ਵਾਰਡ ਨੰਬਰ 42 ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਮੋਗਾ,1 ਫਰਵਰੀ (ਜਸ਼ਨ):ਵਾਰਡ ਨੰਬਰ 42 ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਨੇ ਅੱਜ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਰਿਟਰਨਿੰਗ ਅਫਸਰ ਡਾ: ਨਰਿੰਦਰ ਸਿੰਘ ਧਾਲੀਵਾਲ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ।
ਇਸ ਮੌਕੇ ਗੌਰਵ ਗੁੱਡੂ ਗੁਪਤਾ ਦੀ ਧਰਮਪਤਨੀ ਵਿਰਦੀ ਗੁਪਤਾ ਨੇ ਕਵਰਿੰਗ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਗੌਰਵ ਗੁੱਡੂ ਗੁਪਤਾ ਨਾਲ ਉਹਨਾਂ ਦੇ ਪਿਤਾ ਸ਼੍ਰੀ ਭਗਵਾਨ ਦਾਸ ਗੁਪਤਾ, ਵਿੰਕੂ ਗਰਗ, ਮਨਮੋਹਨ ਮਿੱਤਲ ਫਕੀਰ ਚੰਦ ਮਾਰਬਲ ਵਾਲੇ, ਸੋਨੀਆਂ ਬਾਂਸਲ, ਨੰਨੂ ਭੰਡਾਰੀ, ਸ਼ਾਮ ਵਰਮਾ, ਸੰਦੀਪ ਬਾਂਸਲ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਮੌਜੂਦਾ ਸੂਬਾ ਸਰਕਾਰ ਇਸ ਵੇਲੇ ਡਰੀ ਹੋਈ ਹੈ ਇਸ ਕਰਕੇ ਉਹਨਾਂ ਨੂੰ ਸ਼ੰਕਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਾਂਗ ਹੁਣ ਨਿਗਮ ਦੀਆਂ ਚੋਣਾਂ ਵੀ ਪਾਰਦਰਸ਼ੀ ਢੰਗ ਨਾਲ ਨਹੀਂ ਹੋਣਗੀਆਂ ਅਤੇ ਜੇ ਇੰਜ ਹੁੰਦਾ ਹੈ ਤਾਂ ਇਹ ਵਰਤਾਰਾ ਲੋਕਤੰਤਰ ਦਾ ਘਾਣ ਹੋਵੇਗਾ। ਇਸ ਮੌਕੇ ਗੌਰਵ ਗੁੱਡੂ ਗੁਪਤਾ ਨੇ ਆਖਿਆ ਕਿ ਉਹ ਸਮਰਪਣ ਦੀ ਭਾਵਨਾ ਨਾਲ ਲੋਕ ਸੇਵਾ ਲਈ ਸਿਆਸਤ ਵਿਚ ਆਏ ਹਨ ਪਰ ਕੌਂਸਲਰ ਬਣ ਕੇ ਇਲਾਕੇ ਦੇ ਸੇਵਾਦਾਰ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


