ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ ਹੇਠ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਅਤੇ ਡਾ: ਰਜਿੰਦਰ ਕਮਲ ਨੇ ਨੇਚਰ ਪਾਰਕ ਰੋਡ ’ਤੇ ਪ੍ਰੀਮਿਕਸ ਪਾਉਣ ਦਾ ਕੀਤਾ ਉਦਘਾਟਨ

ਮੋਗਾ,5 ਨਵੰਬਰ (ਜਸ਼ਨ) : ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ ਹੇਠ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਅਤੇ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕਮਲ ਦੀ ਅਗਵਾਈ ਹੇਠ ਮੋਗਾ ਸ਼ਹਿਰ ਦੀ ਪ੍ਰਮੁੱਖ ਸੜਕ ਗੁਰੂ ਨਾਨਕ ਕਾਲਜ - ਨੇਚਰ ਪਾਰਕ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕਾਰਜ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਵਿਰਚੂਅਲ ਤਕਨੀਕ ਨਾਲ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਮੋਗਾ ਵਿਚ ਟਰੈਫਿਕ ਵੱਧਣ ਕਾਰਨ ਵਾਹਨਾਂ ਲਈ ਰੂਟ ਪਲਾਨ ਲਾਗੂ ਹੋਣ ਕਰਕੇ ਮੇਨ ਬਜ਼ਾਰ ਅਤੇ ਪੁਲ ਤੋਂ ਫੋਰ ਲੇਨ ’ਤੇ ਜਾਣ ਲਈ ਗੁਰੂ ਨਾਨਕ ਕਾਲਜ ਅੱਗਿਓਂ ਜਾਂਦੀ ਸੜਕ ’ਤੇ ਕਾਫੀ ਦਬਾਅ ਆਇਆ ਹੈ ਜਿਸ ਕਰਕੇ ਉਸ ਸੜਕ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ । ਵਿਧਾਇਕ ਨੇ ਆਖਿਆ ਕਿ ਇਸੇ ਰੋਡ ’ਤੇ ਨੇਚਰ ਪਾਰਕ ‘ਚ ਸਵੇਰੇ ਸ਼ਾਮ ਲੋਕਾਂ ਦਾ ਆਣਾ ਜਾਣਾ ਬਣਿਆ ਰਹਿੰਦਾ ਹੈ ਅਤੇ ਸ਼ਹਿਰਵਾਸੀਆਂ ਦੀ ਸਹੂਲਤ ਲਈ ਅਤੇ ਲੋਕਾਂ ਦੀ ਖਾਸ ਮੰਗ ’ਤੇ ਇਸ ਖਸਤਾ ਹਾਲਤ ਹੋਈ ਸੜਕ ਦਾ ਪੁਨਰ ਨਿਰਮਾਣ ਸ਼ੁਰੂ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਕਾਰਪੋਰੇਸ਼ਨ ਤੇ ਕਾਬਜ਼ ਲੋਕਾਂ ਨੇ ਰਾਜਨੀਤੀ ਨੂੰ ਪਹਿਲ ਦਿੰਦਿਆਂ ਸਿਰਫ਼ ਆਪਣੇ ਵਾਰਡਾਂ ਦੀਆਂ ਗਲੀਆਂ ਨਾਲੀਆਂ ਬਣਾਉਣ ਤੱਕ ਹੀ ਵਿਕਾਸ ਕਾਰਜਾਂ ਨੂੰ ਸੀਮਤ ਰੱਖਿਆ, ਪਰ ਹੁਣ ਸ਼ਹਿਰਵਾਸੀਆਂ ਨੂੰ ਮੋਗਾ ਸ਼ਹਿਰ ਦੀ ਦਿੱਖ ‘ਚ ਵੱਡੀ ਤਬਦੀਲੀ ਨਜ਼ਰ ਆਵੇਗੀ ਕਿਉਂਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਾ ਮੋਗਾ ਸ਼ਹਿਰ ਨੂੰ ਆਪਣੇ ਸੁਪਨਿਆਂ ਦਾ ਸ਼ਹਿਰ ਬਣਾਉਣਾ ਚਾਹੰੁਦੇ ਨੇ। ਉਹਨਾਂ ਆਖਿਆ ਕਿ ਉਹਨਾਂ ਦਾ ਸੁਪਨਾ ਹੈ ਉਹ ਮੋਗਾ ਹਲਕੇ ਨੂੰ ਉੱਤਮ ਦਰਜੇ ਦਾ ਹਲਕਾ ਬਣਾਉਣ, ਖਾਸਕਰ ਮੋਗਾ ਸ਼ਹਿਰ ਨਮੂਨੇ ਦਾ ਸ਼ਹਿਰ ਬਣੇ ਅਤੇ ਇਸ ਮੰਤਵ ਲਈ ਉਹ ਪ੍ਰਸ਼ਾਸਨ ਅਤੇ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕਰ ਰਹੇ ਹਨ । ਨੇਚਰ ਪਾਰਕ ਰੋਡ ’ਤੇ ਪ੍ਰੀਮਿਕਸ ਪਾਉਣ ਦੀ ਆਰੰਭਤਾ ਕਰਵਾਉਂਦਿਆਂ ਡਾ: ਰਜਿੰਦਰ ਕੌਰ ਕਮਲ ਅਤੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਮੌਕੇ ’ਤੇ ਮੌਜੂਦ ਸਾਰੇ ਵਾਰਡ ਇੰਚਾਰਜਾਂ ਅਤੇ ਸਾਬਕਾ ਕੌਂਸਲਰਾਂ ਨੂੰ ਵਧਾਈ ਦਿੱਤੀ ਜੋ ਆਪਣੇ ਆਪਣੇ ਵਾਰਡਾਂ ‘ਚ ਹੋਣ ਵਾਲੇ ਕੰਮਾਂ ਅਤੇ ਸ਼ਹਿਰਵਾਸੀਆਂ ਦੀਆਂ ਲੋੜਾਂ ਬਾਰੇ ਉਹਨਾਂ ਦੇ ਧਿਆਨ ਵਿਚ ਲਿਆ ਰਹੇ ਹਨ । ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਇਹ ਵਿਕਾਸ ਕਾਰਜ ਨਿਰੰਤਰ ਚੱਲਦੇ ਰਹਿਣਗੇ। ਇਸ ਮੌਕੇ ਡਾ: ਰਜਿੰਦਰ ਕੌਰ ਕਮਲ ਨੇ ਆਖਿਆ ਕਿ ਇਹ ਸੜਕ ਬਣਨ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਏ ਅਤੇ ਉਹ ਵਿਧਾਇਕ ਡਾ: ਹਰਜੋਤ ਕਮਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ ਜਿਹਨਾਂ ਦੇ ਸੁਹਿਰਦ ਯਤਨਾ ਸਦਕਾ ਇਸ ਸੜਕ ਦਾ ਪੁਨਰ ਨਿਰਮਾਣ ਹੋ ਰਿਹਾ ਹੈ। ਇਸ ਮੌਕੇ ਸਰਵਜੀਤ ਸਿੰਘ ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ, ਕਮਲਜੀਤ ਕੌਰ ਧੱਲੇਕੇ ਸ਼ਹਿਰੀ ਪ੍ਰਧਾਨ ਮਹਿਲਾ ਕਾਂਗਰਸ, ਜਗਦੀਪ ਜੱਗੂ, ਵਿਜੇ ਖੁਰਾਣਾ, ਗੁਰਮਿੰਦਰ ਸਿੰਘ ਬੱਬਲੂ, ਜਤਿੰਦਰ ਅਰੋੜਾ, ਸੰਨੀ, ਸਾਹਿਲ ਅਰੋੜਾ,ਪ੍ਰਵੀਨ ਪੀਨਾ ,ਅਮਰਜੀਤ ਅੰਬੀ,ਜਗਦੀਸ਼ ਸ਼ਰਮਾ, ਦਵਿੰਦਰ ਸ਼ਰਮਾ, ਧੀਰਜ ਕੁਮਾਰ ਧੀਰਾ,ਗੌਰਵ ਗਰਗ, ਨਵੀਨ ਕੋਹਲੀ, ਦੀਪਕ ਭੱਲਾ, ਦੀਸ਼ਾ ਖੁਖਰਾਣਾ, ਸੀਰਾ ਲੰਢੇਕੇ , ਗੁੱਲੂ ਆਹਲੂਵਾਲੀਆ, ਛਿੰਦਾ ਬਰਾੜ, ਨਿਰਮਲ ਸਿੰਘ ਮੀਨੀਆ, ਹਿੰਮਤ ਸਿੰਘ ਜੱਬਲ, ਗੁਰਸੇਵਕ ਸਿੰਘ ਸਮਰਾਟ,ਸੁਖਵਿੰਦਰ ਕੌਰ, ਪਿੰਕੀ, ਦਮਨਜੀਤ, ਕੁਲਦੀਪ ਕੌਰ, ਮਨਦੀਪ ਕੌਰ, ਨੀਲਮ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ