ਵਾਰਡ ਨੰ 21 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਜੂ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਮੋਗਾ, 6 ਫਰਵਰੀ (ਜਸ਼ਨ): ਵਾਰਡ ਨੰ 21 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਜੂ ਸਿੰਗਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਨੇ ਅੰਜੂ ਸਿੰਗਲਾ ਦੇ ਪਤੀ ਚੇਅਰਮੈਨ ਨਵੀਨ ਸਿੰਗਲਾ ਦੇ ਦਫਤਰ ਵਿਖੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਅੰਜੂ ਸਿੰਗਲਾ ਦੀ ਪੂਰਨ ਹਮਾਇਤ ਦਾ ਐਲਾਨ ਕਰ ਦਿੱਤਾ। ਇਸ ਮੀਟਿੰਗ ਵਿਚ ਗਰੇਟ ਪੰਜਾਬ ਿਪੰਟਰ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਸਿੰਗਲਾ ਤੋਂ ਇਲਾਵਾ ਨਵੀਨ ਗੋਇਲ ਐਡਵੋਕੇਟ, ਸੰਜੀਵ ਸਿੰਗਲਾ, ਰਾਜੇਸ਼ ਕੋਛੜ, ਮਨੋਜ ਗਰਗ ਬਿੱਟੂ, ਚੰਦਰ ਸਹਿਗਲ, ਸੰਜੀਵ ਸਿੰਗਲਾ, ਅਸ਼ਵਨੀ, ਅਮਿੱਤ ਸਿੰਗਲਾ, ਡਿੰਪਲ ਖੁਰਾਣਾ, ਵਿਕਾਸ ਬਾਂਸਲ, ਸੁਰਿੰਦਰ ਕੁਮਾਰ ਡੱਬੂ ਆਦਿ ਹਾਜ਼ਰ ਸਨ। ਇਸ ਮੌਕੇ ਨਵੀਨ ਸਿੰਗਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹਿਰ ਦੀਆਂ ਅਜਿਹੀਆਂ ਸ਼ਖਸੀਅਤਾਂ ਵੱਲੋਂ ਹਮਾਇਤ ਦੇਣ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਹੈ ਕਿ ਅੰਜੂ ਸਿੰਗਲਾ ਨੂੰ ਵਾਰਡ ਨੰਬਰ 21 ਦੇ ਵਾਸੀ ਭਰਪੂਰ ਸਹਿਯੋਗ ਦੇਣਗੇ ਅਤੇ ਅੰਜੂ ਸਿੰਗਲਾ ਰਿਕਾਰਡ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕਰੇਗੀ
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


