ਕਾਂਗਰਸ ਵੱਲੋਂ ਕਾਰਪੋਰੇਸ਼ਨ ਚੋਣਾਂ ਲਈ ਨਾਮਜ਼ਦ ਕੀਤੇ ਉਮੀਦਵਾਰਾਂ ਨੂੰ ਵਿਜੇ ਕਾਲੜਾ ਨੇ ਅਧਿਕਾਰਕ ਪੱਤਰ ਸੌਂਪੇ

*ਟਿਕਟ ਹਾਸਲ ਨਾ ਕਰ ਸਕਣ ਵਾਲੇ ਜੁਝਾਰੂ ਵਰਕਰ ਮਾਯੂਸ ਹੋਣ ਦੀ ਬਜਾਏ ਕਾਂਗਰਸ ਪਾਰਟੀ ’ਤੇ ਯਕੀਨ ਰੱਖਣ: ਵਿਧਾਇਕ ਡਾ: ਹਰਜੋਤ ਕਮਲ 
ਮੋਗਾ,31 ਜਨਵਰੀ (ਜਸ਼ਨ): ਅੱਜ ਕਾਂਗਰਸ ਦੇ ਦਫਤਰ ਵਿਖੇ ਕਾਰਪੋਰੇਸ਼ਨ ਚੋਣਾ ਲਈ ਕਾਂਗਰਸ ਵੱਲੋਂ ਨਾਮਜ਼ਦ ਕੀਤੇ ਉਮੀਦਵਾਰਾਂ ਨੂੰ ਅਧਿਕਾਰਕ ਪੱਤਰ ਸੌਂਪੇ ਗਏ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ,ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕੁਮਾਰ ਕਾਲੜਾ ਦਾ ਮੋਗਾ ਕਾਂਗਰਸ ਦੇ ਦਫਤਰ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ, ਰਾਈਸ ਬਰਾਨ ਐਸੋਸੀਏਸ਼ਨ ਦੇ ਚੇਅਰਮੈਨ ਨਵੀਨ ਸਿੰਗਲਾ, ਕੌਂਸਲਰ ਮਨਜੀਤ ਮਾਨ,  ਚੇਅਰਮੈਨ ਦੀਸ਼ਾ ਬਰਾੜ, ਲਖਵੀਰ ਸਿੰਘ ਲੱਖਾ ਦੁੱਨੇਕੇ, ਦੀਪਕ ਭੱਲਾ , ਜੁਗਰਾਜ ਸਿੰਘ ਜੱਗਾ ਰੌਲੀ, ਪ੍ਰਵੀਨ ਸ਼ਰਮਾ ਪੀਨਾ, ਜਸਵਿੰਦਰ ਸਿੰਘ ਕਾਕਾ ਲੰਢੇਕੇ, ਸਰਪੰਚ ਰਾਕੇਸ਼ ਕਿੱਟਾ, ਗੁਰਮਿੰਦਰ ਸਿੰਘ ਬਬਲੂ, ਕੁਲਦੀਪ ਬੱਸੀਆਂ ਸਾਹਿਲ ਅਰੋੜਾ, ਨਰਿੰਦਰ ਬਾਲੀ, ਭਾਨੂੰ ਪ੍ਰਤਾਪ, ਵਿਜੇ ਭੂਸ਼ਣ ਟੀਟੂ, ਵਿਜੇ ਖੁਰਾਣਾ ਤੋਂ ਇਲਾਵਾ ਹੋਰਨਾਂ ਵਾਰਡਾਂ ਦੇ ਉਮੀਦਵਾਰ ਹਾਜ਼ਰ ਸਨ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਸਾਰੇ ਉਮੀਦਵਾਰਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦਿਆਂ ਆਖਿਆ ਕਿ ਹਰ ਜੁਝਾਰੂ ਵਰਕਰ ਲਈ ਕਾਂਗਰਸ ਪਾਰਟੀ ਮਾਂ ਦੀ ਰੁਤਬਾ ਰੱਖਦੀ ਹੈ ਇਸ ਕਰਕੇ ਜਿਹਨਾਂ ਨੂੰ ਟਿਕਟਾਂ ਮਿਲੀਆਂ ਹਨ ਉਹ ਨਿੱਠ ਕੇ ਕੰਮ ਕਰਨ ਪਰ ਜਿਹਨਾਂ ਵਰਕਰਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਵੀ ਕਾਂਗਰਸ ਲਈ ਅਜੀਜ਼ ਹਨ ਅਤੇ ਮਾਂ ਪਾਰਟੀ ਦੀ ਮਜਬੂਤੀ ਲਈ ਨਿਰੰਤਰ ਕਾਰਜਸ਼ੀਲ ਰਹਿਣ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਅਤੇ ਟਿਕਟਾਂ ਦਾ ਫੈਸਲਾ ਇਕ ਨਿਸ਼ਚਿਤ ਪਰਿਕਿਰਿਆ ਰਾਹੀਂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਜਿਹਨਾਂ ਨੂੰ ਟਿਕਟ ਨਹੀਂ ਮਿਲੀ ਉਹ ਹੌਂਸਲਾ ਨਾ ਛੱਡਣ ਅਤੇ ਇਹ ਸਮਝ ਲੈਣ ਕਿ ਸਾਰਿਆਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਹਰ ਹਾਲ ਮਿਲਦਾ ਰਹੇਗਾ। ਉਹਨਾਂ ਕਿਹਾ ਕਿ ਜਿਹੜੇ ਵਰਕਰਾਂ ਨੂੰ ਲੰਮਾ ਸਮਾਂ ਪਾਰਟੀ ਲਈ ਕੰਮ ਕਰਨ ਅਤੇ ਵਾਰਡਾਂ ਵਿਚ ਸੇਵਾ ਨਿਭਾਉਣ ਦੇ ਬਾਵਜੂਦ ਟਿਕਟ ਨਹੀਂ ਮਿਲੀ ਉਹ ਮਾਯੂਸ ਨਾ ਹੋਣ ਅਤੇ ਆਪਣਾ ਸੰਘਰਸ਼ ਜਾਰੀ ਰੱਖਣ ਕਿਉਂਕਿ ਮਿਹਨਤਕਸ਼ਾਂ ਦੇ ਮੁਕੱਦਰ ਵਿਚ ਸਫ਼ਲਤਾ ਜ਼ਰੂਰ ਲਿਖੀ ਹੁੰਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਖੁਦ ਵੀ 2012 ਵਿਚ ਵਿਧਾਨ ਸਭਾ ਲਈ ਮੋਗਾ ਤੋਂ ਟਿਕਟ ਨਹੀਂ ਸੀ ਮਿਲੀ ਪਰ ਇਸ ਦੇ ਬਾਵਜੂਦ ਉਹ ਪਾਰਟੀ ਦੀ ਮਜਬੂਤੀ ਲਈ ਲਗਾਤਾਰ ਸਮਰਪਿਤ ਰਹੇ ਤੇ ਹੁਣ 2017 ਵਿਚ ਪਾਰਟੀ ਵੱਲੋਂ ਉਹਨਾਂ ’ਤੇ ਭਰੋਸਾ ਜਿਤਾਇਆ ਗਿਆ ਅਤੇ ਜੁਝਾਰੂ ਵਰਕਰਾਂ ਦੇ ਸਹਿਯੋਗ ਸਦਕਾ ਉਹ ਵਿਧਾਇਕ ਬਣੇ।  ਇਸ ਮੌਕੇ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ। ਇਸ ਮੌਕੇ ਵਾਰਡ ਨੰਬਰ 50 ਤੋਂ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇਕੇ ,ਵਾਰਡ ਨੰਬਰ 21 ਤੋਂ ਉੱਘੇ ਸਮਾਜ ਸੇਵੀ ਅਤੇ ਰਾਈਸ ਬਰਾਨ ਐਸੋਸੀਏਸ਼ਨ ਦੇ ਚੇਅਰਮੈਨ ਨਵੀਨ ਸਿੰਗਲਾ ਦੀ ਪਤਨੀ ਅੰਜੂ ਸਿੰਗਲਾ, ਵਾਰਡ ਨੰਬਰ 5 ਤੋਂ ਨੀਤੀਕਾ ਭੱਲਾ, ਵਾਰਡ ਨੰਬਰ 26 ਤੋਂ ਵਿਜੇ ਕੁਮਾਰ ਖੁਰਾਣਾ , ਵਾਰਡ ਨੰਬਰ 36 ਤੋਂ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਵੀਨ ਕੁਮਾਰ ਪੀਨਾ, ਵਾਰਡ ਨੰਬਰ 38 ਤੋਂ ਯੂਥ ਕਾਂਗਰਸੀ ਆਗੂ ਸਾਹਿਲ ਅਰੋੜਾ, ਵਾਰਡ ਨੰਬਰ 39 ਤੋਂ ਕੁਸਮ ਬਾਲੀ, ਵਾਰਡ ਨੰਬਰ 3 ਤੋਂ  ਅਮਨਪ੍ਰੀਤ ਕੌਰ ਮਾਨ,ਵਾਰਡ ਨੰਬਰ 7 ਤੋਂ ਊਸ਼ਾ ਰਾਣੀ, ਵਾਰਡ ਨੰਬਰ 9 ਤੋਂ ਪਰਮਜੀਤ ਕੌਰ ਸਿੱਧੂ, ਵਾਰਡ ਨੰਬਰ 10 ਤੋਂ ਕੁਲਦੀਪ ਸਿੰਘ ਬੱਸੀਆਂ, ਵਾਰਡ ਨੰਬਰ 11 ਤੋਂ ਸਾਬਕਾ ਕੌਂਸਲਰ ਰੀਟਾ ਚੋਪੜਾ, ਵਾਰਡ ਨੰਬਰ 13 ਤੋਂ ਵੰਦਨਾ ਰਾਣੀ, ਵਾਰਡ ਨੰਬਰ 14 ਤੋਂ ਅਮਰਜੀਤ, ਵਾਰਡ ਨੰਬਰ 15 ਤੋਂ ਸ਼ਿਖਾ, ਵਾਰਡ ਨੰਬਰ 16 ਤੋਂ ਸਾਬਕਾ ਕੌਂਸਲਰ ਵਿਜੇ ਭੂਸ਼ਣ ਟੀਟੂ, ਵਾਰਡ ਨੰਬਰ 17 ਤੋਂ ਕੁਲਦੀਪ ਕੌਰ, ਵਾਰਡ ਨੰਬਰ 19 ਤੋਂ ਰਜਨੀ, ਵਾਰਡ ਨੰਬਰ 20 ਤੋਂ ਰਮਨ, ਵਾਰਡ ਨੰਬਰ 22 ਤੋਂ ਚੰਚਲ ਕੁਮਾਰ, ਵਾਰਡ ਨੰਬਰ 23 ਤੋਂ ਜਸਵੀਰ ਕੌਰ, ਵਾਰਡ ਨੰਬਰ  24 ਤੋਂ ਤਰਸੇਮ ਸਿੰਘ ਸਾਬਕਾ ਕੌਂਸਲਰ, ਵਾਰਡ ਨੰਬਰ 25 ਤੋਂ ਵਰਿੰਦਰ ਕੌਰ, ਵਾਰਡ ਨੰਬਰ 27 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ ਤੋਂ ਜਗਜੀਤ ਸਿੰਘ ਜੱਗੀ, ਵਾਰਡ ਨੰਬਰ 29 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 30 ਤੋਂ ਮਦਨ ਲਾਲ, ਵਾਰਡ ਨੰਬਰ 31 ਤੋਂ ਗੁਰਦੀਪ ਕੌਰ, ਵਾਰਡ ਨੰਬਰ 32 ਤੋਂ ਜਗਚਾਨਣ ਸਿੰਘ ਜੱਗੀ, ਵਾਰਡ ਨੰਬਰ 33 ਤੋਂ ਪਰਮਜੀਤ ਕੌਰ, ਵਾਰਡ ਨੰਬਰ 34 ਤੋਂ ਸੋਮ ਸਿੰਘ, ਵਾਰਡ ਨੰਬਰ 35 ਤੋਂ ਪਿ੍ਰਆ ਰਾਣੀ, ਵਾਰਡ ਨੰਬਰ 37 ਤੋਂ ਸਵਿੰਦਰਪਾਲ ਕੌਰ, ਵਾਰਡ ਨੰਬਰ 40 ਤੋਂ ਹੰਸਰਾਜ, ਵਾਰਡ ਨੰਬਰ 43 ਤੋਂ ਕੁਲਵੰਤ ਕੌਰ ਸਾਬਕਾ ਕੌਂਸਲਰ, ਵਾਰਡ ਨੰਬਰ 44 ਤੋਂ ਦਰਸ਼ਨ ਲਾਲ, ਵਾਰਡ ਨੰਬਰ 45 ਤੋਂ ਮਨਦੀਪ ਕੌਰ, ਵਾਰਡ ਨੰਬਰ 46 ਤੋਂ ਤੇਜਿੰਦਰਪਾਲ ਸਿੰਘ, ਵਾਰਡ ਨੰਬਰ 47 ਤੋਂ ਸਾਬਕਾ ਕੌਂਸਲਰ ਕਮਲਪ੍ਰੀਤ ਕੌਰ , ਵਾਰਡ ਨੰਬਰ 48 ਤੋਂ ਕੁਲਵਿੰਦਰ ਸਿੰਘ ਗਿੱਲ, ਵਾਰਡ ਨੰਬਰ 49 ਤੋਂ ਮਨਜੀਤ ਕੌਰ ਗਿੱਲ ਆਦਿ ਹਾਜ਼ਰ ਸਨ /

****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ