲਏ ਜਾਂਦੇ ਹਨ ਤਾਂ ਅਪਲਾਈ ਕਰਨ ਤੋਂ ਇਕ ਦਿਨ ਦੇ ਅੰਦਰ ਅੰਦਰ ਆਫ਼ਰ ਲੈਟਰ ਪ੍ਰਾਪਤ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਯੂਨੀਵਰਸਿਟੀ ਵਿਚ ਜਨਵਰੀ ਇਨਟੇਕ ਲਈ ਦਾਖਲਾ ਲਿਆ ਜਾ ਸਕਦਾ ਹੈ । ਯੂ ਕੇ ਪੜਾਈ ਕਰਨ ਦੇ ਚਾਹਵਾਨਾਂ ਲਈ ਫੰਡਜ਼ ਦੀ ਗੱਲ ਕਰਦਿਆਂ ਦੇਵ  ਪ੍ਰਿਆ ਤਿਆਗੀ ਨੇ ਦੱਸਿਆ ਕਿ 28 ਦਿਨ ਪੁਰਾਣੇ ਫੰਡ ਹੋਣ ਲਾਜ਼ਮੀ ਹਨ ,ਜਿਸ ਵਿਚ ਘੱਟ ਤੋਂ ਘੱਟ 15 ਲੱਖ ਸੇਵਿੰਗ ਅਕਾਊਂਟ ‘ਚ ਜਾਂ ਐੱਫ ਡੀ ਦੇ ਰੂਪ ਵਿਚ ਹੋਣੇ ਜ਼ਰੂਰੀ ਹਨ । ਉਹਨਾਂ ਦੱਸਿਆ ਕਿ ਜੇਕਰ ਸਟੱਡੀ ਲੋਨ ਲਿਆ ਹੈ ਤਾਂ ਇਕ ਦਿਨ ਪੁਰਾਣੇ ਫੰਡ ਵੀ ਦਿਖਾਏ ਜਾ ਸਕਦੇ ਹਨ । ਤਿਆਗੀ ਨੇ ਆਖਿਆ ਕਿ ਜੇਕਰ ਕੋਈ ਵਿਦਿਆਰਥੀ ਯੂ ਕੇ ਵਿਚ ਡਿਪਲੋਮਾ ਜਾਂ ਡਿਗਰੀ ਕਰਨ ਜਾਂਦਾ ਹੈ ਜਾਂ ਜਾਣ ਦਾ ਚਾਹਵਾਨ ਹੈ  ਤਾਂ ਉਹ ਪੋਸਟ ਸਟੱਡੀ ਵਰਕ ਵੀਜ਼ਾ ਪ੍ਰਾਪਤ ਕਰ ਸਕਦੇ ਹਨ ਜਿਸ ਵਿਚ 20 ਘੰਟੇ ਪਾਰਟ ਟਾਈਮ ਕਰਨ ਦੀ ਆਗਿਆ ਵੀ ਮਿਲੇਗੀ। ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਆਸਟਰੇਲੀਆ ,ਨਿਊਜ਼ੀਲੈਂਡ , ਕਨੇਡਾ ਅਤੇ ਯੂ ਐੱਸ ਰੀਫਿਊਜ਼ਲ ਕੇਸਾਂ ਵਾਲਿਆਂ ਲਈ ਹੁਣ ਯੂ ਕੇ ਪੜਾਈ ਕਰਨ ਦਾ ਸੁਨਹਿਰੀ ਮੌਕਾ ਹੈ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਰਾਈਟ ਵੇਅ ਏਅਰਿਕ ਦੀ ਸਸ਼ੱਕਤ ਟੀਮ ਵਿਦਿਆਰਥੀਆਂ ਨੂੰ ਗਾਈਡ ਕਰਨ ਦੇ ਨਾਲ ਨਾਲ ਉਹਨਾਂ ਦੇ ਦਾਖਲੇ ਲਈ ਯੂ ਕੇ ਦੀਆਂ ਯੂਨੀਵਰਸਿਟੀਆਂ ਤੋਂ ਆਫਰ ਲੈਟਰਾਂ ਮੰਗਵਾਉਣ ,ਫਾਈਲ ਅੰਬੈਸੀ ਵਿਚ ਲਗਾਉਣ ਅਤੇ ਵੀਜ਼ਾ ਪ੍ਰਾਪਤ ਕਰਨ ਤੱਕ ਪੂਰੀ ਤਰਾਂ ਮਾਰਗ ਦਰਸ਼ਨ ਕਰ ਰਹੀ ਹੈ। ਉਹਨਾਂ ਕਿਹਾ ਕਿ ਰਾਈਟ ਵੇਅ ਏਅਰਿਕਸ ਵਿਦਿਆਰਥੀਆਂ ਨੂੰ ਵਧੀਆ ਐੱਸ ਓ ਪੀ ਲਿਖਣ ਲਈ ਗਾਈਡ ਵੀ ਕਰਦੀ ਹੈ ਤਾਂ ਕਿ ਅੰਬੈਸੀ ਵਿਚ ਵੀਜ਼ਾ ਲਗਣਾ ਸੌਖਾ ਹੋ ਸਕੇ। ਉਹਨਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਮੋਗਾ,ਬਾਘਾਪੁਰਾਣਾ,ਬਰਨਾਲਾ,ਸੰਗਰੂਰ,ਖੰਨਾ,ਦਿੱਲੀ ਅਤੇ  ਮੇਰਠ ਵਿਚ  ਸਥਿਤ ਰਾਈਟ ਵੇਅ ਏਅਰਿਕਸ ਦੇ ਦਫਤਰਾਂ ਵਿਖੇ ਸੰਪਰਕ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਆਸਟਰੇਲੀਆ ਵਿਚ ਜੋ ਵਿਦਿਆਰਥੀ ਪੀ ਆਰ ਲਈ ਅਪਲਾਈ ਨਹੀਂ ਸਕੇ ਹਨ ਉਹਨਾਂ ਲਈ ਵੀ ਯੂ ਕੇ ਵਧੀਆ ਬਦਲ ਹੈ ਇਸ ਲਈ ਆਸਟਰੇਲੀਆ ਦੇ ਮੈਲਬੋਰਨ ਸਥਿਤ ਰਾਈਟ ਵੇਅ ਏਅਰਿਕਸ ਦੇ ਦਫਤਰ ਵਿਖੇ ਆ ਕੇ ਸੇਵਾਵਾਂ ਲੈ ਸਕਦੇ ਹਨ।