ਆਈਲੈਟਸ ਸੰਸਥਾ ਰਾਈਟ ਵੇ ਏਅਰਿਲੰਕਸ ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ ਸਾਦਗੀ ਨਾਲ ਦੀਵਾਲੀ ਮਨਾਉਣ ਦੀ ਕੀਤੀ ਅਪੀਲ

ਮੋਗਾ,14 ਨਵੰਬਰ (ਜਸ਼ਨ): (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ  ਕਰੋ ਜੀ)  ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲੈਟਸ ਸੰਸਥਾ ਰਾਈਟ ਵੇ ਏਅਰਿਲੰਕਸ  ਦੇ ਡਾਇਰੈਕਟਰ ਦੇਵ ਪਿ੍ਆ ਤਿਆਗੀ ਨੇ  ਵਾਤਾਵਰਨ ਦੀ ਸ਼ੁੱਧਤਾ ਲਈ ਸਮਰਪਿਤ ਹੋ ਕੇ ਕੰਮ ਕਾਰਨ ਦੀ ਅਪੀਲ ਕਰਦਿਆਂ  ਮੋਗਾ ਵਾਸੀਆਂ ਨੂੰ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਲਈ  ਬੇਨਤੀ ਕੀਤੀ ਹੈ । ਉਹਨਾਂ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ  ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਲਈ  ਸਾਨੂੰ ਦੀਵਿਆਂ ਦੀ ਰੌਸ਼ਨੀ ਨਾਲ ਘਰਾਂ ਨੂੰ ਸਜਾਉਣ ਅਤੇ ਖੁਸ਼ੀਆਂ ਸਾਂਝੀਆਂ ਕਰਨ ਤੱਕ ਸੀਮਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਕਿਸਮ ਦੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਦਿਆਂ ਹੋਰਨਾਂ ਨੂੰ ਵੀ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ । ਉਹਨਾਂ ਆਖਿਆ  ਕਿ ਖੁਦ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਸਾਦਗੀ ਨਾਲ ਭਗਵਾਨ ਦੀ ਪੂਜਾ ਕਰਦਿਆਂ ਅਤੇ ਦੀਵੇ ਬਾਲ ਕੇ ਰਵਾਇਤੀ ਢੰਗ ਨਾਲ ਦੀਵਾਲੀ ਮਨਾਉਣੀ ਚਾਹੀਦੀ ਹੈ