ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ਵਿਚ ਕੀਤਾ ਚੋਣ ਪ੍ਰਚਾਰ

*** ਲੋਕ ਆਪ ਮੁਹਾਰੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਦੇ ਰਹੇ ਨੇ ਹੁਲਾਰਾ: ਵਿਧਾਇਕ ਡਾ: ਹਰਜੋਤ ਕਮਲ****
ਮੋਗਾ, 6 ਫਰਵਰੀ (ਜਸ਼ਨ): ‘ਮੋਗਾ ਵਾਸੀਆਂ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਆਪ ਮੁਹਾਰੇ ਚਲਾ ਕੇ ਮੇਰੇ ਵੱਲੋਂ ਕਰਵਾਏ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਵਿਧਾਇਕ ਡਾ.ਹਰਜੋਤ ਕਮਲ ਨੇ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਕੀਤਾ।

ਉਹਨਾਂ ਨੇ ਵਾਰਡ ਨੰਬਰ 5 ਤੋਂ ਨੀਤੀਕਾ ਭੱਲਾ, ਵਾਰਡ ਨੰਬਰ 38 ਤੋਂ ਸਾਹਿਲ ਅਰੋੜਾ, ਵਾਰਡ ਨੰਬਰ 50 ਤੋਂ ਜਸਵਿੰਦਰ ਸਿੰਘ ਕਾਕਾ ਲੰਢੇਕੇ, ਵਾਰਡ ਨੰਬਰ 20 ਤੋਂ ਰਮਨ ਮੱਕੜ ਆਦਿ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ । ਪਿੰਡ ਲੰਢੇਕੇ ਵਿਖੇ ਵਾਰਡ ਨੰਬਰ 1 ਵਿਚ ਕਾਂਗਰਸ ਦੀ ਉਮੀਦਵਾਰ ਡਾ: ਰਜਿੰਦਰ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਮੌਕੇ ਉਹਨਾਂ ਆਖਿਆ ਕਿ ਭਾਰਤ ਦੇ ਲੋਕਤੰਤਰ ਵਿਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਉਮੀਦਵਾਰਾਂ ਦੀ ਬਜਾਏ, ਆਮ ਲੋਕ ਆਪਣੇ ਆਗੂਆਂ ਦੀ ਅਗਵਾਈ ਕਰ ਰਹੇ ਹੋਣ । ਉਹਨਾਂ ਆਖਿਆ ਕਿ ਮੋਗਾ ਵਾਸੀਆਂ ਵਲੋਂ ਦਿੱਤੇ ਜਾ ਰਹੇ ਇਸ ਮਾਣ ਸਤਿਕਾਰ ਅਤੇ ਪਿਆਰ ਦਾ ਉਹ ਮੁੱਲ ਤਾਂ ਨਹੀਂ ਮੋੜ ਸਕਦੇ ਪਰ ਲੋਕਾਂ ਦੇ ਸਹਿਯੋਗ ਨਾਲ, ਮੋਗਾ ਨੂੰ  ਆਪਣੇੇ ਸੁਫ਼ਨੇ ਦਾ ਸ਼ਹਿਰ ਬਣਾ ਕੇ, ਆਪਣੇ ਲੋਕਾਂ ਦੇ ਚੇਹਰਿਆਂ ਤੇ, ਰੌਣਕ ਦੇਖਣ ਤੱਕ, ਉਹ ਇਕ ਪਲ ਵੀ ਚੈਨ ਨਾਲ ਨਹੀਂ ਬੈਠਣਗੇ। ਉਹਨਾਂ ਆਖਿਆ ਕਿ ਨਗਰ ਨਿਗਮ ਦੀ ਮਿਆਦ ਪੂਰੀ ਹੋਣ ਉਪਰੰਤ ਪਿਛਲੇ 8 ਮਹੀਨਿਆਂ ਦੌਰਾਨ ਉਹਨਾਂ ਨੇ ਕਾਂਗਰਸ ਦੇ ਕੌਂਸਲਰ ਨਾ ਹੋਣ ਦੇ ਬਾਵਜੂਦ ਮੋਗਾ ਦੇ ਹਰ ਕੋਨੇ ਵਿਚ ਵਿਕਾਸ ਕਾਰਜ ਕਰਵਾਏ ਹਨ ਪਰ ਹੁਣ ਜੇ ਲੋਕ ਉਹਨਾਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਂਦਿਆਂ 50 ਕੌਂਸਲਰਾਂ ਦੀ ਟੀਮ ਦਿੰਦੇ ਨੇ ਤਾਂ ਉਹ ਤੇਜ਼ ਚਾਲੇ ਮੋਗੇ ਦਾ ਵਿਕਾਸ ਕਰਵਾਉਣ ਵਿਚ ਸਫ਼ਲ ਹੋਣਗੇ। ਇਸ ਮੌਕੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਚੇਅਰਮੈਨ ਦੀਸ਼ਾ ਬਰਾੜ, ਦਲਜੀਤ ਸਿੰਘ ਰਵੀ, ਪਰਮਜੀਤ ਸੰਧੂ, ਜਸਵਿੰਦਰ ਸਿੰਘ ਕਾਕਾ ਲੰਢੇਕੇ ਉਮੀਦਵਾਰ ਵਾਰਡ ਨੰਬਰ 50, ਹਰਦਿਆਲ ਸਾਬਕਾ ਸਰਪੰਚ, ਜਸਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਹਰਦਿਆਲ ਸਿੰਘ ਮੈਂਬਰ, ਰਵਿੰਦਰ ਸਿੰਘ ਗਿੱਲ, ਹਰਮੀਤ ਸਿੰਘ ਭੋਲਾ, ਗੁਰਚਰਨ ਸਿੰਘ ਆੜਤੀਆ, ਗੁਰਸੇਵਕ ਸਿੰਘ ਗਿੱਲ , ਨੰਬਰਦਾਰ ਸੁਰਜੀਤ ਸਿੰਘ, ਹਰਜੀਤ ਸਿੰਘ ਰੂਪੀ, ਸੀਰਾ ਲੰਢੇਕੇ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ।