ਰਾਈਟਵੇਅ ਏਅਰਿਕਸ ਸੰਸਥਾ ਦੇ ਡਾਇਰੈਕਟਰ ਦੇਵ ਪ੍ਰਿਆ ਤਿਆਗੀ ਨੂੰ ‘ਸਿੱਖਿਆ ਸਿਖਰ ਸੰਮੇਲਨ ਦੌਰਾਨ ਸਿੱਖਿਆ ਮੰਤਰੀ ਨੇ ਕੀਤਾ ਸਨਮਾਨਿਤ

ਚੰਡੀਗੜ੍ਹ, 12 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਇੰਮੀਗਰੇਸ਼ਨ ਅਤੇ ਵਿਦੇਸ਼ਾਂ ਵਿਚ ਉੱਚ ਸਿੱਖਿਆ ਦੇ ਖੇਤਰ ‘ਚ ਵਿਦਿਆਰਥੀਆਂ ਨੂੰ ਸੁਯੋਗ ਅਗਵਾਈ ਦੇਣ ਵਾਲੇ ਸਮਾਜ ਸੇਵੀ ਅਤੇ ਰਾਈਟਵੇਅ ਏਅਰਿਕਸ ਸੰਸਥਾ ਦੇ ਡਾਇਰੈਕਟਰ ਦੇਵ ਪ੍ਰਿਆ ਤਿਆਗੀ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਨਿੱਜੀ ਚੈਨਲ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੀਡੀਆ ਘਰਾਣੇ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ‘ਸਿੱਖਿਆ ਸਿਖਰ ਸੰਮੇਲਨ ਦੌਰਾਨ ਸ਼੍ਰੀ ਤਿਆਗੀ ਨੂੰ ਸਨਮਾਨਿਤ ਕਰਦਿਆਂ ਆਖਿਆ ਗਿਆ ਕਿ ਸ਼੍ਰੀ ਤਿਆਗੀ ਪਿਛਲੇ 20 ਸਾਲ ਤੋਂ ਰਾਈਟਵੇਅ ਏਅਰਿਕਸ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਸੁਨਹਿਰੀ ਮੌਕੇ ਮੁਹਈਆ ਕਰਵਾ ਰਹੇ ਹਨ । ਸਨਮਾਨਿਤ ਹੋਣ ਮੌਕੇ ਸ਼੍ਰੀ ਤਿਆਗੀ ਨੇ ਸਿੱਖਿਆ ਮੰਤਰੀ ਸਿੰਗਲਾ ਨੂੰ ਆਖਿਆ ਕਿ ਪੰਜਾਬ ਵਿਚ ਵੀ ਮਿਆਰੀ ਸਿੱਖਿਆ ਸੰਸਥਾਨ ਤਾਮੀਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਪੰਜਾਬੀ ਵਿਦਿਆਰਥੀਆਂ ਵਾਂਗ ਹੋਰਨਾਂ ਦੇਸ਼ਾਂ ਦੇ ਵਿਦਿਆਰਥੀ ਵੀ ਪੰਜਾਬ ਆ ਕੇ ਸਿੱਖਿਆ ਹਾਸਲ ਕਰਨ । ਉਹਨਾਂ ਆਖਿਆ ਕਿ ਪੰਜਾਬ ਵਿਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਆਮ ਲੋਕਾਂ ਅਤੇ ਸਮਾਜ ਸੇਵੀਆਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਦੀ ਲੋੜ ਹੈ।