ਰਾਈਟ ਵੇ ਸੰਸਥਾ ਨੇ ਲਗਵਾਇਆ ਆਕਾਸ਼ਦੀਪ ਸਿੰਘ ਦਾ ਯੂ.ਕੇ. ਦਾ ਸਟੱਡੀ ਵੀਜ਼ਾ

ਮੋਗਾ,9 ਨਵੰਬਰ (ਜਸ਼ਨ): ਪਿਛਲੇ 6 ਮਹੀਨਿਆਂ ਤੋਂ ਬੰਦ ਪਈਆਂ ਅੰਬੈਸੀਆਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸੇ ਕੜੀ ਤਹਿਤ ਸਹਿਰ ਤੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲੈਟਸ ਸੰਸਥਾ ਰਾਈਟ ਵੇ ਏਅਰਿਲੰਕਸ ਨੇ ਆਕਾਸ਼ਦੀਪ ਸਿੰਘ ਦਾ ਯੂ.ਕੇ. ਦਾ ਸਟੂਡੈਂਟ ਵੀਜ਼ਾ 7 ਦਿਨਾਂ ਵਿਚ ਲਗਵਾ ਕੇ ਦਿੱਤਾ ਤੇ ਉਸ ਦਾ ਯੂ.ਕੇ. ਵਿਚ ਉਚੇਰੀ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਹ।  ਆਕਾਸ਼ਦੀਪ ਸਿੰਘ ਨੇ ਆਈਲਟਸ ਵਿਚ 5.5 ਬੈਂਡ ਪ੍ਰਾਪਤ ਕੀਤੇ ਸਨ । ਸੰਸਥਾ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਦੱਸਿਆ ਕਿ ਜਿਹੜੇ ਬੱਚੇ ਯੂ.ਕੇ. ਵਿਚ ਉਚੇਰੀ ਪੜ੍ਹਾਈ ਲਈ ਜਾਣਾ ਚਾਹੁੰਦੇ ਹਨ ਉਹ ਬਿਨਾ ਆਈਲੈਟਸ ਤੇ 6-7 ਸਾਲ ਦੇ ਗੈਪ ਤੋਂ ਬਾਅਦ ਵੀ ਸਟੂਡੈਂਟ ਵੀਜਾ ਲੈ ਸਕਦੇ ਹਨ । ਉਨ੍ਹਾਂ ਦੱਸਿਆ ਕਿ ਯੂ.ਕੇ. ਹੁਣ ਬਿਨਾ ਆਈਲਟਸ ਤੋਂ ਦਾਖਲਾ ਦੇ ਰਿਹਾ ਹੈ ਤੇ ਵੀਜਾ 15 ਦਿਨਾਂ ਵਿਚ ਆ ਰਿਹਾ ਹੈ । ਉਹਨਾਂ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ ਆਪਣੇ ਸਪਾਊਸ ਦੇ ਨਾਲ ਇਕੱਠੇ ਯੂ.ਕੇ. ਸਟੱਡੀ ਵੀਜਾ ਜਾਂ ਡਿਪੈਂਡੈਂਟ ਵੀਜਾ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਤੁਰੰਤ ਰਾਈਟ ਵੇ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ । ਤਿਆਗੀ ਨੇ ਦੱਸਿਆ ਕਿ ਹੁਣ ਯੂ.ਕੇ. ਵਿਚ ਜ਼ਿਆਦਾਤਰ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ 20-40 ਫੀਸਦੀ ਤੱਕ ਸਕਾਲਰਸ਼ਿੱਪ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ।